ਭਗਵਾਨ ਵਾਲਮੀਕਿ ਨੌਜਵਾਨ ਵੈੱਲਫੇਅਰ ਕਮੇਟੀ ਦਾ ਗਠਨ ਭਗਵਾਨ ਵਾਲਮੀਕਿ ਨੌਜਵਾਨ ਵੈਲਫੇਅਰ ਕਮੇਟੀ' ਦਾ ਗਠਨ
Publish Date: Tue, 01 Sep 2026 03:27 PM (IST)
Updated Date: Tue, 01 Sep 2026 03:28 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਭਗਵਾਨ ਵਾਲਮੀਕਿ ਦੇ ਆਉਣ ਵਾਲੇ ਪ੍ਰਕਾਸ਼ ਦਿਹਾੜੇ ਨੂੰ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਉਣ ਲਈ ਬਲਾਚੌਰ ਸ਼ਹਿਰ ਦੇ ਨੌਜਵਾਨਾਂ ਅਤੇ ਬੁੱਧੀਜੀਵੀਆਂ ਵੱਲੋਂ ਭਗਵਾਨ ਵਾਲਮੀਕਿ ਨੌਜਵਾਨ ਵੈੱਲਫੇਅਰ ਕਮੇਟੀ ਦਾ ਗਠਨ ਕੀਤਾ। ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਦਿਨੇਸ਼ ਕੁਮਾਰ ਬੈਂਸ ਅਤੇ ਪ੍ਰੈੱਸ ਸਕੱਤਰ ਪ੍ਰਦੀਪ ਬੈਂਸ ਨੇ ਕਮੇਟੀ ਦੇ ਉਦੇਸ਼ਾਂ ਅਤੇ ਆਉਣ ਵਾਲੇ ਸਮਾਗਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਭਗਵਾਨ ਵਾਲਮੀਕਿ ਦਾ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਧਾਰਮਿਕ ਅਤੇ ਸਮਾਜਿਕ ਸਮਾਗਮ ਕਰਵਾਏ ਜਾਣਗੇ। ਜਿਨ੍ਹਾਂ ਵਿਚ ਸ਼ੋਭਾ ਯਾਤਰਾ, ਲੰਗਰ, ਭਗਤੀ ਗੀਤਾਂ ਅਤੇ ਹੋਰ ਧਾਰਮਿਕ ਪ੍ਰੋਗਰਾਮ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। ਉਨ੍ਹਾਂ ਦੱਸਿਆ ਕਿ ਖੁਸ਼ੀ ਦੇ ਪ੍ਰਤੀਕ ਵਜੋਂ ਕੇਕ ਕੱਟਣ ਦਾ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ, ਵਿਚਾਰਧਾਰਾ ਅਤੇ ਸਮਾਜ ਨੂੰ ਦਿੱਤੇ ਮਹਾਨ ਯੋਗਦਾਨ ਨਾਲ ਜੋੜਨਾ ਅਤੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਭਗਵਾਨ ਵਾਲਮੀਕਿ ਨੌਜਵਾਨ ਵੈੱਲਫੇਅਰ ਕਮੇਟੀ ’ਚ ਫਿਲਹਾਲ 21 ਮੈਂਬਰਾਂ ਦੀ ਚੋਣ ਕੀਤੀ ਗਈ ਹੈ। ਜਦਕਿ ਆਉਣ ਵਾਲੇ ਸਮੇਂ ਵਿਚ ਹੋਰ ਨੌਜਵਾਨਾਂ ਅਤੇ ਸਮਾਜ ਦੇ ਪਤਵੰਤੇ ਵਿਅਕਤੀਆਂ ਨੂੰ ਵੀ ਕਮੇਟੀ ਨਾਲ ਜੋੜਿਆ ਜਾਵੇਗਾ। ਕਮੇਟੀ ਦੀ ਨਵੀਂ ਬਣਤਰ ਤਹਿਤ ਸ਼ਿੰਗਾਰਾ ਰਾਮ ਬੈਂਸ ਨੂੰ ਚੇਅਰਮੈਨ, ਦਿਨੇਸ਼ ਕੁਮਾਰ ਬੈਂਸ ਨੂੰ ਪ੍ਰਧਾਨ, ਸਾਧੂ ਰਾਮ ਬੈਂਸ ਨੂੰ ਮੀਤ ਪ੍ਰਧਾਨ, ਰਾਜੇਸ਼ ਬੈਂਸ ਅਤੇ ਦਿਨੇਸ਼ ਗੱਗੀ ਬੈਂਸ ਨੂੰ ਖਜ਼ਾਨਚੀ, ਪਰਵਿੰਦਰ ਬੈਂਸ ਪੰਮਾ ਨੂੰ ਸਕੱਤਰ, ਪ੍ਰਦੀਪ ਬੈਂਸ ਨੂੰ ਪ੍ਰੈੱਸ ਸਕੱਤਰ ਅਤੇ ਅਮਿਤ ਬੈਂਸ ਨੂੰ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਆਕਾਸ਼ ਬੈਂਸ, ਪ੍ਰਵੀਨ ਬੈਂਸ, ਗੌਰਵ ਬੈਂਸ, ਹਰਵਿੰਦਰ ਬੈਂਸ, ਦੀਪਕ ਬੈਂਸ, ਸ਼ੰਕਰ ਬੈਂਸ, ਚੰਦਨ ਬੈਂਸ, ਚਰਨਜੀਤ ਬੈਂਸ, ਮਦਨ ਲਾਲ ਬੈਂਸ, ਰਜਤ ਬੈਂਸ, ਧੀਰਜ ਬੈਂਸ, ਸੁਰਿੰਦਰ ਸਹੋਤਾ, ਰੋਹਿਤ ਬੈਂਸ, ਕਮਲ ਬੈਂਸ, ਡਾਇਮੰਡ ਬੈਂਸ, ਰਾਜੇਸ਼ ਬੈਂਸ ਅਤੇ ਸ਼ੰਕਰ ਆਦਿ ਨੂੰ ਕਮੇਟੀ ਵਿਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਕਮੇਟੀ ਵੱਲੋਂ ਔਰਤਾਂ ਦੀ ਭਾਗੀਦਾਰੀ ਨੂੰ ਵੀ ਯਕੀਨੀ ਬਣਾਉਂਦਿਆਂ ਮਹਿਲਾ ਵਿੰਗ ਦਾ ਗਠਨ ਕੀਤਾ ਹੈ। ਜਿਸ ਵਿਚ ਪਵਨਾ ਬੈਂਸ, ਸੁਨੀਤਾ ਬੈਂਸ, ਸੀਮਾ ਬੈਂਸ, ਸ਼ਿਵਾਨੀ ਬੈਂਸ, ਅੰਜੂ ਬੈਂਸ, ਹਰਪ੍ਰੀਤ ਬੈਂਸ, ਗੀਤਾ ਬੈਂਸ, ਸੁਨੀਤਾ ਬੈਂਸ ਅਤੇ ਕੰਚਨ ਬੈਂਸ ਸਮੇਤ ਹੋਰ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ।