ਵਿਦਿਆਰਥਣਾਂ ਨੂੰ ਐੱਚਪੀਵੀ ਵੈਕਸੀਨ ਸਬੰਧੀ ਕੀਤਾ ਜਾਗਰੂਕ ਵਿਦਿਆਰਥਣਾਂ ਨੂੰ ਐੱਚਪੀਵੀ ਵੈਕਸੀਨ ਸਬੰਧੀ ਕੀਤਾ ਜਾਗਰੂਕ
Publish Date: Sat, 17 Oct 2026 03:25 PM (IST)
Updated Date: Sat, 17 Oct 2026 03:27 PM (IST)
ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਿਵਲ ਸਰਜਨ ਡਾ. ਅਮਨ ਸੂਦ ਦੇ ਦਿਸ਼ਾ ਨਿਰਦੇਸ਼ਾ ਤਹਿਤ ਨੋਡਲ ਅਫ਼ਸਰ ਡਾ. ਵਿਜੇ ਦੀ ਅਗਵਾਈ ਹੇਠ ਐੱਚਪੀਵੀ ਵੈਕਸੀਨ ਸਬੰਧੀ ਜਾਗਰੂਕਤਾ ਸਮਾਗਮ ਜੇਐੱਸਐਫਐੱਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਕਰਵਾਇਆ। ਇਸ ਮੌਕੇ ਐਲਐੱਚਵੀ ਗਗਨਦੀਪ ਕੌਰ, ਏਐਨਐਮ ਸੁਰੇਖਾ ਰਾਣੀ ਨੇ ਦੱਸਿਆ ਕਿ ਹਿਊਮਨ ਪੈਪੀਲੋਮਾ ਵਾਇਰਸ (ਐਚਪੀਵੀ) ਜੋ ਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ (ਔਰਤਾਂ ਵਿਚ ਹੋਣ ਵਾਲੇ ਕੈਂਸਰ ਦਾ ਮੁੱਖ ਕਾਰਨ) ਹਨ। ਜੋ ਕਿ ਆਪਣੇ ਦੇਸ਼ ਵਿਚ ਯੋਨੀ ਦਾ ਕੈਂਸਰ, ਗਲੇ ਦਾ ਕੈਂਸਰ, ਗੁਦਾ ਦਾ ਕੈਂਸਰ, ਬਾਹਰੀ ਜਨਨ ਅੰਗ ਦਾ ਕੈਂਸਰ, ਲਿੰਗ ਦਾ ਕੈਂਸਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਵਾਇਰਸ ਸੰਕਰਮਿਤ ਵਿਅਕਤੀ (ਔਰਤ/ਮਰਦ) ਤੋਂ ਸਰੀਰਿਕ ਸਬੰਧ ਨਾਲ ਫੈਲਦਾ ਹੈ। ਇਸ ਦੀ ਰੋਕਥਾਮ ਲਈ ਐਚਪੀ ਵੈਕਸੀਨ 4 ਸਾਲ ਤੇ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਆਦਾਤਰ ਇਸ ਉਮਰ ਤੋਂ ਬਾਅਦ ਹੀ ਬੱਚੇ ਸਰੀਰਕ ਸਬੰਧ ਬਣਾਉਣ ਲਈ ਐਕਟਿਵ ਹੁੰਦੇ ਹਨ। ਇਸ ਉਮਰ ਵਿਚ ਬੱਚੇ ਐੱਚਪੀਵੀ ਵਾਇਰਸ ਦੇ ਸੰਪਰਕ ਵਿਚ ਨਹੀਂ ਆਏ ਹੁੰਦੇ ਅਤੇ ਉਨ੍ਹਾਂ ਦੇ ਸ਼ਰੀਰ ਵਿਚ ਰੋਗ-ਰੋਕੂ-ਤਾਕਤ ਬਹੁਤ ਮਜਬੂਤ ਹੁੰਦੀ ਹੈ। ਇਸ ਲਈ ਇਸ ਉਮਰ ਵਿਚ ਹੀ ਇਹ ਵੈਕਸੀਨ ਦਿੱਤੀ ਜਾਂਦੀ ਹੈ। ਤਾਂ ਜੋ ਸੰਕਰਮਿਤ ਵਿਅਕਤੀ (ਔਰਤ/ਮਰਦ) ਦੇ ਸਰੀਰਕ ਸਬੰਧ ਬਣਾਉਣ ਨਾਲ ਵੀ ਇਹ ਇੰਨਫੈਕਸ਼ਨ ਨਾ ਹੋਵੇ। ਇੰਨਫੈਕਸ਼ਨ ਹੋਣ ਤੋਂ 15-20 ਸਾਲ ਬਾਅਦ ਇਹ ਵਾਇਰਸ ਕੈਂਸਰ ਦਾ ਰੂਪ ਲੈਂਦਾ ਹੈ। ਜਿਸਦਾ ਕਿ ਬਹੁਤ ਦੇਰੀ ਨਾਲ ਪਤਾ ਲੱਗਦਾ ਹੈ ਅਤੇ ਕੈਂਸਰ ਆਪਣੇ ਆਖਰੀ ਪੜਾਅ ਤੇ ਪਹੁੰਚਿਆ ਹੁੰਦਾ ਅਤੇ ਜਿਸ ਤੋ ਮਰੀਜ ਨੂੰ ਬਚਾਇਆ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ ਭਾਰਤ ਵਿਚ ਲਗਗ 2008 ਤੋਂ ਪ੍ਰਾਈਵੇਟ ਹਸਪਤਾਲਾਂ ਵਿਚ 9 ਸਾਲ ਦੀ ਉਮਰ ਵਿਚ ਲੜਕੇ/ਲੜਕੀਆਂ ਨੂੰ ਦਿੱਤੀ ਜਾਂਦੀ ਹੈ। ਜੋ ਕਿ ਬਹੁਤ ਹੀ ਮਹਿੰਗੀ (5000 ਰੁਪਏ ਤੋਂ 10000 ਰੁਪਏ) ਹੈ। ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ ਭਾਰਤ ਸਰਕਾਰ ਵੱਲੋ ਫਰਵਰੀ 2026 ਵਿਚ ਸ਼ੁਰੂ ਕੀਤੀ ਗਈ ਜੋ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ 14-15 ਸਾਲ ਦੀਆਂ ਲੜਕੀਆਂ ਨੂੰ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ। ਜਦਕਿ ਇਸ ਵੈਕਸੀਨ ਨੂੰ ਲਗਾਉਣ ਨਾਲ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਗਰਭਵਤੀ ਹੋਣ ਦੀ ਸੰਭਾਵਨਾ ਜਿਆਦਾ ਵੱਧ ਜਾਂਦੀ ਹੈ। ਕਹਿਣ ਦਾ ਭਾਵ ਹੈ ਕਿ ਇਸ ਵੈਕਸੀਨ ਨਾਲ ਬਾਂਝ ਪੁੰਨ ਦਾ ਕੋਈ ਵੀ ਖਤਰਾ ਨਹੀਂ ਹੈ। ਇਸ ਮੌਕੇ ਬਲਜੀਤ, ਜਯੋਤੀ ਸਟਾਫ ਨਰਸ, ਰਾਜ ਬਾਲੀ ਆਰਬੀਐਸਕੇ ਆਦਿ ਹਾਜ਼ਰ ਸਨ।