ਕੇਸੀ ਹੋਟਲ ਮੈਨੇਜਮੈਂਟ ’ਚ ਬੀ.ਵੌਕ ਤੇ ਯੂਜੀਸੀ ਸਮੈਸਟਰਾਂ ਦੇ ਨਤੀਜੇ ਸ਼ਾਨਦਾਰ
ਕੇਸੀ ਹੋਟਲ ਮੈਨੇਜਮੈਂਟ ਵਿਚ ਬੀ.ਵੌਕ ਤੇ ਯੂਜੀਸੀ ਸਮੈਸਟਰਾਂ ਦੇ ਨਤੀਜੇ ਸ਼ਾਨਦਾਰ
Publish Date: Tue, 29 Sep 2026 03:43 PM (IST)
Updated Date: Tue, 29 Sep 2026 03:45 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕੇਸੀ ਕਾਲਜ ਆਫ ਹੋਟਲ ਮੈਨੇਜਮੈਂਟ ਚ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ) ਵੱਲੋਂ ਅਪ੍ਰੈਲ-ਮਈ 2026 ਵਿਚ ਕਰਵਾਏ ਗਏ ਬੈਚਲਰ ਆਫ ਵੋਕੇਸ਼ਨਲ (ਬੀ.ਵੌਕ) ਕੋਰਸ ਦੇ ਦੂਜੇ ਸਮੈਸਟਰ ਅਤੇ ਯੂਜੀਸੀ ਦੇ ਦੂਜੇ ਤੇ ਛੇਵੇਂ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ।।ਪ੍ਰਿੰ. ਡਾ. ਬਲਜੀਤ ਕੌਰ ਨੇ ਦੱਸਿਆ ਕਿ ਬੀ.ਵੌਕ ਦੇ ਦੂਜੇ ਸਮੈਸਟਰ ਵਿਚ ਰੰਧੀਰ ਕੁਮਾਰ ਅਤੇ ਅੰਸ਼ ਕੁਮਾਰ ਨੇ 7.88 ਐੱਸਜੀਪੀਏ ਹਾਸਲ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ, ਸੌਰਭ ਮੋਹਨ ਨੇ 7.38 ਐੱਸਜੀਪੀਏ ਹਾਸਲ ਕਰਕੇ ਸਾਂਝੇ ਤੌਰ ਤੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਯੂਜੀਸੀ ਦੇ ਦੂਜੇ ਸਮੈਸਟਰ ਵਿਚ ਮੁਸਕਾਨ ਨੇ 8.76 ਐੱਸਜੀਪੀਏ ਨਾਲ ਕਾਲਜ ਵਿਚੋਂ ਪਹਿਲਾ ਸਥਾਨ, ਪ੍ਰਭਲੀਨ ਨੇ 8.38 ਐੱਸਜੀਪੀਏ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਯੂਜੀਸੀ ਦੇ ਛੇਵੇਂ ਸਮੈਸਟਰ ਵਿਚ ਗੁਰਪ੍ਰੀਤ ਕੌਰ ਨੇ 8.95 ਐੱਸਜੀਪੀਏ ਹਾਸਲ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਸ਼ਾਨਦਾਰ ਨਤੀਜਿਆਂ ਲਈ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ, ਪ੍ਰਿੰ. ਡਾ. ਬਲਜੀਤ ਕੌਰ ਅਤੇ ਸਮੂਹ ਸਟਾਫ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ।