ਕੌਬ ਰੈਡੀਮੇਡ ਗਾਰਮੈਂਟ ਨਵਾਂਸ਼ਹਿਰ 'ਚ ਲੱਗੀ ਅੱਗ ਕੌਬ ਰੈਡੀਮੇਡ ਗਾਰਮੈਂਟ ਨਵਾਂਸ਼ਹਿਰ 'ਚ ਲੱਗੀ ਅੱਗ
Publish Date: Wed, 18 Nov 2026 04:39 PM (IST)
Updated Date: Wed, 18 Nov 2026 04:42 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕੌਬ ਰੈਡੀਮੇਡ ਗਾਰਮੈਂਟ ਰੇਲਵੇ ਰੋਡ ਨਵਾਂਸ਼ਹਿਰ ਦੇ ਸ਼ੋਅ ਰੂਮ ਵਿਚ ਅਚਾਨਕ ਲੱਗੀ ਅੱਗ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੋਅ ਰੂਮ ਵਿਚ ਲੱਗੀ ਅੱਗ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ਦੇ ਚਾਲਕ ਤਰਸੇਮ ਸਿੰਘ ਨੇ ਦੱਸਿਆ ਕਿ ਅੱਗ ਦੀ ਸੂਚਨਾ ਮਿਲਣ ਤੇ ਉਹ ਕਰੀਬ ਨੂੰ 10-15 ਮਿੰਟ ਵਿਚ ਹੀ ਮੌਕੇ ਤੇ ਪੁੱਜ ਗਏ ਸਨ ਅਤੇ ਉਨ੍ਹਾਂ ਨੇ ਕਰੀਬ 20-25 ਮਿੰਟ ਦੀ ਮਸ਼ਕਤ ਤੋਂ ਬਾਅਦ ਅੱਗ ਦੇ ਕਾਬੂ ਪਾ ਲਿਆ। ਉਨ੍ਹਾਂ ਦੱਸਿਆ ਕਿ ਦੁਕਾਨ ਵਿਚ ਰੱਖਿਆ ਇਨਵਰਟਰ ਚ ਬਲਾਸਟ ਹੋਣ ਕਾਰਨ ਇਹ ਅੱਗ ਲੱਗੀ ਜਾਪਦੀ ਹੈ। ਜਿਸ ਕਾਰਨ ਸਾਰਾ ਇਨਵਰਟਰ ਸਿਸਟਮ ਨੁਕਸਾਨਿਆ ਗਿਆ ਅਤੇ ਅੱਗ ਸਾਰੇ ਸ਼ੋਅ ਰੂਮ ਵਿਚ ਫੈਲ ਗਈ। ਜਿਸ ਕਾਰਨ ਸ਼ੋਅ ਰੂਮ ਵਿਚ ਰੱਖੇ ਕੱਪੜੇ ਅਤੇ ਹੋਰ ਸਮਾਨ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ। ਉਧਰ ਕੌਬ ਰੈਡੀਮਟ ਗਾਰਮੈਟ ਦੇ ਸ਼ੋਅ ਰੂਮ ਦੇ ਮਾਲਕਾਂ, ਮੁਲਾਜ਼ਮਾਂ ਵੱਲੋਂ ਹਾਲੇ ਇਸ ਅੱਗ ਲੱਗਣ ਕਾਰਨ ਹੋਏ ਨੁਕਸਾਨ ਦੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲੇ ਨੁਕਸਾਨ ਦਾ ਜਾਇਜਾ ਲਿਆ ਜਾ ਰਿਹਾ ਹੈ। ਉਧਰ ਇਸ ਹਾਦਸੇ ਦੌਰਾਨ ਦੁਕਾਨ ਦੇ ਨੇੜੇ ਤੇੜੇ ਬਣੀਆਂ ਦੁਕਾਨਾਂ ਦੇ ਮਾਲਕਾਂ ਦੀਆਂ ਵੀ ਚਿੰਤਾਵਾਂ ਵਧੀਆਂ ਰਹੀਆਂ। ਦੁਕਾਨਦਾਰਾਂ ਨੇ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਪੁੱਜ ਕੇ ਅੱਗ ਤੇ ਕਾਬੂ ਪਾਉਣ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ।