ਬਿਰਧ ਆਸ਼ਰਮ 'ਚ ਸਮਾਗਮ ਕਰਵਾਇਆ
ਬਿਰਧ ਆਸ਼ਰਮ 'ਚ ਸਮਾਗਮ ਕਰਵਾਇਆ
Publish Date: Tue, 24 Feb 2026 04:53 PM (IST)
Updated Date: Wed, 25 Feb 2026 04:02 AM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ : ਗੁਰੂ ਅਮਰਦਾਸ ਬਿਰਧ ਆਸ਼ਰਮ ਬੜਾ ਪਿੰਡ ਵਿਖੇ ਇੰਨਰਵੀਰ ਕਲੱਬ ਵੱਲੋਂ ਕਲੱਬ ਦੇ ਪ੍ਰਧਾਨ ਨੇਹਾ ਦੁੱਗਲ ਦੀ ਅਗਵਾਈ ’ਚ ਇੱਕ ਸਮਾਗਮ ਕਰਵਾਇਆ। ਮੈਂਬਰਾਂ ਵੱਲੋਂ ਬਜ਼ੁਰਗਾਂ ਨਾਲ ਹਾਸਰਸ ਦੀਆਂ ਗਤੀਵਿਧੀਆਂ ਕਰਵਾ ਕੇ ਬਜ਼ੁਰਗਾਂ ਨੂੰ ਖੁਸ਼ੀਆਂ ਖੇੜਿਆਂ ਦੇ ਰੰਗ ਵਿਚ ਰੰਗਿਆ। ਚੇਅਰਮੈਨ ਮੈਂਬਰ ਮੋਨਾ ਸੂਰੀ ਨੇ ਆਸ਼ਰਮ ਵਿਚ ਚੱਲ ਰਹੇ ਪ੍ਰਬੰਧਾਂ ਦੀ ਭਰਪੂਰ ਸ਼ਬਦਾਂ ’ਚ ਸ਼ਲਾਘਾ ਕੀਤੀ ਤੇ ਬਜ਼ੁਰਗਾਂ ਵਾਸਤੇ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਹਮੇਸ਼ਾ ਬਜ਼ੁਰਗਾ ਨਾਲ ਸਾਂਝ ਬਣਾਈ ਰੱਖਣ ਦਾ ਵਾਅਦਾ ਕੀਤਾ। ਕਲੱਬ ਵੱਲੋਂ ਬਜ਼ੁਰਗਾਂ ਨੂੰ ਯੋਗਾ ਸੰਬੰਧੀ ਜਾਣੂ ਕਰਵਾਇਆ। ਇਸ ਮੌਕੇ ਪ੍ਰਧਾਨ ਨੇਹਾ ਦੁੱਗਲ, ਸੈਕਟਰੀ ਹੇਮਾ, ਮੀਤ ਪ੍ਰਧਾਨ ਰਜਿੰਦਰਾ ਕੁਮਾਰੀ, ਮੈਂਬਰ ਮਧੂ ਗੁਪਤਾ, ਸਾਹਿਬਾ, ਐਡਵੋਕੇਟ ਪ੍ਰੀਤੀ ਸ਼ਰਮਾ ਜ਼ਿਲ੍ਹਾ ਪ੍ਰਧਾਨ ਇੰਨਰਵੀਲ ਕਲੱਬ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।