ਬਾਬਾ ਰਾਮ ਰਤਨ ਦੇ ਦਰਬਾਰ 'ਤੇ ਮੇਲਾ ਅੱਜ ਤੋਂ ਆਰੰਭ
ਬਾਬਾ ਰਾਮ ਰਤਨ ਦੇ ਦਰਬਾਰ 'ਤੇ ਮੇਲਾ ਅੱਜ ਤੋਂ ਆਰੰਭ
Publish Date: Sat, 14 Nov 2026 03:01 PM (IST)
Updated Date: Sat, 14 Nov 2026 03:03 PM (IST)
ਬਲਵਿੰਦਰ ਸਿੰਘ, ਪੰਜਾਬੀ ਜਾਗਰਣ ਰਾਹੋਂ : ਬਾਬਾ ਰਾਮ ਰਤਨ ਦੇ ਦਰਬਾਰ ਤੇ ਵਿਸ਼ਾਲ ਮੇਲਾ ਅੱਜ ਤੋਂ 17 ਨਵੰਬਰ ਤੱਕ ਧੂਮ-ਧਾਮ ਤੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਦਰਬਾਰ ਦੇ ਮੁੱਖ ਸੇਵਾਦਾਰ ਅਰੁਣ ਭਾਰਗਵ ਬੱਬੂ ਨੇ ਦੱਸਿਆ ਕਿ ਬਾਬਾ ਜੀ ਦਾ ਮੇ ਲਾ ਕਰਵਾਉਣ ਸੰਬੰਧੀ ਦਰਬਾਰ ਦੇ ਸੇਵਾਦਾਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਜਿਸ ਵਿਚ ਸਾਰੇ ਸੇਵਾਦਾਰਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ 6 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਗਾਇਕ ਆਸ਼ੂ ਦਿਗਵਾ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। 16 ਨਵੰਬਰ ਨੂੰ ਸ੍ਰੀ ਰਮਾਇਣ ਜੀ ਦੇ ਪਾਠ ਆਰੰਭ ਕੀਤੇ ਜਾਣਗੇ ਅਤੇ 17 ਨਵੰਬਰ ਨੂੰ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਦਰਬਾਰ ਹਵਨ ਕੀਤਾ ਜਾਏਗਾ ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ। 17 ਨਵੰਬਰ ਦਿਨ ਮੰਗਲਵਾਰ ਨੂੰ ਕਲਾਕਾਰ ਬੰਟੀ ਸ਼ਾਰਧਾ ਦੁਪਹਿਰ 12 ਵਜੇ ਬਾਬਾ ਜੀ ਦਾ ਗੁਣਗਾਣ ਕਰਨਗੇ। ਮੇਲੇ ਦੌਰਾਨ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਵਰਤਾਏ ਜਾਣਗੇ। ਇਸ ਮੌਕੇ ਮਨੀਸ਼ ਅਰੋੜਾ, ਡਾ. ਵਿਸ਼ਾਲ ਪਲਟਾ, ਡਾ. ਕਾਲਾ, ਰਮੇਸ਼ ਕੁਮਾਰ ਜੱਸਲ, ਡਾ. ਗੋਲਡੀ, ਅਸ਼ਵਨੀ ਭਾਰਗਵ, ਯੋਗੇਸ਼ ਕੁਮਾਰ, ਅਨਿਲ ਭਨੋਟ, ਗੋਪਾਲ ਕ੍ਰਿਸ਼ਨ ਭਨੋਟ, ਮੋਨੂ ਸ਼ਰਮਾ, ਰਕੇਸ਼ ਕੁਮਾਰ, ਸੁਭਾਸ਼ ਅਰੋੜਾ, ਅਮਿਤ ਕੁਮਾਰ, ਅਨਿਲ ਕੁਮਾਰ, ਅਵਤਾਰ ਸਿੰਘ ਤਾਰੀ, ਕਰਨ ਸ਼ਰਮਾ ਆਦਿ ਹਾਜ਼ਰ ਸਨ।