ਹਸਪਤਾਲ ਦੇ ਉਪਵੇਦ ਵਿਭਾਗ ਦੇ ਪਹਿਲੇ ਸਾਲ ਦਾ ਨਤੀਜਾ ਸ਼ਾਨਦਾਰ
ਕੇਜੀਐਮਏ ਕਾਲਜ ਅਤੇ ਹਸਪਤਾਲ ਦੇ ਉਪਵੇਦ ਵਿਭਾਗ ਦੇ ਪਹਿਲੇ ਸਾਲ ਦਾ ਨਤੀਜਾ ਸ਼ਾਨਦਾਰ
Publish Date: Fri, 20 Nov 2026 05:03 PM (IST)
Updated Date: Fri, 20 Nov 2026 05:07 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕਮਲ ਗਾਂਧੀ ਮੈਮੋਰੀਅਲ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਦੇ ਡੀ-ਫਾਰਮੇਸੀ ਦੇ ਉਪਵੇਦ ਵਿਭਾਗ ਦੇ ਪੰਜਾਬ ਸਟੇਟ ਫੈਕਲਟੀ ਆਫ਼ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਨ (ਪੀਐਸਐਫਯੂਐਸਐਮ) ਵੱਲੋਂ ਸਤੰਬਰ 2026 ਦੇ ਪਹਿਲੇ ਸਾਲ ਦਾ ਨਤੀਜਾ ਸ਼ਾਨਦਾਰ ਰਿਹਾ। ਚੇਅਰਮੈਨ ਪ੍ਰੇਮ ਪਾਲ ਗਾਂਧੀ ਨੇ ਕਿਹਾ ਕਿ ਹੁਣ ਆਯੁਰਵੇਦ ਚ ਨੌਕਰੀਆਂ ਦੇ ਅਥਾਹ ਮੌਕੇ ਹਨ। ਆਯੁਰਵੇਦ ਸਾਡੇ ਦੇਸ਼ ਦੀ ਪ੍ਰਾਚੀਨ ਪ੍ਰਣਾਲੀ ਹੈ। ਕਾਲਜ ਮੁਖੀ ਡਾ. ਰੁਚਿਕਾ ਠਾਕੁਰ ਨੇ ਦੱਸਿਆ ਕਿ ਮਨਜੀਤ ਕੁਮਾਰ ਨੇ 600 ਚੋਂ 443 ਅੰਕ ਲੈ ਕੇ ਕਾਲਜ ਚੋਂ ਪਹਿਲਾ, ਗੁਰਜੋਤ ਸਿੰਘ ਨੇ 433 ਅੰਕ ਲੈ ਕੇ ਦੂਜਾ ਅਤੇ ਅਨਮੋਲ ਰਾਏ ਨੇ 430 ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਟਾਫ ਵੱਲੋਂ ਕਰਵਾਈ ਚੰਗੀ ਤਿਆਰੀ ਅਤੇ ਸਖ਼ਤ ਮਿਹਨਤ ਸਦਕਾ ਵਧੀਆ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ, ਡਾ. ਸੁਨਿਧੀ, ਅਤੇ ਸਤਵਿੰਦਰ ਕੌਰ ਅਤੇ ਹੋਰ ਸਟਾਫ਼ ਵੱਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਹੋਰ ਮਿਹਨਤ ਕਰਨ ਲਈ ਪ੍ਰੇਰਿਆ।