- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ਹਾਦਸੇ ਵਿਚ ਬੰਗਾ ਦੇ ਸਾਬਕਾ ਐਮਸੀ ਜੀਤ ਸਿੰਘ ਭਾਟੀਆ ਗੰਭੀਰ ਜ਼ਖਮੀ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਬੰਗਾ ਦੇ ਸਾਬਕਾ ਐੱਮਸੀ ਜੀਤ ਸਿੰਘ ਭਾਟੀਆ ਦੇ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਉਹ ਗੜ੍ਹਸ਼ੰਕਰ ਰੋਡ ’ਤੇ ਜੈਨ ਮਾਡਲ ਸਕੂਲ ਦੇ ਸਾਹਮਣੇ ਆਪਣੇ ਦੋਪਹੀਆ ਵਾਹਨ ’ਤੇ ਜਾ ਰਹੇ ਸਨ ਕਿ ਇਸ ਦੌਰਾਨ ਇੱਕ ਕਾਲੇ ਰੰਗ ਦੀ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਹਾਦਸੇ ਵਿਚ ਜੀਤ ਸਿੰਘ ਭਾਟੀਆ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਕਾਰ ਸਮੇਤ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਵਾਹਨ ਅਤੇ ਉਸ ਦੇ ਨੰਬਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਜੀਤ ਸਿੰਘ ਭਾਟੀਆ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦੇ ਦਿਮਾਗ ਦਾ ਆਪ੍ਰੇਸ਼ਨ ਵੀ ਕੀਤਾ ਜਾਣਾ ਹੈ ਅਤੇ ਬੀ ਪਾਜ਼ੇਟਿਵ ਖੂਨ ਦੀ ਤੁਰੰਤ ਲੋੜ ਦੱਸੀ ਗਈ ਹੈ। ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਬੰਗਾ ਵਾਸੀਆਂ ਵਿਚ ਚਿੰਤਾ ਅਤੇ ਦੁੱਖ ਦੀ ਲਹਿਰ ਪਾਈ ਜਾ ਰਹੀ ਹੈ। ਲੋਕਾਂ ਵੱਲੋਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਜੀਤ ਸਿੰਘ ਭਾਟੀਆ ਜਲਦੀ ਸਿਹਤਯਾਬ ਹੋਣ।