
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਦੋਂ ਪੁਲਿਸ ਪਾਰਟੀ ਘੱਕੇਵਾਲ ਮੋੜ ਤੋਂ ਨਵਾਂਸ਼ਹਿਰ ਰੋਡ ਵੱਲ ਪੁੱਜੀ ਤਾਂ ਗੱਡੀ ਦੀਆਂ ਚਲਦੀਆਂ ਲਾਈਟਾਂ ਵਿਚ ਸੜਕ ਦੇ ਸੱਜੇ ਪਾਸੇ ਦਰੱਖਤ ਦੀ ਆੜ ਵਿਚ ਇੱਕ ਵਿਅਕਤੀ ਆਪਣੇ ਹੱਥ ਵਿਚ ਫੜੀ ਇੱਕ ਪੰਨੀ ਹੇਠਾਂ ਲਾਈਟਰ ਬਾਲ ਕੇ ਪਾਇਪ ਨਾਲ ਧੂੰਆ ਸੁੰਘਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਰੁਕਦੀ ਦੇਖ ਕੇ ਉਕਤ ਵਿਅਕਤੀ ਲਾਈਟਰ, ਪੰਨੀ ਅਤੇ ਪਾਈਪ ਜਮੀਨ ਪਰ ਸੁੱਟ ਕੇ ਖੜਾ ਹੋ ਗਿਆ ਅਤੇ ਮੌਕੇ ਤੋਂ ਭੱਜਣ ਲੱਗਾ।।

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ। ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਨਸ਼ਾ ਕਰਦਿਆਂ ਪੰਜ ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਰਾਹੋਂ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਮੋਹਨ ਲਾਲ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਇਲਾਕਾ ਗਸ਼ਤ ਸੰਬੰਧ ਵਿਚ ਥਾਣਾ ਰਾਹੋਂ ਦੇ ਏਰੀਆ ਤੋਂ ਘੱਕੇਵਾਲ ਰੋਡ ਹੁੰਦੇ ਹੋਏ ਨਹਿਰ ਬਿਸਤ ਦੋਆਬ ਹੋ ਕੇ ਨਵਾਂਸ਼ਹਿਰ-ਰਾਹੋਂ ਮੇਨ ਸੜਕ ਵੱਲ ਨੂੰ ਜਾ ਰਹੇ ਸੀ।
ਜਦੋਂ ਪੁਲਿਸ ਪਾਰਟੀ ਘੱਕੇਵਾਲ ਮੋੜ ਤੋਂ ਨਵਾਂਸ਼ਹਿਰ ਰੋਡ ਵੱਲ ਪੁੱਜੀ ਤਾਂ ਗੱਡੀ ਦੀਆਂ ਚਲਦੀਆਂ ਲਾਈਟਾਂ ਵਿਚ ਸੜਕ ਦੇ ਸੱਜੇ ਪਾਸੇ ਦਰੱਖਤ ਦੀ ਆੜ ਵਿਚ ਇੱਕ ਵਿਅਕਤੀ ਆਪਣੇ ਹੱਥ ਵਿਚ ਫੜੀ ਇੱਕ ਪੰਨੀ ਹੇਠਾਂ ਲਾਈਟਰ ਬਾਲ ਕੇ ਪਾਇਪ ਨਾਲ ਧੂੰਆ ਸੁੰਘਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਰੁਕਦੀ ਦੇਖ ਕੇ ਉਕਤ ਵਿਅਕਤੀ ਲਾਈਟਰ, ਪੰਨੀ ਅਤੇ ਪਾਈਪ ਜਮੀਨ ਪਰ ਸੁੱਟ ਕੇ ਖੜਾ ਹੋ ਗਿਆ ਅਤੇ ਮੌਕੇ ਤੋਂ ਭੱਜਣ ਲੱਗਾ।।
ਜਿਸ ਨੂੰ ਏਐੱਸਆਈ ਮੋਹਨ ਲਾਲ ਨੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ। ਪੁੱਛ ਗਿੱਛ ਦੌਰਾਨ ਉਸ ਨੇ ਆਪਣਾ ਨਾਂਅ ਅਵਤਾਰ ਉਰਫ ਕਾਕੂ ਪੁੱਤਰ ਚਮਨ ਲਾਲ ਵਾਸੀ ਪਿੰਡ ਨੀਲੋਵਾਲ ਦੱਸਿਆ। ਉਸ ਵੱਲੋਂ ਜ਼ਮੀਨ ਪਰ ਸੁੱਟੇ ਇੱਕ ਲਾਈਟਰ, ਇੱਕ ਹੈਰੋਇਨ ਅਲੂਦ ਪੰਨੀ ਅਤੇ ਇੱਕ 10 ਰੁਪਏ ਦੇ ਨੋਟ ਦਾ ਪਾਇਪ ਬ੍ਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਥਾਣਾ ਬਹਿਰਾਮ ਦੇ ਏਐੱਸਆਈ ਦੁਨੀ ਚੰਦ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਮੇਨ ਰੋਡ ਤੋਂ ਪਿੰਡ ਝੰਡੇਰਾਂ ਵਾਲੀ ਸਾਈਡ ਨੂੰ ਜਾ ਰਹੇ ਸੀ। ਤਾਂ ਜਦੋਂ ਪੁਲਿਸ ਪਾਰਟੀ ਸੂਆ ਪੁਲੀ ਪਾਸ ਪੁੱਜੀ ਤਾਂ ਪੁਲੀ ਦੇ ਨਾਲ-ਨਾਲ ਖੱਬੇ ਪਾਸੇ ਇੱਕ ਨੌਜਵਾਨ ਦਰਖਤਾਂ ਵਿਚ ਬੈਠਾ ਦਿਖਾਈ ਦਿੱਤਾ।।ਜਿਸ ਨੇ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਹੱਥ ਵਿਚ ਜੋ ਕੁਝ ਫੜਿਆ ਸਮਾਨ ਘਾਹ-ਫੂਸ ਵਿਚ ਸੁੱਟ ਦਿੱਤਾ ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਤਾਂ ਨੌਜਵਾਨ ਨੇ ਆਪਣਾ ਨਾਮ ਰੋਹਿਤ ਕੁਮਾਰ ਪੁੱਤਰ ਲਾਲ ਚੰਦ ਵਾਸੀ ਬੀਸਲਾ ਦੱਸਿਆ।
ਨੌਜਵਾਨ ਵੱਲੋਂ ਸੁਟੇ ਸਮਾਨ ਨੂੰ ਚੈਕ ਕਰਨ ਤੇ ਸਿਲਵਰ ਪੰਨੀ ਸੜੀ ਹੋਈ, ਇਕ ਲਾਈਟਰ ਅਤੇ ਦਸ ਰੁਪਏ ਦਾ ਨੋਟ ਭਾਰਤੀ ਕਰੰਸੀ ਪਾਈਪ ਨੁਮਾ ਬ੍ਰਾਮਦ ਹੋਣ ਤੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੀਸਰੇ ਮਾਮਲੇ ਵਿਚ ਪੁਲਿਸ ਥਾਣਾ ਬਲਾਚੌਰ ਦੇ ਏਐੱਸਆਈ ਪ੍ਰੇਮ ਲਾਲ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਲਿੰਕ ਰੋਡ ਨੇੜੇ ਪਾਧੀ ਦਾ ਭੱਠਾ ਮਹਿਤਪੁਰ ਉਲੱਧਣੀ ਪਾਸ ਪੁੱਜੇ ਤੇ ਸੁਖਦੇਵ ਸਿੰਘ ਉਰਫ ਕਾਟੀ ਪੁੱਤਰ ਜੋਗਿੰਦਰ ਸਿੰਘ ਵਾਸੀ ਕਰਵਾਰ ਪਾਸੋਂ ਇੱਕ ਦਸ ਰੁਪਏ ਦਾ ਪਾਈਪ ਨੁੰਮਾ ਨੋਟ, ਪੰਨੀ ਅਤੇ ਲਾਈਟਰ ਬ੍ਰਾਮਦ ਹੋਣ 'ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੌਥੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਕਾਠਗੜ੍ਹ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਰਾਮ ਸ਼ਾਹ ਨੇ ਦੱਸ਼ਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਕੱਚਾ ਰਸਤਾ ਪੀਰ ਵਾਲੀ ਜਗ੍ਹਾ ਕਾਠਗੜ ਪੁੱਜੇ ਤਾਂ ਇਕ ਲੜਕਾ ਸੜਕ ਦੇ ਖੱਬੇ ਪਾਸੇ ਝਾੜੀਆਂ ਵਿਚ ਬੈਠਾ ਧੂੰਆ ਕੱਢਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਵੇਖ ਕੇ ਆਪਣੇ ਹੱਥਾਂ ਵਿਚ ਫੜੇ ਸਮਾਨ ਨੂੰ ਸੁੱਟ ਕੇ ਪਿਛਲੀ ਤਰਫ ਨੂੰ ਖਿਸਕਣ ਲੱਗਾ। ਜਿਸ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਨਾਮ ਅਤੇ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਕੁਲਵੰਤ ਸਿੰਘ ਉਰਫ ਵਿੱਕੀ ਪੁੱਤਰ ਮਲਕੀਤ ਸਿੰਘ ਵਾਸੀ ਜੰਡੀ ਦੱਸਿਆ। ਪੁਲਿਸ ਨੇ ਕਥਿਤ ਮੁਲਜ਼ਮ ਪਾਸੋਂ ਹੈਰੋਇੰਨ ਵਾਲੀ ਸਿਲਵਰ ਪੰਨੀ, ਰੋਲ ਕੀਤਾ 10 ਰੁਪਏ ਦਾ ਭਾਰਤੀ ਕਰੰਸੀ ਨੋਟ ਅਤੇ ਲਾਇਟਰ ਬ੍ਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਵੇਂ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਥਾਣਾ ਕਾਠਗੜ੍ਹ ਦੇ ਐੱਸਆਈ ਪੁਸ਼ਪਿੰਦਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਸ਼ਮਸ਼ਾਨ ਘਾਟ ਆਸਰੋਂ ਕੋਲ ਪੁੱਜੇ ਤਾਂ ਇਕ ਵਿਅਕਤੀ ਝਾੜੀਆਂ ਕੋਲ ਬੈਠਾ ਧੂੰਆ ਕੱਢਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਵੇਖ ਕੇ ਮੌਕੇ ਤੋਂ ਖਿਸਕਣ ਲੱਗਾ। ਜਿਸ ਨੂੰ ਕਾਬੂ ਕਰਕੇ ਉਸ ਦਾ ਨਾਮ ਅਤੇ ਪਤਾ ਪੁੱਛਿਆ। ਤਾਂ ਉਸ ਨੇ ਆਪਣਾ ਨਾਮ ਪਰਦੀਪ ਸਿੰਘ ਉਰਫ ਦੀਪਾ ਪੁੱਤਰ ਰਾਜ ਕੁਮਾਰ ਵਾਸੀ ਨੱਥਾ ਨੰਗਲ ਥਾਣਾ ਕਾਠਗੜ੍ਹ ਦੱਸਿਆ। ਪੁਲਿਸ ਨੇ ਕਥਿਤ ਮੁਲਜ਼ਮ ਵੱਲੋਂ ਸੁੱਟੀ ਸਿਲਵਰ ਪੰਨੀ ਹੈਰੋਇਨ ਲੱਗੀ ਹੋਈ, ਲਾਈਟਰ, ਰੋਲ ਕੀਤਾ ਹੋਇਆ ਦਸ ਰੁਪਏ ਦਾ ਭਾਰਤੀ ਕਰੰਸੀ ਨੋਟ ਬ੍ਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।