ਗੋਵਰਧਨ ਜੜਵੀਆ ਨੇ ਵੇਦਾਂਤ ਅਚਾਰੀਆ ਤੋਂ ਅਸ਼ੀਰਵਾਦ ਲਿਆ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਨੇ ਵੇਦਾਂਤ ਅਚਾਰੀਆ ਚੇਤਨਾ ਨੰਦ ਤੋਂ ਅਸ਼ੀਰਵਾਦ ਲਿਆ
Publish Date: Fri, 30 Oct 2026 05:22 PM (IST)
Updated Date: Fri, 30 Oct 2026 05:25 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਸੂਬਾ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਗੌਵਰਧਨ ਜੜਵੀਆ ਆਪਣੇ ਸਾਥੀਆਂ ਸਮੇਤ ਭੂਰੀਵਾਲੇ ਸੰਪਰਦਾਇ ਦੇ ਪਵਿੱਤਰ ਪੋਜੇਵਾਲ ਧਾਮ ਤੇ ਨਤਮਸਤਕ ਹੋਣ ਲਈ ਪਹੁੰਚੇ। ਨੰਬਰਦਾਰ ਜਸਪਾਲ ਭਾਟੀਆ ਕਾਠਗੜ੍ਹ ਨੇ ਦੱਸਿਆ ਕਿ ਇਸ ਮੌਕੇ ਟੀਟੂ ਭਾਈ ਪਟੇਲ ਪ੍ਰਧਾਨ ਅਖਿਲ ਭਾਰਤੀ ਗੁਜਰ ਮਹਾਂ ਸਭਾ ਹਰਿਆਣਾ ਨੇ ਦੱਸਿਆ ਕਿ ਗੌਵਰਧਨ ਜੜਵੀਆ ਨੇ ਗੁਜਰਾਤ ਵਿਚ ਪੜੇ ਲਿਖੇ ਨੌਜਵਾਨ ਬੱਚੇ-ਬੱਚੀਆਂ ਲਈ ਸਮਾਜ ਸੇਵੀ ਅਗਾਂਹ ਵਧੂ ਸੋਚ ਵਾਲੇ ਵਿਅਕਤੀਆਂ ਦੇ ਸਹਿਯੋਗ ਨਾਲ 2018 ਵਿਚ ਜੋ ਪ੍ਰਾਈਵੇਟ ਇੰਸਟੀਚਿਊਟ ਖੋਲੀ ਹੈ। ਉਸ ਵਿਚ ਅੱਜ ਤੱਕ 7000 ਬੱਚੇ, ਬੱਚੀਆਂ ਨੇ ਮੁਫ਼ਤ ਪੜ੍ਹਾਈ ਕਰਕੇ ਸਵੈ-ਰੋਜ਼ਗਾਰ ਵਿਚ ਨਿਪੁੰਨਤਾ ਹਾਸਲ ਕੀਤੀ ਅਤੇ 1500 ਬੱਚਿਆਂ ਨੇ ਬਿਜਨਿਸ ਦੀ ਟ੍ਰੇਨਿੰਗ ਹਾਸਲ ਕਰਕੇ ਹੋਰ ਵੀ ਬੱਚਿਆਂ ਨੂੰ ਰੋਜ਼ਗਾਰ ਤੇ ਲਗਾਇਆ ਹੈ। ਇਸੇ ਤਰ੍ਹਾਂ 45 ਬੱਚਿਆਂ ਨੇ ਆਈਏਐੱਸ, ਆਈਆਰਐੱਸ ਅਤੇ ਪੀਸੀਐੱਸ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਨੌਕਰੀਆਂ ਹਾਸਲ ਕੀਤੀਆਂ ਹਨ। ਇਸੇ ਲੜੀ ਤਹਿਤ ਹਰਿਆਣਾ ਦੇ ਨੋਇਡਾ ਸ਼ਹਿਰ ਵਿਚ ਇਸ ਤਰ੍ਹਾਂ ਦੀ ਪ੍ਰਾਈਵੇਟ ਇੰਸਟੀਚਿਊਟ ਖੋਲ੍ਹਣ ਲਈ ਜ਼ਮੀਨ ਲੈ ਕੇ ਕੰਮ ਸ਼ੁਰੂ ਹੋ ਚੁੱਕਿਆ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਇਸੇ ਕਿਸਮ ਦੀ ਇੰਸਟੀਚਿਊਟ ਦਾ ਨਿਰਮਾਣ ਬਹੁਤ ਜਲਦੀ ਕੀਤਾ ਜਾਵੇਗਾ।।ਇਸ ਕੰਮ ਦੀ ਪ੍ਰਵਾਨਗੀ ਲੈਣ ਲਈ ਭੂਰੀਵਾਲੇ ਧਾਮ ਪੋਜੇਵਾਲ ਤੋਂ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਪਾਸੋਂ ਅਸ਼ੀਰਵਾਦ ਪ੍ਰਾਪਤ ਕਰਨ ਲਈ ਸਾਬਕਾ ਗ੍ਰਹਿ ਮੰਤਰੀ ਗੌਵਰਧਨ ਜਾਵੜੀਆ ਦੇ ਨਾਲ ਸਤੀਸ਼ ਪਟੇਲ ਉਦਯੋਗਪਤੀ ਅਖਿਲ ਭਾਰਤੀ ਗੁਜਰ ਮਹਾਂ ਸਭਾ ਦੇ ਪ੍ਰਧਾਨ, ਟੀਟੂ ਭਾਈ ਪਟੇਲ ਪ੍ਰਧਾਨ ਅਖਿਲ ਭਾਰਤੀ ਗੁਜਰ ਮਹਾਂ ਸਭਾ ਹਰਿਆਣਾ, ਕਮਲ ਚੌਹਾਨ ਪ੍ਰਧਾਨ ਗੁਜਰ ਕਲਿਆਣ ਪ੍ਰੀਸ਼ਦ ਪੰਜਾਬ ਅਤੇ ਨੰਬਰਦਾਰ ਜਸਪਾਲ ਭਾਟੀਆ ਕਾਠਗੜ੍ਹ ਹਾਜ਼ਰ ਸਨ। ਇਨ੍ਹਾਂ ਨੂੰ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਜੀ ਵੱਲੋਂ ਸਨਮਾਨਿਤ ਕੀਤਾ ਗਿਆ।