ਈ-ਵੇਸਟ ਸੈਮੀਨਾਰ ਕਰਵਾਇਆ ਈ-ਵੇਸਟ ਸੈਮੀਨਾਰ ਕਰਵਾਇਆਈ-ਵੇਸਟ ਸੈਮੀਨਾਰ ਕਰਵਾਇਆ
Publish Date: Sat, 17 Oct 2026 04:45 PM (IST)
Updated Date: Sat, 17 Oct 2026 04:48 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੌਜੀ, ਵਾਤਾਵਰਨ ਮੰਤਰਾਲੇ ਅਤੇ ਜੰਗਲਾਤ ਵਿਭਾਗ, ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਪ੍ਰਿੰ. ਡਾ. ਪੁਨੀਤ ਅਨੇਜਾ ਦੀ ਅਗਵਾਈ ਹੇਠ ਅਤੇ ਕਾਲਜ ਇੰਚਾਰਜ ਇਕੋ ਕਲੱਬ ਪ੍ਰੋ. ਨਵਦੀਪ ਕੌਰ ਦੁਆਰਾ ਵਾਤਾਵਰਣ ਬਚਾਓ ਅਭਿਆਨ ਦੇ ਅੰਤਰਗਤ ਕਾਲਜ ਵਿਚ ਕਰੋ ਸੰਭਵ ਰੀ-ਸਾਇਕਲਿੰਗ ਕੰਪਨੀ ਅਤੇ ਪਹਿਲ ਐੱਨਜੀਓ ਬਿਪਨ ਸੁਮਨ, ਜਲੰਧਰ ਦੇ ਸਹਿਯੋਗ ਨਾਲ ਈ-ਵੇਸਟ ਸੈਮੀਨਾਰ ਕਰਵਾਇਆ ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇਲੈਕਟ੍ਰਾਨਿਕ ਰਹਿੰਦ-ਖੂੰਹਦ ਦੀ ਸਹੀ ਸੰਭਾਲ, ਵਰਗੀਕਰਨ ਅਤੇ ਨਿਪਟਾਰੇ ਪ੍ਰਤੀ ਜਾਗਰੂਕ ਕਰਨਾ ਸੀ। ਵਿਦਿਆਰਥੀਆਂ ਨੂੰ ਈ-ਵੇਸਟ ਜਿਵੇਂ ਕਿ ਪੁਰਾਣੇ ਮੋਬਾਈਲ ਫੋਨ, ਚਾਰਜਰ, ਤਾਰਾਂ, ਬੈਟਰੀਆਂ ਅਤੇ ਹੋਰ ਬੇਕਾਰ ਇਲੈਕਟ੍ਰਾਨਿਕ ਉਪਕਰਨਾਂ ਨੂੰ ਆਮ ਕੂੜੇ ਵਿਚ ਸੁੱਟਣ ਦੀ ਬਜਾਏ ਨਿਰਧਾਰਤ ਈ-ਵੇਸਟ ਬਿਨ ਵਿਚ ਇਕੱਠਾ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਸਰਕੂਲਰ ਇਕੌਨਮੀ, ਈਵੇਸਟ ਮੈਨੇਜਮੈਂਟ ਰੂਲ, ਐਕਸਟੈਂਡਰਡ ਪ੍ਰੋਡਿਉਸਰ ਰਿਸਪੌਂਨਸੀਬਿਲਟੀ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਈ-ਵੇਸਟ ਦਾ ਗਲਤ ਨਿਪਟਾਰਾ ਵਾਤਾਵਰਨ ਅਤੇ ਮਨੁੱਖੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਕਾਲਜ ਵਿਚ ਈ-ਵੇਸਟ ਬਿੰਨ ਦੀ ਸਥਾਪਨਾ ਕੀਤੀ। ਸੋਲਿਡ ਵੇਸਟ ਮੈਨੇਜਮੈਂਟ ਅਧੀਨ ਗਿੱਲੇ ਕੂੜੇ ਅਤੇ ਸੁੱਕੇ ਕੂੜੇ ਸੰਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ-ਨਾਲ ਕਾਲਜ ਵਿਚ ਡਸਟਬੀਨ ਲਗਾਏ। ਪ੍ਰਿੰ. ਡਾ. ਪੁਨੀਤ ਅਨੇਜਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਨ ਪੱਖੀ ਆਦਤਾਂ ਅਪਣਾਉਣ ਅਤੇ ਸਮਾਜ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ।।ਇਸ ਮੌਕੇ ਡਾ. ਵਿਨੇ ਸੋਫਤ, ਡਾ. ਅੰਬਿਕਾ ਸ਼ਰਮਾ, ਡਾ. ਜਸਵੀਰ ਸਿੰਘ, ਡਾ. ਜਸਪ੍ਰੀਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਸੁਰਜੀਤ ਕੌਰ, ਡਾ. ਰਜਿੰਦਰ ਗੁਪਤਾ, ਪ੍ਰੋ. ਨੀਰਜ ਕਟਾਰੀਆ, ਪ੍ਰੋ. ਜਸਵੀਰ ਸਿੰਘ, ਸ਼੍ਰੀਕਾਂਤ ਪਾਠਕ, ਸੰਜੇ ਸ਼ਾਰਦਾ, ਮੀਨਾਕਸ਼ੀ, ਸੋਮ ਬਹਾਦਰ ਆਦਿ ਹਾਜ਼ਿਰ ਸਨ।