ਆਸ ਸੁਸਾਇਟੀ ਵੱਲੋਂ ਪਹਿਲਾ ਜਾਗਰੂਕਤਾ ਨਾਟਕ 28 ਨੂੰ ਆਸ ਸੁਸਾਇਟੀ ਵੱਲੋਂ ਪਹਿਲਾ ਜਾਗਰੂਕਤਾ ਨਾਟਕ 28 ਨੂੰ
Publish Date: Thu, 26 Nov 2026 04:38 PM (IST)
Updated Date: Thu, 26 Nov 2026 04:40 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ ਵਾਸਤੇ ਸਥਾਨਕ ਆਸ ਸੋਸ਼ਲ ਵੈਲਫੇਅਰ ਸੁਸਾਇਟੀ”ਵੱਲੋਂ ਲੜ੍ਹੀ ਵਾਰ ਨਾਟਕ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਹੈ। ਇਸ ਲੜ੍ਹੀ ਦਾ ਪਹਿਲਾ ਨਾਟਕ ਸ਼ਨੀਵਾਰ 28 ਨਵੰਬਰ ਨੂੰ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਵਿਖੇ ਨਾਟਕ ਕਰਵਾਇਆ ਜਾ ਰਿਹਾ ਹੈ। ਨਾਟਕਾਂ ਵਿਚ ਦਾਜ ਪ੍ਰਥਾ, ਬਾਲ ਵਿਆਹ, ਨਸ਼ਾ ਮੁਕਤੀ, ਲਿੰਗ ਭੇਦਭਾਵ, ਅੰਧ ਵਿਸ਼ਵਾਸ ਅਤੇ ਭ੍ਰਿਸ਼ਟਾਚਾਰ ਤੋਂ ਬਚਾਅ ਆਦਿ ਵਿਸ਼ਿਆਂ ਰਾਹੀਂ ਸਮਾਜਿਕ ਬੁਰਾਈਆਂ, ਮਨੁੱਖੀ ਰਿਸ਼ਤਿਆਂ, ਨੈਤਿਕ ਕਦਰਾਂ-ਕੀਮਤਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਕਲਾਤਮਕ ਢੰਗ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਜਾਇਆ ਕਰੇਗਾ। ਨਾਟਕ ਨਵੀਂ ਪੀੜ੍ਹੀ ਨੂੰ ਆਪਣੀ ਕਲਾ, ਸੱਭਿਆਚਾਰ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਨ ਵਾਸਤੇ ਅਹਿਮ ਹਿੱਸਾ ਪਾਉਂਦੇ ਹਨ। ਤਜਰਬੇਕਾਰ ਸਮਾਜ ਸੇਵੀਆਂ ਦਾ ਆਖਣਾ ਹੈ ਕਿ ਜਾਗਰੂਕਤਾ ਦੇ ਅਨੇਕਾਂ ਢੰਗਾਂ ਵਿਚ ਨਾਟਕ ਇੱਕ ਅਜਿਹਾ ਜਾਗਰੂਕਤਾ ਢੰਗ ਹੈ ਜੋ ਕਿਸੇ ਵੀ ਵਿਸ਼ੇ ਤੇ ਦਰਸ਼ਕਾਂ ਨੂੰ ਵਧੇਰੇ ਆਕਰਸ਼ਿਤ ਕਰਦਾ ਹੈ। ਨਾਟਕ ਦੀ ਤਿਆਰੀ ਸਬੰਧੀ ਹੋਈ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਜੀਐਸ ਤੂਰ ਵੱਲੋਂ ਕੀਤੀ। ਵਿਸ਼ੇਸ਼ ਸਹਿਯੋਗੀ ਮੈਂਬਰ ਸੰਸਥਾਵਾਂ ਵਿਚ ਕਲਗੀਧਰ ਸਪੋਰਟਸ ਅਤੇ ਵੈਲਫੇਅਰ ਕਲੱਬ ਪਿੰਡ ਬਜ਼ੀਦਪੁਰ, ਗੁਰਿੰਦਰ ਸਿੰਘ ਤੂਰ ਫਾਊਂਡਰ ਪ੍ਰਧਾਨ ਬੀਡੀਸੀ ਬਲੱਡ ਸੈਂਟਰ, ਡਾ. ਅਜੇ ਬੱਗਾ ਬੀਟੀਓ ਬਲੱਡ ਸੈਂਟਰ, ਸੁਖਵਿੰਦਰ ਸਿੰਘ ਤੂਰ ਜਨਰਲ ਮੈਨੇਜਰ ਦੁਆਬਾ ਸ਼ੂਗਰ ਮਿੱਲ, ਐਨਆਰਆਈ ਬੀਬੀ ਗੁਰਸ਼ਰਨ ਕੌਰ ਨਿਊਜ਼ੀਲੈਂਡ ਅਤੇ ਬੀਬੀ ਰਾਜਵੀਰ ਕੌਰ ਬਜ਼ੀਦਪੁਰ, ਮਾਸਟਰ ਮਨੋਜ ਕੁਮਾਰ ਕਰੀਮਪੁਰ, ਪ੍ਰਿੰਸੀਪਲ ਰਾਜਿੰਦਰ ਗਿੱਲ ਦੁਆਬਾ ਆਰੀਆ ਸਸ ਸਕੂਲ ਸ਼ਾਮਲ ਹਨ। ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸ਼ਨੀਵਾਰ ਨੂੰ ਸਥਾਨਕ ਰਾਹੋਂ ਰੋਡ ਤੇ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਹੁੰਚਣ। ਤਾਂ ਜੋ ਸਮਾਜਿਕ ਬੁਰਾਈਆਂ ਦੀ ਰੋਕਥਾਮ ਦੀ ਜਾਗਰੂਕਤਾ ਦੇ ਨਾਲ੍ਹ ਨਾਲ੍ਹ ਮਨੋਰੰਜਨ ਅਤੇ ਨਾਟਕ ਪੇਸ਼ ਕਰਨ ਵਾਲੇ ਨੌਜਵਾਨਾਂ ਦੀ ਹੌਂਸਲਾ ਅਫਜ਼ਾਈ ਵੀ ਹੋ ਸਕੇ। ਸਹਿਯੋਗੀਆਂ ਵਿਚ ਜੀਐਸ ਤੂਰ, ਸੁਖਵਿੰਦਰ ਸਿੰਘ ਤੂਰ, ਪ੍ਰਿੰਸੀਪਲ ਰਾਜਿੰਦਰ ਗਿੱਲ, ਓਪੀ ਪੁਰੀ, ਜੀਆ ਲਾਲ, ਜਸਪ੍ਰੀਤ ਸਿੰਘ ਵਜੀਦਪੁਰ, ਜਸਪਾਲ ਸਿੰਘ ਗਿੱਦਾ, ਰਾਜ ਛੋਕਰ, ਪੁਸ਼ਪਿੰਦਰ ਸਿੰਘ ਤੂਰ ਆਸਟ੍ਰੇਲੀਆ, ਬਖਸ਼ੀਸ਼ ਸਿੰਘ ਸੈਂਭੀ ਅਤੇ ਪਰਮਿੰਦਰਪਾਲ ਬਖਸ਼ੀ ਦੇ ਨਾਮ ਸ਼ਾਮਲ ਹਨ।