- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਦਿਲ ਦਿਵਸ 'ਤੇ ਲਿਵਾਸਾ ਹਸਪਤਾਲ ਵਿਖੇ ਫਿਟਨੈਸ ਗਤੀਵਿਧੀਆਂ ਕਰਵਾਈਆਂ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ :ਵਿਸ਼ਵ ਦਿਲ ਦਿਵਸ ਦੇ ਮੌਕੇ 'ਤੇ ਲਿਵਾਸਾ ਹਸਪਤਾਲ ਨਵਾਂਸ਼ਹਿਰ ਵੱਲੋਂ ਫਿਟਨੈਸ ਗਤੀਵਿਧੀਆਂ ਅਤੇ ਦਿਲ ਦੇ ਰੋਗਾਂ ਦੇ ਮਾਹਿਰਾਂ ਨਾਲ ਇੱਕ ਇੰਟਰ ਐਕਟਿਵ ਸੈਸ਼ਨ ਕਰਵਾਇਆ। ਜਿਸ ਵਿਚ ਫਿਟਨੈਸ ਪ੍ਰੇਮੀਆਂ, ਸਰਪੰਚਾਂ, ਪੰਚਾਂ ਅਤੇ ਲੋਕਾਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ। ਇਨ੍ਹਾਂ ਗਤੀਵਿਧੀਆਂ ਨਾਲ ਹਰ ਉਮਰ ਵਿਚ ਸਰਗਰਮ ਰਹਿਣ ਅਤੇ ਦਿਲ ਦੀ ਸਿਹਤ ਨੂੰ ਪਹਿਲ ਦੇਣ ਦੀ ਮਹੱਤਤਾ ਨੂੰ ਬਲ ਮਿਲਿਆ।।ਨਵਾਂਸ਼ਹਿਰ ਦੇ ਡੀਐੱਸਪੀ ਪੰਕਜ ਸ਼ਰਮਾ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨਵਾਂਸ਼ਹਿਰ ਦੇ ਪ੍ਰਧਾਨ ਡਾ. ਜੇਡੀ ਵਰਮਾ ਅਤੇ ਐਸੋਸੀਏਸ਼ਨ ਦੇ ਮੈਂਬਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਲਿਵਾਸਾ ਹਸਪਤਾਲ ਨਵਾਂਸ਼ਹਿਰ ਦੇ ਜੀਐਮ ਨੀਰਜ ਤਿਵਾੜੀ ਵੀ ਇਸ ਮੌਕੇ ਮੌਜੂਦ ਸਨ। ਸਮਾਗਮ 'ਚ ਜ਼ੁੰਬਾ, ਐਰੋਬਿਕਸ ਅਤੇ ਭੰਗੜੇ ਦੇ ਊਰਜਾ ਨਾਲ ਭਰਪੂਰ ਸੈਸ਼ਨ ਆਯੋਜਿਤ ਕੀਤੇ। ਇਸ ਰਾਹੀਂ ਇਹ ਦਰਸ਼ਾਇਆ ਕਿ ਕਿਵੇਂ ਮਨੋਰੰਜਕ ਸਰੀਰਕ ਗਤੀਵਿਧੀਆਂ ਨੂੰ ਰੋਜ਼ਾਨਾ ਦੀ ਰੁਟੀਨ ਵਿਚ ਸ਼ਾਮਲ ਕਰਕੇ ਸਿਹਤਮੰਦ ਆਦਤਾਂ ਅਪਣਾਈਆਂ ਜਾ ਸਕਦੀਆਂ ਹਨ। ਇਸ ਦੌਰਾਨ ਕਾਰਡੀਓਲੋਜੀ ਕੰਸਲਟੈਂਟ ਡਾ. ਪ੍ਰਸ਼ਾਂਤ ਥੰਡੀ ਅਤੇ ਡਾ. ਜਗਜੀਤ ਸਿੰਘ ਨੇ ਪ੍ਰੀਵੈਂਟਿਵ ਕਾਰਡੀਅਕ ਕੇਅਰ ਅਤੇ ਹਰ ਉਮਰ ਵਿਚ ਦਿਲ ਨੂੰ ਸਿਹਤਮੰਦ ਰੱਖਣ ਦੀ ਮਹੱਤਤਾ 'ਤੇ ਚਾਨਣਾ ਪਾਇਆ। ਦੋਵਾਂ ਡਾਕਟਰਾਂ ਨੇ ਭਾਗੀਦਾਰਾਂ ਨੂੰ ਸਲਾਹ ਦਿੱਤੀ ਕਿ ਉਹ ਲੱਛਣ ਦਿਖਾਈ ਦੇਣ ਦਾ ਇੰਤਜ਼ਾਰ ਕਰਨ ਦੀ ਬਜਾਏ ਨਿਯਮਿਤ ਸਰੀਰਕ ਗਤੀਵਿਧੀ, ਸੰਤੁਲਿਤ ਖੁਰਾਕ ਅਤੇ ਤਣਾਅ ਪ੍ਰਬੰਧਨ ਵਰਗੀਆਂ ਸਰਲ ਅਤੇ ਟਿਕਾਊ ਜੀਵਨ ਸ਼ੈਲੀ ਦੀਆਂ ਆਦਤਾਂ ਨੂੰ ਅਪਣਾਉਣ। ਇਸ ਮੌਕੇ ਮਾਰਕੇਟਿੰਗ ਹੈਡ ਹਿਮੰਤ ਘਈ ਸਮੇਤ ਸਮੂਹ ਡਾਕਟਰ, ਸਟਾਫ ਨਰਸਾਂ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।