ਸਾਬਕਾ ਫੁੱਟਬਾਲਰ ਲਖਵੀਰ ਜੁਗਲੀ ਸਪੇਨ ਨੇ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ ਸਾਬਕਾ ਫੁੱਟਬਾਲਰ ਲਖਵੀਰ ਜੁਗਲੀ ਸਪੇਨ ਵੱਲੋਂ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ
Publish Date: Sun, 18 Oct 2026 04:28 PM (IST)
Updated Date: Sun, 18 Oct 2026 04:30 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸ਼ਹੀਦ ਭਗਤ ਸਿੰਘ ਫੁੱਟਬਾਲ ਸਟੇਡੀਅਮ ਮੰਗੂਵਾਲ ਵਿਖੇ ਅੱਜ ਅਕੈਡਮੀ ਦੇ ਟ੍ਰੇਨਿੰਗ ਸੈਸ਼ਨ ਦੌਰਾਨ ਖਿਡਾਰੀਆਂ ਨੂੰ ਫੁੱਟਬਾਲ ਖੇਡ ਕਿੱਟਾਂ ਵੰਡੀਆਂ। ਅਕੈਡਮੀ ਦੇ ਹੈੱਡ ਕੋਚ ਸਰਬਜੀਤ ਮੰਗੂਵਾਲ ਉਰਫ ਸਰਬਾ ਨੇ ਦੱਸਿਆ ਕਿ ਸਮੁੱਚੇ ਖਿਡਾਰੀ ਪਰਿਵਾਰ ਵੱਲੋਂ ਕੈਨੇਡਾ ਤੋਂ ਪਰਤ ਕੇ 14 ਮਾਰਚ 2018 ਨੂੰ ਪਿੰਡ ਦੇ ਬੱਚਿਆਂ ਦੇ ਦਿਲਾਂ ਅੰਦਰ ਫੁੱਟਬਾਲ ਖੇਡਣ ਦੀ ਰੂਚੀ ਪੈਦਾ ਕਰਨ ਲਈ ਮੰਗੂਵਾਲ ਫੁੱਟਬਾਲ ਅਕੈਡਮੀ ਦਾ ਆਗਾਜ਼ ਕੀਤਾ ਗਿਆ ਸੀ। ਜਿਸ ਨੂੰ ਬਲਜਿੰਦਰ ਨਰ ਦੇ ਸਹਿਯੋਗ ਨਾਲ ਪਿੰਡ ਦੇ ਸਾਬਕਾ ਫੁੱਟਬਾਲਰ ਸਪੇਨ ਵਾਸੀ ਲਖਵੀਰ ਜੁਗਲੀ ਦੁਆਰਾ ਕਈ ਸਾਲ ਚਲਾਇਆ। ਫੁੱਟਬਾਲ ਅਕੈਡਮੀ ਦੀ ਟ੍ਰੇਨਿੰਗ ਦੀਆਂ ਸਰਗਰਮੀਆਂ ਨੂੰ ਮੁੱਖ ਰੱਖਦੇ ਹੋਏ ਮਾਰਚ 2026 ਦੇ ਪਹਿਲੇ ਹਫਤੇ ਵਿਚ ਨੈਸ਼ਨਲ ਚੈਂਪੀਅਨ ਫੁੱਟਬਾਲਰ ਪੁਰਤਗਾਲ ਵਾਸੀ ਵਰਿੰਦਰ ਸੰਨੀ ਵੱਲੋਂ ਅਕੈਡਮੀ ਦੇ ਖਿਡਾਰੀਆਂ ਲਈ 70 ਸੈੱਟ ਜਰਸੀਆਂ, ਨਿਕਰਾਂ, ਸੌਕਸਾਂ, ਫੁੱਟਬਾਲ ਸ਼ੂਜ, ਬੈਬਜ, ਮਾਰਕਰਜ ਅਤੇ 12 ਫੁੱਟਬਾਲ ਪ੍ਰੋਵਾਈਡ ਕਰਨ ਦੀ ਸੇਵਾ ਕੀਤੀ। ਇਸ ਮਗਰੋਂ ਪਿੰਡ ਦੇ ਸਾਬਕਾ ਫੁੱਟਬਾਲ ਪਲੇਅਰ ਸਾਬੀ ਪੁੱਤਰ ਭੋਲਾਂ (ਪੰਡਤਾਂ ਦੀ) ਨੇ ਵਿਦੇਸ਼ ਤੋਂ ਆ ਕੇ ਦੋ-ਤਿੰਨ ਵਾਰ ਫਰੂਟ, ਜੂਸ ਤੇ ਦੁੱਧ ਦੀ ਰਿਫਰੈਸ਼ਮੈਂਟ ਵਜੋਂ ਸੇਵਾ ਕੀਤੀ। ਪਿੰਡ ਦੇ ਨੌਜਵਾਨ ਫੁੱਟਬਾਲ ਪ੍ਰਸ਼ੰਸਕ ਗੁਰਪ੍ਰੀਤ ਸਿੰਘ ਖਟਕੜ ਉਰਫ ਗੋਪੀ ਵੱਲੋਂ ਤਿੰਨ-ਚਾਰ ਵਾਰ ਰੀਪਰ ਫੇਰ ਕੇ ਵੱਡੇ ਘਾਹ ਦੀ ਕਟਾਈ ਕਰਨ ਦੀ ਸੇਵਾ ਕੀਤੀ ਤੇ ਅੱਗੋਂ ਵੀ ਗਰਾਊਂਡ ਨੂੰ ਪੱਧਰੀ ਰੱਖਣ ਦਾ ਵਾਅਦਾ ਕੀਤਾ ਤਾਂ ਕਿ ਖਿਡਾਰੀਆਂ ਨੂੰ ਫੁੱਟਬਾਲ ਖੇਡਣ ਵਿੱਚ ਕੋਈ ਦਿੱਕਤ ਨਾ ਆਵੇ। ਦੋ ਹਫਤੇ ਪਹਿਲਾਂ ਪਿੰਡ ਦੇ ਸਾਬਕਾ ਫੁੱਟਬਾਲਰ ਯੂਕੇ ਨਿਵਾਸੀ ਨਵਜੋਤ ਡਿੰਪੀ ਵੱਲੋਂ ਰੁੜਕਾ ਕਲਾਂ ਦੇ ਫੁੱਟਬਾਲ ਕੋਚ ਸਰਬਜੀਤ ਸਿੰਘ ਉਰਫ ਸਾਬੀ ਦੇ ਰਾਹੀਂ 25 ਫੁੱਟਬਾਲ ਅਕੈਡਮੀ ਲਈ ਭੇਜੇ ਹਨ। ਪਿੰਡ ਦੀ ਅਕੈਡਮੀ ਦੇ ਕੋਚ ਅਤਿੰਦਰ ਮਨੀ ਅਤੇ ਜਸਪ੍ਰੀਤ ਸਿੰਘ ਜੱਸੀ ਨੰਬਰਦਾਰ ਦੇ ਰਾਹੀਂ ਐੱਸ ਐਨ ਕਾਲਜ ਬੰਗਾ ਦੀ ਫੁੱਟਬਾਲ ਟੀਮ ਵਿਚ ਖੇਡ ਰਹੇ ਦੋ ਖਿਡਾਰੀਆਂ ਗੌਰਵ ਕੁਮਾਰ ਤੇ ਕਰਨ ਕੁਮਾਰ ਵਾਸਤੇ ਪ੍ਰੋਟੀਨ ਸਪਲੀਮੈਂਟ ਡਾਈਟ ਲਈ ਭੇਜਣ ਦੀ ਸੇਵਾ ਕੀਤੀ ਹੈ। ਹੁਣ ਮੰਗੂਵਾਲ ਦੇ ਸਾਬਕਾ ਫੁੱਟਬਾਲਰ ਸਪੇਨ ਵਾਸੀ ਲਖਵੀਰ ਜੁਗਲੀ ਵੱਲੋਂ ਬਲਜਿੰਦਰ ਨਰ ਦੇ ਰਾਹੀਂ 33 ਸੈੱਟ ਜਰਸੀਆਂ, ਨਿਕਰਾਂ, ਸੌਕਸਾਂ, ਫੁੱਟਬਾਲ ਸ਼ੂਜ, 22 ਬੈਬਜ ਅਤੇ 10 ਫੁੱਟਬਾਲ ਭੇਜੇ ਗਏ ਹਨ। ਠੀਕ ਇਸੇ ਤਰ੍ਹਾਂ ਪਿੰਡ ਦੇ ਐੱਨਆਰਆਈ ਫੁੱਟਬਾਲਰ ਤੇ ਫੁੱਟਬਾਲ ਪ੍ਰਸ਼ਾਸਕਾਂ ਵੱਲੋਂ ਅਕੈਡਮੀ ਦੇ ਵਾਸਤੇ ਜੋ ਵੀ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਉਹ ਸਾਮਾਨ ਅਸੀਂ ਹਮੇਸ਼ਾ ਹੀ ਇਲਾਕੇ ਦੇ, ਮੋਹਤਬਰ ਵਿਅਕਤੀਆਂ ਦੇ ਸ਼ੁਭ ਹੱਥਾਂ ਦੁਆਰਾ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ। ਪਹਿਲਾਂ ਐੱਨਆਰਆਈ ਸਭਾ ਦੇ ਪ੍ਰਧਾਨ ਤੇ ਪਿੰਡ ਦੇ ਸਾਬਕਾ ਸਰਪੰਚ ਕੇਵਲ ਸਿੰਘ ਖਟਕੜ ਅਤੇ ਉੱਘੇ ਸਮਾਜ ਸੇਵਕ ਸਰਦਾਰ ਤਰਸੇਮ ਸਿੰਘ ਨੋਤਾ ਨੇ ਆਪਣੇ ਸ਼ੁਭ ਹੱਥਾਂ ਸਾਮਾਨ ਵੰਡ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਉਪਰੰਤ ਅਕੈਡਮੀ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਐਲਾਨ ਵੀ ਕੀਤਾ। ਅੱਜ ਵੀ ਪਿੰਡ ਦੀ ਸਾਬਕਾ ਸਰਪੰਚ ਨਰਿੰਦਰਜੀਤ ਕੌਰ ਖਟਕੜ ਅਤੇ ਮੌਜੂਦਾ ਸਰਪੰਚ ਜਸਵੀਰ ਕੌਰ ਨੇ ਆਪਣੇ ਹੱਥਾਂ ਨਾਲ ਖਿਡਾਰੀਆਂ ਨੂੰ ਸਮਾਨ ਵੰਡਿਆ। ਉਨ੍ਹਾਂ ਦੇ ਨਾਲ ਸੁਰਿੰਦਰ ਕੌਰ ਪੰਚ ਸਮੇਤ ਬਲਜਿੰਦਰ ਨਰ ਪੰਚ ਨੇ ਵੀ ਹਾਜ਼ਰੀ ਲਗਵਾਈ। ਅਕੈਡਮੀ ਦੇ ਕੋਚ ਅਤਿੰਦਰ ਮਨੀ ਅਤੇ ਹੈੱਡ ਕੋਚ ਸਰਬਜੀਤ ਮੰਗੂਵਾਲ ਨੇ ਸਾਰੇ ਐੱਨਆਰਆਈਜ਼ ਦਾ ਧੰਨਵਾਦ ਕਰਦਿਆਂ ਹੋਇਆ। ਉਨ੍ਹਾਂ ਦੀ ਕਿਰਤ-ਕਮਾਈ ਵਿਚ ਵਾਧਾ ਕਰਨ ਲਈ ਪਰਮਾਤਮਾ ਅੱਗੇ ਫਰਿਆਦ ਵੀ ਕੀਤੀ ਤੇ ਅੱਗੋਂ ਵੀ ਸਹਿਯੋਗ ਲੈਣ ਲਈ ਆਸ ਪ੍ਰਗਟਾਈ। ਇਸ ਮੌਕੇ ਪਿੰਡ ਦੇ ਸਾਬਕਾ ਫੁੱਟਬਾਲ ਖਿਡਾਰੀ ਮੁਹੰਮਦ ਸ਼ਰੀਫ ਸ਼ਾਹ ਨੇ ਵੀ ਸ਼ਿਰਕਤ ਕੀਤੀ।