ਕੌਮਾਂਤਰੀ ਰੇਡੀਓਗ੍ਰਾਫੀ ਦਿਵਸ ਸਬੰਧੀ ਸਮਾਗਮ ਬਠਿੰਡਾ ਵਿਖੇ ਹੋਵੇਗਾ : ਸੰਧੂ ਕੌਮਾਂਤਰੀ ਰੇਡੀਓਗ੍ਰਾਫੀ ਦਿਵਸ ਸੰਬੰਧੀ ਸਮਾਗਮ ਬਠਿੰਡਾ ਵਿਖੇ ਹੋਵੇਗਾ-ਸੰਧੂ
Publish Date: Wed, 07 Oct 2026 04:05 PM (IST)
Updated Date: Wed, 07 Oct 2026 04:08 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸੇਵਾਮੁਕਤ ਸੀਨੀਅਰ ਰੇਡੀਓਗਰਾਫਰਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਅਹਿਮ ਮੀਟਿੰਗ ਗੋਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੀ ਕਾਰਵਾਈ ਹਰੀ ਬਿਲਾਸ ਜਨਰਲ ਸਕੱਤਰ ਵੱਲੋਂ ਚਲਾਈ ਗਈ। ਮੀਟਿੰਗ ਦੇ ਆਰੰਭ ਵਿਚ ਜਗਦੇਵ ਸਿੰਘ ਗਿੱਲ ਦੇ ਨੌਜਵਾਨ ਪੁੱਤਰ ਦੀ ਸੜਕ ਦੁਰਘਟਨਾ ਵਿਚ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮੀਟਿੰਗ ਦੌਰਾਨ ਖੁੱਲ੍ਹ ਕੇ ਵਿਚਾਰ ਚਰਚਾ ਹੋਈ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਵਾਰ 8 ਨਵੰਬਰ ਨੂੰ ਕੌਮਾਂਤਰੀ ਰੇਡੀਓਗਰਾਫੀ ਦਿਵਸ ਮੌਕੇ ਭਾਰਤੀ ਤਿਉਹਾਰ ਦਿਵਾਲੀ ਅਤੇ ਬੰਦੀ ਛੋੜ ਦਿਵਸ ਹੋਣ ਕਰਕੇ ਇਸ ਸਾਲ ਦਾ ਕੌਮਾਂਤਰੀ ਰੇਡੀਓਗ੍ਰਾਫੀ ਦਿਵਸ ਦਾ ਸਮਾਗਮ 22 ਨਵੰਬਰ 2026 ਨੂੰ ਇਤਿਹਾਸਕ ਸ਼ਹਿਰ ਬਠਿੰਡਾ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ ਜੋ ਐਸੋਸੀਏਸ਼ਨ ਦੇ ਸਤਿਕਾਰਤ ਆਗੂ ਦਰਸ਼ਨ ਸਿੰਘ ਭੱਟੀ ਅਤੇ ਦਰਸ਼ਨ ਸਿੰਘ ਉਪਲ ਨੂੰ ਸਮਰਪਿਤ ਹੋਵੇਗਾ। ਜੋ ਕਿ ਪਿਛਲੇ ਸਮੇਂ ਸਦੀਵੀ ਵਿਛੋੜਾ ਦੇ ਗਏ ਸਨ। ਸਮਾਗਮ ਦੌਰਾਨ ਪੰਜਾਬ ਦੇ ਸਤਿਕਾਰਤ ਸੀਨੀਅਰ ਰੇਡੀਓਗਰਾਫਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਸਮਾਗਮ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਪ੍ਰਕਾਸ਼ ਚੰਦ ਨੂੰ ਦਿੱਤੀ ਗਈ ਅਤੇ ਇਸ ਸਮਾਗਮ ਦੇ ਪ੍ਰਬੰਧਾਂ ਨੂੰ ਵਿਸ਼ੇਸ਼ ਤੌਰ ਤੇ ਗੁਰਵਿੰਦਰ ਸਿੰਘ ਭੁੱਲਰ, ਹਰੀ ਬਿਲਾਸ, ਪ੍ਰੇਮਜੀਤ ਸਿੰਘ ਅਤੇ ਚੰਦਰ ਪ੍ਰਕਾਸ਼ ਗਰਗ ਸਮੇਂ-ਸਮੇਂ ਤੇ ਨਿਗਰਾਨ ਕਰਦੇ ਰਹਿਣਗੇ। ਮੀਟਿੰਗ ਵਿਚ ਮੁੱਖ ਤੌਰ ਤੇ ਗੁਰਵਿੰਦਰ ਸਿੰਘ ਭੁੱਲਰ, ਹਰੀ ਬਿਲਾਸ, ਪ੍ਰੇਮਜੀਤ ਸਿੰਘ, ਚੰਦਰ ਪ੍ਰਕਾਸ਼ ਗਰਗ, ਪ੍ਰਕਾਸ਼ ਚੰਦ, ਦਿਲਬਾਗ ਸਿੰਘ ਅਤੇ ਸਰਬਜੀਤ ਸਿੰਘ ਖੰਨਾ ਸ਼ਾਮਲ ਹੋਏ। ਸਮੂਹ ਮੈਂਬਰਾਂ ਵੱਲੋਂ ਪੰਜਾਬ ਦੇ ਸਭਨਾਂ ਹੀ ਰਿਟਾਇਰਡ ਸੀਨੀਅਰ ਰੇਡੀਓਗਰਾਫਰਾਂ ਅਤੇ ਰਿਟਾਇਰਡ ਰੇਡੀਓਗ੍ਰਾਫਰਾਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਅੰਤ ਵਿਚ ਗੋਪਾਲ ਸਿੰਘ ਸੰਧੂ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਕੀਤੇ ਫ਼ੈਸਲਿਆਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ।