ਸ਼ੂਗਰ ਮਿਲ ਨੂੰ ਬਿਜਲੀ ਕੁਨੈਕਸ਼ਨ ਦਿਵਾਉਣ ਲਈ ਕਿਸਾਨਾਂ ਵੱਲੋਂ ਚੱਕਾ ਜਾਮ 28 ਨੂੰ ਸ਼ੂਗਰ ਮਿਲ ਨੂੰ ਬਿਜਲੀ ਕੁਨੈਕਸ਼ਨ ਦਿਵਾਉਣ ਲਈ ਕਿਸਾਨਾਂ ਵੱਲੋਂ ਜੀਟੀ ਰੋਡ ਤੇ ਚੱਕਾ ਜਾਮ 28 ਨੂੰ
Publish Date: Sat, 24 Oct 2026 05:13 PM (IST)
Updated Date: Sat, 24 Oct 2026 05:16 PM (IST)
ਜਥੇਬੰਦੀਆਂ ਨਾਲ ਗੱਲਬਾਤ ਕਰਨ ਨਹੀਂ ਪੁੱਜੇ ਅਫ਼ਸਰ, ਕਿਸਾਨਾਂ ਚ ਵਧਿਆ ਰੋਸ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ :ਅੱਜ ਨਵਾਂਸ਼ਹਿਰ ਵਿਖੇ ਗੰਨਾ ਮਿੱਲ ਵਿਚ ਕਿਸਾਨ ਜਥੇਬੰਦੀਆਂ ਦਾ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਸ਼ੁਗਰ ਮਿਲ ਨੂੰ ਪੱਕਾ ਬਿਜਲੀ ਕੁਨੈਕਸ਼ਨ ਦੇਣ ਦੀ ਮੰਗ ਨੂੰ ਲੈ ਕੇ ਜਾਰੀ ਸੰਘਰਸ਼ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 24 ਅਕਤੂਬਰ ਨੂੰ ਦੁਪਹਿਰ 12 ਵਜੇ ਕਿਸਾਨ ਆਗੂਆਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ। ਪਰ ਇਸ ਸਮੇਂ ਦੌਰਾਨ ਕੋਈ ਵੀ ਪ੍ਰਸ਼ਾਸਨਿਕ ਅਫ਼ਸਰ ਕਿਸਾਨਾਂ ਨਾਲ ਮੀਟਿੰਗ ਕਰਨ ਨਹੀਂ ਪੁੱਜਾ। ਜਿਸ ਕਾਰਨ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀ ਮੰਗ ਅਨੁਸਾਰ ਸ਼ੂਗਰ ਮਿਲ ਨੂੰ ਸਮੇਂ ਸਿਰ ਬਿਜਲੀ ਦਾ ਕੁਨੈਕਸ਼ਨ ਨਾ ਦਿੱਤਾ ਗਿਆ ਤਾਂ ਸੀਜਨ ਦੀ ਪਿੜਾਈ ਰੂਕ ਜਾਵੇਗੀ। ਜਿਸ ਕਾਰਨ ਕਿਸਾਨਾਂ ਦੀ ਗੰਨੇ ਦੀ ਫਸਲ ਖਰਾਬ ਹੋ ਜਾਵੇਗੀ। ਸਮੇਂ ਸਿਰ ਪਿੜਾਈ ਨਾ ਹੋਣ ਕਾਰਨ ਖੰਡ ਤਿਆਰ ਕਰਨੀ ਵੀ ਔਖੀ ਹੋ ਜਾਵੇਗੀ। ਜਿਸ ਕਾਰਨ ਮਿਲ ਨੂੰ ਵੀ ਕਾਫੀ ਨੁਕਸਾਨ ਹੋਵੇਗਾ। ਉਨ੍ਹਾਂ ਕਿਸਾਨਾਂ ਦੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਛੇਤੀ ਤੋਂ ਛੇਤੀ ਪਾਵਰਕਾਮ ਤੋਂ ਬਿਜਲੀ ਕੁਨੈਕਸ਼ਨ ਲੈਣ ਦੀ ਮੰਗ ਕੀਤੀ। ਤਾਂ ਜੋ ਸ਼ੂਗਰ ਮਿਲ ਦਾ ਸਾਰਾ ਕੰਮ ਸੁਖਾਲਾ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਕਿਸਾਨਾਂ ਵੱਲੋਂ 28 ਅਕਤੂਬਰ ਨੂੰ ਜੀਟੀ ਰੋਡ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਆਪਣੇ ਟਰੈਕਟਰ ਲੈ ਕੇ ਜੋਰ ਸ਼ੋਰ ਨਾਲ ਠੀਕ 11 ਵਜੇ ਮਹਾਲੋਂ ਜੀਟੀ ਤੇ ਪਹੁੰਚਣ ਦੀ ਅਪੀਲ ਕੀਤੀ। ਤਾਂ ਜੋ ਚੱਕਾ ਜਾਮ ਕਰਵਾਇਆ ਜਾ ਸਕੇ। ਇਸ ਮੌਕੇ ਬਿੱਕਰ ਸਿੰਘ ਸੇਖੂਪੁਰ ਬਾਗ, ਗੁਰਦੇਵ ਸਿੰਘ ਸੁਜੋਂ, ਜਮਹੂਰੀ ਕਿਸਾਨ ਸਭਾ ਵੱਲੋਂ ਕੁਲਦੀਪ ਸਿੰਘ ਸੁਜੋਂ, ਕੁਲ ਹਿੰਦ ਕਿਸਾਨ ਸਭਾ ਵੱਲੋਂ ਚਰਨਜੀਤ ਦੋਲਤਪੁਰ, ਜਰਨੈਲ ਸਿੰਘ ਰਾਣੇਵਾਲ, ਸਵਰਨ ਸਿੰਘ, ਹਰਦੀਪ ਸਿੰਘ ਰੈਲਮਾਜਰਾ ਰਾਜੇਵਾਲ, ਨਿਰਮਲ ਸਿੰਘ, ਹਰਵਿੰਦਰ ਸਿੰਘ ਚਾਹਲ ਕੌਮੀ ਕਿਸਾਨ ਯੂਨੀਅਨ ਸੁਖਦੀਪ ਸਿੰਘ ਕਾਦੀਆਂ, ਕਿਸਾਨ ਯੂਨੀਅਨ ਹਰਮੇਸ਼ ਸਿੰਘ ਢੇਸੀ ਸੂਬਾ ਵਿੱਤ ਸਕੱਤਰ, ਬਲਵੀਰ ਸਿੰਘ ਭੋਰਾ, ਚਰਨਜੀਤ ਭੋਰਾ, ਰਾਣਾ ਰਾਮਜੀ ਦਾਸ ਸਨਾਵਾ, ਤਾਰਾ ਸਿੰਘ ਫੌਜੀ, ਬਲਜੀਤ ਸਿੰਘ ਜੱਬੋਵਾਲ, ਰੁਪਿੰਦਰ ਸਿੰਘ ਲੱਖੋਵਾਲ ਵੱਲੋ ਪਰਮਜੀਤ ਸਿੰਘ ਨੰਬਰਦਾਰ ਕਰੀਮਪੁਰ, ਹਰਦੀਪ ਸਿੰਘ ਸਾਬਕਾ ਪ੍ਰਧਾਨ ਗੰਨਾ ਮਿੱਲ ਤੇ ਹੋਰ ਬਹੁਤ ਸਾਰੇ ਕਿਸਾਨਾਂ ਤੇ ਮੁਲਾਜ਼ਮ ਨੇ ਭਾਗ ਲਿਆ।