ਅਣਪਛਾਤੇ ਵਾਹਨ ਨੇ ਮਾਰੀ ਫੇਟ, ਸਾਂਬਰ ਦੀ ਮੌਤ
ਅਣਪਛਾਤੇ ਵਾਹਨ ਨੇ ਮਾਰੀ ਫੇਟ ਸਾਂਬਰ ਦੀ ਹੋਈ ਮੌਤ
Publish Date: Fri, 23 Jan 2026 05:13 PM (IST)
Updated Date: Sat, 24 Jan 2026 04:04 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਨੈਸ਼ਨਲ ਹਾਈਵੇ ਤੇ ਕਾਠਗੜ੍ਹ ਦੇ ਬੱਸ ਅੱਡੇ ਦੇ ਨਜ਼ਦੀਕ ਪੁਲੀ ਦੇ ’ਤੇ ਕਿਸੇ ਅਣਪਛਾਤੇ ਵਾਹਨ ਨੇ ਜੰਗਲੀ ਜਾਨਵਰ ਸਾਂਬਰ ਨੂੰ ਫੇਟ ਮਾਰੀ, ਜਿਸ ਕਾਰਨ ਸਾਂਬਰ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਦੀ ਸਾਰ ਐੱਸਐੱਸਐਫ ਟੀਮ ਦੇ ਇੰਚਾਰਜ ਏਐੱਸਆਈ ਪ੍ਰਵੀਨ ਕੁਮਾਰ ਨੇ ਮੁਲਾਜ਼ਮਾਂ ਸਮੇਤ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਸਾਂਬਰ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਤੁਰੰਤ ਜੰਗਲੀ ਜੀਵ ਸੁਰੱਖਿਆ ਵਿਭਾਗ ਤੇ ਇੰਚਾਰਜ ਬਲਾਕ ਅਫਸਰ ਕੁਲਦੀਪ ਚੰਦ ਨੂੰ ਫੋਨ ’ਤੇ ਇਸ ਦੀ ਸੂਚਨਾ ਦਿੱਤੀ। ਕੁਲਦੀਪ ਚੰਦ ਨੇ ਆਪਣੇ ਸਾਥੀਆਂ ਸਮੇਤ ਡਰਾਈਵਰ ਸਤਨਾਮ, ਮਲਟੀਪਰਪਜ਼ ਮੁਲਾਜ਼ਮ ਦਿਲਾਵਰ ਸਿੰਘ, ਗੁਰਦੀਪ ਸਿੰਘ ਅਤੇ ਮਦਨ ਲਾਲ ਰੈਸਕਿਊ ਟੀਮ ਦੇ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਸਰਕਾਰੀ ਗੱਡੀ ਰਾਹੀਂ ਸਾਂਬਰ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।