- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰੇਕ ਮਾਪੇ ਮੈਗਾ ਮਾਪੇ ਅਧਿਆਪਕ ਮਿਲਣੀ 'ਚ ਭਾਗ ਲੈਣਗੇ-ਜਸਪ੍ਰੀਤ ਸਿੰਘ ਰੌਬੀ ਕੰਗ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਆਪ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ 9 ਅਕਤੂਬਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਉਣ ਜਾ ਰਹੀ ਹੈ। ਜਿਸ ਵਿਚ ਇਲਾਕੇ ਦੇ ਸਾਰੇ ਮਾਪੇ ਸ਼ਾਮਲ ਹੋਣਗੇ। ਇਸ ਉਪਰਾਲੇ ਰਾਹੀਂ ਮਾਪੇ ਅਤੇ ਅਧਿਆਪਕ ਮਿਲ ਕੇ ਹਰੇਕ ਬੱਚੇ ਦੀ ਤੱਰਕੀ ਦਾ ਜਸ਼ਨ ਮਨਾਉਣਗੇ। ਉਨ੍ਹਾਂ ਖੇਤਰਾਂ ਨੂੰ ਸਮਝਣਗੇ ਜਿਸ ਵਿਚ ਬੱਚੇ ਨੂੰ ਸਹਾਇਤਾ ਦੀ ਲੋੜ ਹੋ ਸਕਦੀ ਹੈ ਅਤੇ ਬੱਚੇ ਦੀ ਸਿੱਖਿਆ ਦੇ ਅਗਲੇ ਪੜਾਵਾਂ ਲਈ ਸਾਂਝੇ ਤੌਰ ’ਤੇ ਯੋਜਨਾ ਬਣਾਉਣਗੇ। ਇਹ ਵੱਡ-ਆਕਾਰੀ ਉਪਰਾਲਾ ਭਾਰਤ ਸਰਕਾਰ ਵੱਲੋਂ ਦੇਸ਼ ਵਿਚ ਸਿੱਖਿਆ ਦੇ ਖ਼ੇਤਰ ਵਿਚ ਨੰਬਰ ਇੱਕ ਰਹਿਣ ਲਈ ਦਿੱਤੀ ਗਈ ਮਾਨਤਾ ਨੂੰ ਹੋਰ ਮਜ਼ਬੂਤੀ ਕਰੇਗਾ। ਉਨ੍ਹਾਂ ਕਿਹਾ ਕਿ ਇਹ ਮੈਗਾ ਪੀਟੀਐੱਮ ਮਾਪਿਆਂ ਨੂੰ ਆਪਣੇ ਬੱਚੇ ਦੇ ਅਧਿਆਪਕ ਨਾਲ ਬੈਠ ਕੇ ਇਹ ਸਮਝਣ ਦਾ ਮੌਕਾ ਦਵੇਗੀ ਕਿ ਉਨ੍ਹਾਂ ਦਾ ਬੱਚਾ ਕਿਸ ਖੇਤਰ ਵਿਚ ਬਿਹਤਰ ਕਰ ਰਿਹਾ ਹੈ। ਉਨ੍ਹਾਂ ਨੂੰ ਕਿੱਥੇ ਮਦਦ ਦੀ ਲੋੜ ਹੋ ਸਕਦੀ ਹੈ ਅਤੇ ਘਰੋਂ ਮਿਲੀ ਹੱਲਾਸ਼ੇਰੀ ਤੇ ਸਕੂਲ ਵਿਚ ਮਿਲੀ ਮਦਦ ਬੱਚੇ ਨੂੰ ਭਵਿੱਖ ਸੰਵਾਰਨ ਵਿਚ ਕਿਵੇਂ ਸਹਾਈ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੱਸਣ ਅਨੁਸਾਰ ਹਰ ਮਾ-ਪਿਓ ਆਪਣੇ ਬੱਚੇ ਨੂੰ ਅੱਗੇ ਵਧਦਾ ਦੇਖਣਾ ਚਾਹੁੰਦਾ ਹੈ। ਇਹ ਮੈਗਾ ਪੀਟੀਐਮ ਹਰ ਇੱਕ ਬੱਚੇ ਦੇ ਭਵਿੱਖ ਨੂੰ ਸੰਵਾਰਨ ਅਤੇ ਪੰਜਾਬ ਦੇ ਸਕੂਲਾਂ ਨੂੰ ਵਿਸ਼ਵ ਵਿਚ ਨੰਬਰ ਇੱਕ ਬਣਾਉਣ ਦਾ ਇੱਕ ਮੌਕਾ ਹੈ। ਜਦੋਂ ਸਕੂਲ ਅਤੇ ਪਰਿਵਾਰ ਮਿਲ ਕੇ ਅਗਲਾ ਕਦਮ ਚੁੱਕਦੇ ਹਨ। ਤਾਂ ਸਾਡੇ ਬੱਚਿਆਂ ਵਿੱਚ ਵਿਸ਼ਵ ਪੱਧਰ ਤੇ ਅਗਵਾਈ ਅਤੇ ਤਰੱਕੀ ਕਰਨ ਲਈ ਆਤਮਵਿਸ਼ਵਾਸ ਪੈਦਾ ਹੋ ਜਾਂਦਾ ਹੈ।
ਇਸ ਮੌਕੇ ਮਾਪਿਆਂ ਨਾਲ ਵਿਅਕਤੀਗਤ ਮੀਟਿੰਗਾਂ ਕਰਕੇ ਸਬੰਧਤ ਅਧਿਆਪਕ ਹਰੇਕ ਬੱਚੇ ਦਾ ਰਿਪੋਰਟ ਕਾਰਡ ਸਾਂਝਾ ਕਰਨਗੇ ਅਤੇ ਕਲਾਸ ਰੂਮ ਵਿਚ ਉਨ੍ਹਾਂ ਦੀ ਸਮੁੱਚੀ ਕਾਰਗੁਜ਼ਾਰੀ, ਹਾਜ਼ਰੀ, ਸਮਰੱਥਾ ਅਤੇ ਸੁਧਾਰ ਵਾਲੇ ਖੇਤਰਾਂ ਬਾਰੇ ਚਰਚਾ ਕਰਨਗੇ। ਅਧਿਆਪਕ ਅਤੇ ਮਾਪੇ ਨਿਰੰਤਰ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰੇਕ ਬੱਚੇ ਦੀਆਂ ਵਿਸ਼ੇਸ਼ ਸਿੱਖਣ ਦੀਆਂ ਲੋੜਾਂ ਦੇ ਅਨੁਸਾਰ ਯੋਜਨਾਵਾਂ ਤਿਆਰ ਕਰਨਗੇ। ਇਸ ਦੌਰਾਨ ਮਾਪਿਆਂ ਨੂੰ ਸਵਾਲ ਪੁੱਛਣ ਅਤੇ ਘਰ ਵਿੱਚ ਆਪਣੇ ਬੱਚੇ ਦੀ ਸਿੱਖਣ ਵਿੱਚ ਸਹਾਇਤਾ ਕਰਨ ਦੇ ਸਧਾਰਨ ਤਰੀਕਿਆਂ ਬਾਰੇ ਗੱਲਬਾਤ ਕਰਨ ਦਾ ਮੌਕਾ ਵੀ ਮਿਲੇਗਾ।।ਸਕੂਲ ਵਿਦਿਆਰਥੀ-ਸਹਾਇਤਾ ਪਹਿਲਕਦਮੀਆਂ ਬਾਰੇ ਵੀ ਜਾਗਰੂਕਤਾ ਪੈਦਾ ਕਰਨਗੇ, ਜਦੋਂ ਕਿ ਸਕੂਲ ਪ੍ਰਬੰਧਨ ਕਮੇਟੀ (ਐੱਸਐਮਸੀ) ਦੇ ਮੈਂਬਰਾਂ ਨੂੰ ਸਕੂਲਾਂ ਅਤੇ ਬੱਚਿਆਂ ਦੀ ਸਿੱਖਿਆ ਵਿੱਚ ਯੋਗਦਾਨ ਪਾਉਣ ਲਈ ਉਨ੍ਹਾਂ ਦੇ ਸਮੇਂ ਅਤੇ ਮਿਹਨਤ ਲਈ ਮਾਨਤਾ ਦਿੱਤੀ ਜਾਵੇਗੀ।।ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦੱਸਣ ਅਨੁਸਾਰ ਸਾਡਾ ਧਿਆਨ ਹਰੇਕ ਬੱਚੇ ਤੇ ਵਿਸ਼ੇਸ਼ ਅਤੇ ਨਿੱਜੀ ਧਿਆਨ ਦੇਣ ਅਤੇ ਉਨ੍ਹਾਂ ਦੀ ਤਰੱਕੀ ਲਈ ਸਿੱਖਣ ਦੀਆਂ ਵਿਸ਼ੇਸ਼ ਯੋਜਨਾਵਾਂ ਤਿਆਰ ਕਰਨ 'ਤੇ ਕੇਂਦਰਿਤ ਹੈ। ਹਰ ਦਿਨ, ਇੱਕ ਕਦਮ ਅੱਗੇ ਸਿਰਫ਼ ਇੱਕ ਵਾਅਦਾ ਨਹੀਂ, ਸਗੋਂ ਹਰੇਕ ਵਿਦਿਆਰਥੀ ਦੀ ਸਮਰੱਥਾ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਸਿੱਖਣ ਦੇ ਸਫ਼ਰ ਨੂੰ ਬਿਹਤਰ ਬਣਾਉਣ ਲਈ ਜ਼ਮੀਨੀ ਪੱਧਰ ਤੇ ਚੁੱਕਿਆ ਗਿਆ ਇੱਕ ਠੋਸ ਕਦਮ ਹੈ। ਜਸਪ੍ਰੀਤ ਸਿੰਘ ਰੋਬੀ ਕੰਗ ਨੇ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਮੈਗਾ ਪੀਟੀਐਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਗਾ ਪੀਟੀਐਮ ਸਕੂਲਾਂ ਅਤੇ ਮਾਪਿਆਂ ਵਿਚਾਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਕੀਤੇ ਜਾ ਰਹੇ ਯਤਨਾਂ ਦਾ ਹੀ ਇੱਕ ਹਿੱਸਾ ਹੈ। ਐੱਸਐਮਸੀ ਮੈਂਬਰ ਮਾਪਿਆਂ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਨੂੰ ਇਸ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਵਿਚ ਸਕੂਲਾਂ ਦੀ ਮਦਦ ਕਰਨਗੇ। ਇਸ ਰਾਹੀਂ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਮਾਪਿਆਂ ਨੂੰ ਆਪਣੇ ਬੱਚੇ ਦੀ ਪ੍ਰਗਤੀ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਜਾਵੇ ਅਤੇ ਅਗਲੇ ਪੜਾਅ ਵਿਚ ਸਹਾਇਤਾ ਕਰਨ ਦਾ ਵਿਹਾਰਕ ਤਰੀਕਾ ਸੁਝਾਇਆ ਜਾਵੇ। ਇਸ ਨਾਲ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਦੇਸ਼ ਦੇ ਨੰਬਰ ਇੱਕ ਸਿੱਖਿਆ ਪ੍ਰਣਾਲੀ ਵਜੋਂ ਪੰਜਾਬ ਦੀ ਮੋਹਰੀ ਸਥਿਤੀ ਹੋਰ ਮਜ਼ਬੂਤ ਹੋਵੇਗੀ।