ਵਿਦਿਆਰਥਣਾਂ ਨੇ ਗੰਡੋਆ ਖਾਦ ਤੇ ਵੇਸਟ ਟੂ ਬੈਸਟ ਦੀ ਕੀਤੀ ਪ੍ਰੈਕਟੀਕਲ ਟ੍ਰੇਨਿੰਗ ਵਿਦਿਆਰਥਣਾਂ ਨੇ ਗੰਡੋੋਆ ਖਾਦ ਅਤੇ ਵੇਸਟ ਟੂ ਬੈਸਟ ਦੀ ਕੀਤੀ ਪ੍ਰੈਕਟੀਕਲ ਟ੍ਰੇਨਿੰਗ
Publish Date: Tue, 29 Sep 2026 04:34 PM (IST)
Updated Date: Tue, 29 Sep 2026 04:36 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਬੀਐੱਲਐੱਮ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਗ੍ਰੀਨ ਇੰਡੀਆ ਗੰਡੋਆ ਖਾਦ ਦਾ ਦੌਰਾ ਕਰ ਕੇ ਗੰਡੋਆ ਖਾਦ ਤਿਆਰ ਕਰਨ ਸਬੰਧੀ ਪ੍ਰੈਕਟੀਕਲ ਟ੍ਰੇਨਿੰਗ ਹਾਸਲ ਕੀਤੀ। ਵਿਦਿਆਰਥਣਾਂ ਨੂੰ ਗੰਡੋਆ ਖਾਦ ਬਣਾਉਣ ਦੀ ਵਿਧੀ, ਇਸ ਦੇ ਲਾਭ ਅਤੇ ਖੇਤੀਬਾੜੀ ਵਿਚ ਇਸ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਦੀ ਅਗਵਾਈ ਹੇਠ ਵਿਦਿਆਰਥਣਾਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿਚ ਹੁਨਰਮੰਦ ਬਣਾਉਣ ਲਈ ਸਕਿੱਲ ਟ੍ਰੇਨਿੰਗ ਦਿਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਇਹ ਪ੍ਰੈਕਟੀਕਲ ਟ੍ਰੇਨਿੰਗ ਕਰਵਾਈ। ਵਿਦਿਆਰਥਣਾਂ ਨੇ ਵੇਸਟ ਟੂ ਬੈਸਟ ਦੀ ਟ੍ਰੇਨਿੰਗ ਵੀ ਹਾਸਲ ਕੀਤੀ।।ਉਨ੍ਹਾਂ ਨੂੰ ਪੁਰਾਣੇ ਅਤੇ ਬੇਕਾਰ ਟਾਇਰਾਂ ਦੀ ਮੁੜ ਵਰਤੋਂ ਕਰਕੇ ਸੁੰਦਰ ਗਮਲੇ ਬਣਾਉਣ ਦੀ ਵਿਧੀ ਸਿਖਾਈ ਗਈ। ਇਸ ਗਤੀਵਿਧੀ ਰਾਹੀਂ ਵਿਦਿਆਰਥਣਾਂ ਨੂੰ ਕੂੜੇ ਨੂੰ ਉਪਯੋਗੀ ਵਸਤੂਆਂ ਵਿਚ ਬਦਲਣ, ਰੀਸਾਈਕਲਿੰਗ ਅਤੇ ਵਾਤਾਵਰਣ ਸੰਭਾਲ ਦਾ ਵਿਹਾਰਕ ਸੰਦੇਸ਼ ਦਿੱਤਾ ਗਿਆ। ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਵਿਚ ਪਰਿਆਵਰਣ ਸਰਕਸ਼ਣ ਗਤੀਵਿਧੀ ਦੇ ਜ਼ਿਲ੍ਹਾ ਸੰਯੋਜਕ ਅਤੇ ਕਾਲਜ ਕਰਮਚਾਰੀ ਮਨੋਜ ਕੁਮਾਰ ਅਤੇ ਸ਼ਿੰਦਰ ਪਾਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਕਾਲਜ ਵੱਲੋਂ ਡਾ. ਹਰਦੀਪ ਸੈਣੀ, ਓਂਕਾਰ ਸਿੰਘ, ਗੌਰੀ ਅਤੇ ਈਕੋ ਕਲੱਬ ਦੀਆਂ ਵਿਦਿਆਰਥਣਾਂ ਵੀ ਮੌਜੂਦ ਰਹੀਆਂ। ਗੌਰੀ ਨੇ ਗ੍ਰੀਨ ਇੰਡੀਆ ਗੰਡੋਆ ਖਾਦ ਦੇ ਮਾਲਕ ਰਾਜੇਸ਼ ਅਤੇ ਸ਼ਿੰਦਰ ਪਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ“ਜੇਕਰ ਮਾਂ ਸਵੱਸਥ ਹੈ ਤਾਂ ਬੱਚੇ ਤੰਦਰੁਸਤ ਹਨ ਅਤੇ ਧਰਤੀ ਮਾਤਾ ਸਾਡੀ ਸਭ ਦੀ ਮਾਂ ਹੈ। ਇਸ ਲਈ ਧਰਤੀ ਮਾਤਾ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਮਿੱਟੀ ਦੀ ਸਿਹਤ ਅਤੇ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਰਸਾਇਣਕ ਖਾਦਾਂ, ਖਾਸ ਕਰਕੇ ਯੂਰੀਆ ਉੱਤੇ ਨਿਰਭਰਤਾ ਘਟਾਉਣ ਅਤੇ ਗੰਡੋਆ ਖਾਦ ਤੇ ਹੋਰ ਜੈਵਿਕ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਟ੍ਰੇਨਿੰਗ ਦੌਰਾਨ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵਾਤਾਵਰਣ ਸੰਭਾਲ, ਕੂੜੇ ਦੀ ਮੁੜ ਵਰਤੋਂ ਅਤੇ ਕੁਦਰਤੀ ਖੇਤੀ ਨਾਲ ਸੰਬੰਧਤ ਮਹੱਤਵ ਪੂਰਨ ਵਿਹਾਰਕ ਜਾਣਕਾਰੀ ਪ੍ਰਾਪਤ ਕੀਤੀ।