- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਵਿੰਦਰ ਕੁਮਾਰ ਸ਼ਰਮਾ ਨੂੰ ਪਿੰਡ ਵਾਸੀਆਂ ਵੱਲੋਂ ਵਿਦਾਇਗੀ ਪਾਰਟੀ

ਹਰਦੀਪ ਚੌਧਰੀ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ : ਜਲ ਸ੍ਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਪੰਜਾਬ ਵਿੱਚ ਬਤੌਰ ਟਿਊਬਵੈੱਲ ਆਪ੍ਰੇਟਰ ਸੇਵਾਵਾਂ ਨਿਭਾਉਂਦੇ ਆ ਰਹੇ ਦਵਿੰਦਰ ਕੁਮਾਰ ਸ਼ਰਮਾ ਨੂੰ ਪਿੰਡ ਧਰਮਪੁਰ ਦੇ ਵਾਸੀਆਂ ਵੱਲੋਂ ਵਿਦਾਇਗੀ ਪਾਰਟੀ ਦੇ ਕੇ ਸਨਮਾਨਿਤ ਕੀਤਾ। ਦਵਿੰਦਰ ਕੁਮਾਰ ਸ਼ਰਮਾ ਨੇ ਪਿੰਡ ਧਰਮਪੁਰ ਵਿਖੇ ਕਰੀਬ 16 ਸਾਲ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਹੁਣ ਇੱਥੋਂ ਹੀ ਸੇਵਾਮੁਕਤ ਹੋ ਕੇ ਜਾ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਦਵਿੰਦਰ ਕੁਮਾਰ ਸ਼ਰਮਾ ਬਹੁਤ ਹੀ ਨੇਕਦਿਲ, ਇਮਾਨਦਾਰ ਅਤੇ ਆਪਣੀ ਡਿਊਟੀ ਪ੍ਰਤੀ ਸਮਰਪਿਤ ਕਰਮਚਾਰੀ ਰਹੇ ਹਨ। ਉਹ ਹਮੇਸ਼ਾ ਸਮੇਂ ਸਿਰ ਆਪਣੀ ਡਿਊਟੀ ਨਿਭਾਉਂਦੇ ਰਹੇ। ਲੰਮਾ ਸਮਾਂ ਪਿੰਡ ਵਿਚ ਸੇਵਾ ਕਰਨ ਕਾਰਨ ਉਨ੍ਹਾਂ ਦਾ ਪਿੰਡ ਵਾਸੀਆਂ ਨਾਲ ਇੱਕ ਪਰਿਵਾਰਕ ਰਿਸ਼ਤਾ ਬਣ ਗਿਆ ਸੀ। ਇਸ ਕਰ ਕੇ ਉਨ੍ਹਾਂ ਦੀ ਵਿਦਾਇਗੀ ਮੌਕੇ ਪਿੰਡ ਵਾਸੀ ਭਾਵੁਕ ਹੋ ਗਏ ਅਤੇ ਕਈਆਂ ਦੀਆਂ ਅੱਖਾਂ ਖੁਸ਼ੀ ਅਤੇ ਵਿਛੋੜੇ ਦੇ ਜਜ਼ਬਾਤਾਂ ਨਾਲ ਨਮ ਹੋ ਗਈਆਂ। ਦਵਿੰਦਰ ਕੁਮਾਰ ਸ਼ਰਮਾ ਨੇ ਟਿਊਬਵੈੱਲ ਦੇ ਆਲੇ-ਦੁਆਲੇ ਦੀ ਸਾਂਭ-ਸੰਭਾਲ ਅਤੇ ਸੁੰਦਰਤਾ ਵੱਲ ਵਿਸ਼ੇਸ਼ ਧਿਆਨ ਦਿੱਤਾ। ਉਨ੍ਹਾਂ ਵੱਲੋਂ ਟਿਊਬਵੈੱਲ ਦੀ ਦਿੱਖ ਨੂੰ ਬਹੁਤ ਹੀ ਸੁੰਦਰ ਅਤੇ ਸ਼ਾਨਦਾਰ ਬਣਾਇਆ, ਜਿਸ ਨੂੰ ਦੇਖ ਕੇ ਹਰ ਕੋਈ ਪ੍ਰਭਾਵਿਤ ਹੁੰਦਾ ਹੈ। ਪਿੰਡ ਵਾਸੀਆਂ ਨੇ ਉਨ੍ਹਾਂ ਦੀਆਂ ਸੇਵਾਵਾਂ ਅਤੇ ਮਿਲਣਸਾਰ ਸੁਭਾਅ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਸੇਵਾਮੁਕਤ ਜੀਵਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਾਬਕਾ ਸਰਪੰਚ ਸੁਰੇਸ਼ ਕੁਮਾਰ, ਸਾਬਕਾ ਸਰਪੰਚ ਰਾਮ ਸਰੂਪ, ਸੰਜੀਵ ਕਸਾਣਾ, ਪ੍ਰਧਾਨ ਮੋਹਣ ਲਾਲ, ਰਘਵੀਰ ਸਿੰਘ ਭੂਰਾ, ਵਿੰਦਰ ਕਸਾਣਾ, ਅਮਨ ਕਸਾਣਾ, ਸਕਸ਼ਮ ਕਸਾਣਾ ਅਤੇ ਨੀਰਜ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।