ਵਿਦਿਆਰਥਣਾਂ ਨੇ ਧਾਰਮਿਕ ਸਥਾਨ ਦਾ ਲਾਇਆ ਵਿਦਿਅਕ ਟੂਰ ਵਿਦਿਆਰਥਣਾਂ ਨੇ ਧਾਰਮਿਕ ਸਥਾਨ ਦਾ ਲਗਾਇਆ ਵਿਦਿਅਕ ਟੂਰ
Publish Date: Mon, 02 Nov 2026 04:08 PM (IST)
Updated Date: Mon, 02 Nov 2026 04:11 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਗੁਰੂ ਨਾਨਕ ਕਾਲਜ ਫਾਰ ਵੂਮੈਨ ਬੰਗਾ ਦੇ ਪੌਲੀਟੀਕਲ ਸਾਇੰਸ ਵਿਭਾਗ ਤੋਂ ਰਣਜੀਤ ਕੌਰ ਵੱਲੋਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਧੰਨ-ਧੰਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਮਜਾਰਾ ਦੇ ਦਰਸ਼ਨ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਇੱਕ ਰੋਜ਼ਾ ਵਿਦਿਅਕ ਟੂਰ ਲਗਾਇਆ। ਇਸੇ ਦੌਰਾਨ ਵਿਦਿਆਰਥਣਾਂ ਨੂੰ ਸ੍ਰੀ ਚਰਨ ਕੰਵਲ ਗੁਰਦੁਆਰਾ ਸਾਹਿਬ ਜੀਂਦੋਵਾਲ ਬੰਗਾ ਦੇ ਦਰਸ਼ਨ ਵੀ ਕਰਵਾਏ। ਇਸ ਸਮੇਂ ਪੌਲੀਟੀਕਲ ਸਾਇੰਸ ਵਿਭਾਗ ਤੋਂ ਰਣਜੀਤ ਕੌਰ ਨੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਵੰਤ ਕੌਰ ਦਾ ਟੂਰ ਤੇ ਜਾਣ ਦੀ ਅਨੁਮਤੀ ਦੇਣ ਲਈ ਧੰਨਵਾਦ ਕੀਤਾ। ਪ੍ਰਿੰ. ਮੀਨੂ ਭੋਲਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਵਿਚ ਇਸ ਤਰ੍ਹਾਂ ਦੇ ਟੂਰ ਦੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਭਵਿੱਖ ਵਿਚ ਵੀ ਵਿਦਿਆਰਥਣਾਂ ਦੇ ਗਿਆਨ ਅਤੇ ਸ਼ਖਸ਼ੀਅਤ ਦੇ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਨੂੰ ਉਤਸਾਹਿਤ ਕਰਦਾ ਰਹੇਗਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਕੌਰ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਆਪਣੇ ਧਾਰਮਿਕ ਇਤਿਹਾਸਿਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਰਣਜੀਤ ਕੌਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਅਜਿਹੀਆਂ ਗਤੀਵਿਧੀਆਂ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।