ਗੁਰਵੀਰ ਸਿੰਘ ਬਰਾੜ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਨਿਯੁਕਤ ਇੰਜ. ਗੁਰਵੀਰ ਸਿੰਘ ਬਰਾੜ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਨਿਯੁਕਤ
Publish Date: Mon, 26 Oct 2026 03:43 PM (IST)
Updated Date: Mon, 26 Oct 2026 03:46 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਇੰਜੀਨੀਅਰ ਗੁਰਵੀਰ ਸਿੰਘ ਬਰਾੜ ਉੱਘੇ ਸਿੱਖ ਵਿਦਵਾਨ ਜੋ ਇਸ ਵਕਤ‘ਸਿੱਖ ਹਿਊਮਨ ਡਿਵੈਲਪਮੈਂਟ ਫਾਉਂਡੇਸ਼ਨ ਦੇ ਕਾਰਜਕਾਰੀ ਡਾਇਰੈਕਟਰ ਵਜੋਂ ਸ਼ਲਾਘਾਯੋਗ ਸੇਵਾਵਾਂ ਨਿਭਾ ਰਹੇ ਹਨ ਅਤੇ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਚੁਣੇ ਜਾਣ ਨਾਲ ਸੁਸਾਇਟੀ ਵਿੱਦਿਆ ਦੇ ਖੇਤਰ ਵਿਚ ਪ੍ਰਭਾਵਸ਼ਾਲੀ ਅਤੇ ਉਸਾਰੂ ਭੂਮਿਕਾ ਨਿਭਾਉਣ ਹਿਤ ਮੀਲ ਪੱਥਰ ਸਾਬਤ ਹੋਵੇਗੀ। ਇਹ ਵਿਚਾਰ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਜਥੇਦਾਰ ਸਵਰਨਜੀਤ ਸਿੰਘ ਪਠਲਾਵਾ ਨੇ ਗੁਰਦੁਆਰਾ ਸ਼ਹੀਦਾਂ ਸਿੰਘਾ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਵੀਰ ਸਿੰਘ ਬਰਾੜ ਦੇ ਰੱਖੇ ਸਨਮਾਨ ਸਮਾਰੋਹ ਵਿਚ ਕਹੇ। ਉਨ੍ਹਾਂ ਕਿਹਾ ਕਿ ਗੁਰਬੀਰ ਸਿੰਘ ਬਰਾੜ, ਸਵ. ਗੁਰਦੇਵ ਸਿੰਘ ਬਰਾੜ ਆਈਏਐੱਸ ਦੇ ਫਰਜ਼ੰਦ ਹਨ।।ਗੁਰਬੀਰ ਸਿੰਘ ਬਰਾੜ ਸਿੱਖਿਆ ਅਤੇ ਸਿੱਖ ਸਿਧਾਂਤਾਂ ਦੀ ਗਹਿਰੀ ਸੂਝ ਰੱਖਦੇ ਹਨ। ਗੌਰਵਮਈ ਸਿੱਖਿਆ ਸੰਸਥਾ ਸਿੱਖ ਐਜੂਕੇਸ਼ਨਲ ਸੋਸਾਇਟੀ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਨਵੀਆਂ ਪ੍ਰਾਪਤੀਆਂ ਦੇ ਅਧਿਆਏ ਦੀ ਇਹ ਅਰੰਭਤਾ ਹੈ। ਇੱਕ ਸਿੱਖਿਆ ਸਮਰਪਿਤ ਆਗੂ ਵਜੋਂ ਗੁਰਬੀਰ ਸਿੰਘ ਬਰਾੜ ਤੋਂ ਵਿੱਦਿਅਕ ਸੰਸਥਾਵਾਂ ਦੀ ਮਜ਼ਬੂਤੀ, ਨਵੀਆਂ ਨੀਤੀਆਂ ਅਤੇ ਸਿੱਖਿਅਕ ਨੌਜਵਾਨ ਪੀੜ੍ਹੀ ਦੇ ਉੱਜਵਲ ਭਵਿੱਖ ਲਈ ਨਵੀਆਂ ਪਹਿਲ ਕਦਮੀਆਂ ਦੀ ਆਸ ਹੀ ਨਹੀਂ ਯਕੀਨ ਵੀ ਹੈ। ਇਸ ਦੂਰ-ਅੰਦੇਸ਼ ਪ੍ਰਧਾਨ ਦੀ ਅਗਵਾਈ ਹੇਠ ਸਾਡੀਆਂ ਵਿੱਦਿਅਕ ਸੰਸਥਾਵਾਂ ਨਵੀਆਂ ਬੁਲੰਦੀਆਂ ਛੂਹਣਗੀਆਂ ਅਤੇ ਸਿੱਖਿਆ ਦੇ ਖੇਤਰ ਵਿਚ ਅੱਜ ਤੋਂ ਵੀ ਉੱਚਾ ਮਾਣਮੱਤਾ ਸਥਾਨ ਪਾਉਣਗੀਆ। ਜਥੇ. ਸਵਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਿੱਖਿਆ, ਰੁਜ਼ਗਾਰ ਯੋਗਤਾ, ਸਮਾਨਤਾ ਅਤੇ ਭਾਈਚਾਰਕ ਸਸ਼ਕਤੀਕਰਨ ਲਈ ਬਹੁਤ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ।।ਉਹ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਦੇ ਭਾਰਤ ਲਈ ਕਾਰਜਕਾਰੀ ਨਿਰਦੇਸ਼ਕ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਇਸ ਭੂਮਿਕਾ ਤਹਿਤ ਉਹ ਲੋੜਵੰਦ ਵਿਦਿਆਰਥੀਆਂ ਲਈ ਸਕਾਲਰਸ਼ਿਪਾਂ ਪ੍ਰਦਾਨ ਕਰਨ ਦੇ ਯਤਨਾਂ ਵਿਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੀਆਂ ਪ੍ਰਕਾਸ਼ਿਤ ਕਿਤਾਬਾਂ ਵਿਚ ਦਿ ਵੈਲੀਐਂਟ ਵਨਜ਼, 2011 ਸ਼ਾਮਲ ਹੈ, ਜੋ ਨਿਹੰਗ ਸਿੰਘਾਂ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਸਿੱਖ ਇਤਿਹਾਸ ਦੀ ਪੜਚੋਲ ਕਰਦੀ ਹੈ। ਇਸ ਤੋਂ ਇਲਾਵਾ, ਸ੍ਰੀ ਸਾਹਿਬ ਜੀ ਸਹਾਇ, 2024 ਇੱਕ ਮਹੱਤਵ ਪੂਰਨ ਰਚਨਾ ਹੈ। ਜਿਸ ਵਿਚ ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਤ ਇਤਿਹਾਸਕ ਨਿਸ਼ਾਨੀਆਂ ਅਤੇ ਧਰੋਹਰਾਂ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਹੈ। ਪ੍ਰਧਾਨ ਗੁਰਬੀਰ ਸਿੰਘ ਬਰਾੜ ਨੇ ਕਿਹਾ ਕਿ ਜੋ ਵੀ ਸੁਸਾਇਟੀ ਵੱਲੋਂ ਉਨ੍ਹਾਂ ਨੂੰ ਸੇਵਾ ਦਿੱਤੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਵਾਂਗਾ।