- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਈਕੋਰਟ ਵੱਲੋਂ ਸੀਬੀਆਈ ਜਾਂਚ ਦੇ ਹੁਕਮਾਂ ਉਪਰੰਤ ਦਿੱਲੀ ਵਾਲੇ ਧਾੜਵੀਂ ਕੋਠੀਆਂ ਛੱਡ ਭੱਜੇ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ
ਬਲਾਚੌਰ : ਪੰਜਾਬ ਨੂੰ ਸਦੀਆਂ ਤੋਂ ਧਾੜਵੀ ਲੁੱਟਦੇ ਰਹੇ ਪਰ ਪਿਛਲੇ ਪੰਜ ਸਾਲਾਂ ਦੇ ਕੱਟੜ ਇਮਾਨਦਾਰੀ ਦਾ ਮਖੌਟਾ ਪਾ ਕੇ ਜੋ ਦਿੱਲੀ ਦੇ ਧਾੜਵੀ ਪੰਜਾਬ ਨੂੰ ਲੁੱਟ ਰਹੇ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਆਗੂ ਸੇਵਾਮੁਕਤ ਮੇਜਰ ਐਡਵੋਕੇਟ ਜਰਨੈਲ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਉਂਝ ਤਾਂ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਜਿਸ ਨੇ ਵੀ ਇਸ ਗੁਰੂਆਂ, ਪੀਰਾ, ਪੈਗੰਬਰਾਂ, ਸ਼ਹੀਦ ਯੋਧਿਆਂ ਦੀ ਧਰਤੀ ਨਾਲ ਬੇਇਨਸਾਫੀ ਕੀਤੀ, ਉਨ੍ਹਾਂ ਦਾ ਹਸਰ ਬਹੁਤ ਮਾੜਾ ਹੋਇਆ ਹੈ। ਚਾਹੇ ਉਹ ਤੁਗਲ ਅਫਗਾਨ, ਅਬਦਾਲੀ ਜਾਂ ਚਿੱਟੇ ਕਾਲੇ ਅੰਗਰੇਜ਼ ਹੀ ਕਿਉਂ ਨਾ ਹੋਣ। ਪਰ ਇਨ੍ਹਾਂ ਪੰਜਾਬ ’ਤੇ ਰਾਜ ਕਰਨ ਵਾਲੇ ਇਨ੍ਹਾਂ ਅਖੌਤੀ ਕੱਟੜ ਇਮਾਨਦਾਰਾਂ ਨੇ ਜੋ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਨਾਮ ’ਤੇ ਕਸਮਾਂ ਖਾ ਕੇ ਪੰਜਾਬ ਦੀ ਮਿੱਟੀ, ਰੇਤ, ਵਪਾਰ, ਨੌਜਵਾਨੀ, ਆਬਰੂ, ਬੋਲੀ ਅਤੇ ਸੱਭਿਆਚਾਰ ਦੀ ਲੁੱਟ ਅਤੇ ਘਾਣ ਕੀਤਾ ਹੈ ਅਤੇ ਪੰਜਾਬ ਵਾਸੀਆਂ ਨਾਲ ਧੋਖਾ ਕੀਤਾ। ਉਨ੍ਹਾਂ ਆਖਿਆ ਕਿ ਹੁਣ ਸੀਬੀਆਈ ਦੀ ਕਾਰਵਾਈ ਨਾਲ ਸਾਰੇ ਅਖੌਤੀ ਇਮਾਨਦਾਰ ਫੜੇ ਜਾਣਗੇ। ਚਾਹੇ ਦਿੱਲੀ ਦੇ ਧਾੜਵੀ ਹੋਣ ਜਾਂ ਸਾਡੇ ਆਪਣੇ ਸੂਬਾ ਪੰਜਾਬ ਦੇ ਗਦਾਰ ਦਿੱਲੀ ਵਾਲਿਆਂ ਦੇ ਏਜੰਟ ਹੋਣ। ਉਨ੍ਹਾਂ ਕਰੜੇ ਸ਼ਬਦਾਂ ਵਿਚ ਆਖਿਆ ਕਿ ਇਹ ਧਾੜਵੀ ਕੱਟੜ ਇਮਾਨਦਾਰੀ ਦੇ ਮਖੌਟੇ ਵਿਚ ਕਥਿਤ ਗੁੰਡੇ ਹਨ। ਜਿਨ੍ਹਾਂ ਨੂੰ ਪੰਜਾਬ ਵਾਸੀਆਂ ਨੇ ਗਲਤੀ ਕਰ ਕੇ ਸੱਤਾ ’ਚ ਲਿਆਂਦਾ ਸੀ, ਪਰ ਹੁਣ ਪੰਜਾਬੀ ਇਨ੍ਹਾਂ ਨੂੰ ਮਾਫ਼ ਨਹੀਂ ਕਰਨਗੇ। ਉਨ੍ਹਾਂ ਆਖਿਆ ਕਿ ਇਹ ਗੱਲ ਵੀ ਗੌਰਤਲਬ ਹੈ ਕਿ ਇਹ ਵੀ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ ਕਿ ਕਿਸੇ ਇਮਾਨਦਾਰੀ ਦਾ ਢੰਡੋਰਾ ਪਿੱਟਣ ਵਾਲੇ ਮੁੱਖ ਮੰਤਰੀ ਦਾ ਆਪਣਾ ਦਫ਼ਤਰ ਅਤੇ ਘਰ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਵੇ ਅਤੇ ਹੁਣ ਸਾਡੇ ਮੁੱਖ ਮੰਤਰੀ ਨੂੰ ਫਸਾ ਕੇ ਧਾੜਵੀ ਦਿੱਲੀ ਨੂੰ ਦੌੜ ਗਏ ਹਨ।