- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਕਿਯੂ ਰਾਜੇਵਾਲ ਦੀ ਕਮੇਟੀਆਂ ਦੀ ਚੋਣ ਹੋਈ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਬਲਵੀਰ ਸਿੰਘ ਪਰਾਗਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਪੱਧਰੀ, ਤਹਿਸੀਲ ਪੱਧਰੀ ਅਤੇ ਸਰਕਲ ਕਾਠਗੜ੍ਹ ਦੀ ਨਵੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ। ਸਭ ਤੋਂ ਪਹਿਲਾਂ ਜ਼ਿਲ੍ਹਾ ਪੱਧਰੀ ਕਮੇਟੀ ਦੀ ਚੋਣ ਵਿਚ ਸਰਬਸੰਮਤੀ ਨਾਲ ਹਰਪ੍ਰਭ ਮਹਿਲ ਸਿੰਘ ਬਰਨਾਲਾ ਨੂੰ ਪਹਿਲੀ ਵਾਰ ਸਰਪ੍ਰਸਤ ਨਿਯੁਕਤ ਕੀਤਾ। ਸੰਤੋਖ ਸਿੰਘ ਰੈਲਮਾਜਰਾ ਨੂੰ ਦੁਬਾਰਾ ਜ਼ਿਲ੍ਹਾ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਸਵਰਨ ਸਿੰਘ ਨੰਗਲ, ਮੀਤ ਪ੍ਰਧਾਨ ਜਗਦੀਸ਼ ਸਿੰਘ ਤਾਜੋਵਾਲ, ਸੁਰਜੀਤ ਸਿੰਘ ਘੱਕੇਵਾਲ, ਸੁਰਜੀਤ ਸਿੰਘ ਦੁਭਾਲੀ, ਅਮਰੀਕ ਸਿੰਘ, ਮਾ. ਦਰਸ਼ਨ ਦੇਵ ਅਤੇ ਚਰਨ ਸਿੰਘ ਛਦੌੜੀ ਨੂੰ ਨਿਯੁਕਤ ਕੀਤਾ। ਜਨਰਲ ਸਕੱਤਰ ਹਰਦੀਪ ਸਿੰਘ ਰੈਲਮਾਜਰਾ, ਜ਼ਿਲ੍ਹਾ ਪ੍ਰੈੱਸ ਸਕੱਤਰ ਕੁਲਵਿੰਦਰ ਸਿੰਘ ਸਰਪੰਚ ਪਰਾਗਪੁਰ, ਕੈਸ਼ੀਅਰ ਜੱਸੀ ਮਾਸਟਰ ਜਸਵੰਤ ਰਾਏ, ਲੀਗਲ ਐਡਵਾਈਜ਼ਰ ਜਸਪ੍ਰੀਤ ਸਿੰਘ ਜੰਡੀ, ਮੈਂਬਰ ਕਮੇਟੀ ਧਰਮਪਾਲ ਨੰਬਰਦਾਰ, ਸਤਪਾਲ ਮਾਜਰਾ ਜੱਟਾਂ, ਪ੍ਰੀਤਮ ਸਿੰਘ ਰੈਲਮਾਜਰਾ, ਤਹਿਸੀਲ ਪੱਧਰੀ ਕਮੇਟੀ ਦੀ ਚੋਣ ਸਮੇਂ ਪ੍ਰਧਾਨ ਅਮਰਜੀਤ ਸਿੰਘ ਸਰਪੰਚ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਆਦੋਆਣਾ, ਮੀਤ ਪ੍ਰਧਾਨ ਸੁਰਜੀਤ ਸਿੰਘ ਬੀੜ ਕਾਠਗੜ੍ਹ, ਬਲਵੀਰ ਸਿੰਘ ਰੈਲ ਅਤੇ ਕਮੇਟੀ ਮੈਂਬਰ ਕੁਲਵੰਤ ਸਿੰਘ ਮੁੱਤੋਂ, ਭਾਗ ਸਿੰਘ ਮਾਜਰਾ ਜੱਟਾਂ, ਰਾਮ ਕਿਸ਼ਨ ਸਾਬਕਾ ਸਰਪੰਚ ਭੇਡੀਆਂ, ਚੌਧਰੀ ਕਿਸ਼ਨ ਦੇਵ, ਲਖਬੀਰ ਸਿੰਘ ਬਿੱਲਾ ਬਾਗੋਵਾਲ, ਮਨੀਸ਼ ਕੁਮਾਰ ਮਨੀ, ਬਾਬਾ ਬਲਵੀਰ ਸਿੰਘ ਬਿੱਲੂ ਪਰਾਗਪੁਰ। ਇਸੇ ਤਰ੍ਹਾਂ ਸਰਕਲ ਕਾਠਗੜ੍ਹ ਦੇ ਪ੍ਰਧਾਨ ਦਰਸ਼ਨ ਸਿੰਘ ਜਮੀਤਗੜ੍ਹ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਫਤਿਹਪੁਰ, ਮੀਤ ਪ੍ਰਧਾਨ ਸੁਭਾਸ਼ ਚੰਦਰ ਰੈਲ, ਜਨਰਲ ਸਕੱਤਰ ਗੁਰਿੰਦਰ ਸਿੰਘ ਜਲੰਧਰ ਵਾਲੇ, ਕਮੇਟੀ ਮੈਂਬਰ ਜਸਵੀਰ ਸਿੰਘ, ਪੁਰਸ਼ੋਤਮ, ਕਰਮ ਸਿੰਘ, ਹਰਵਿੰਦਰ ਸਿੰਘ ਟੌਂਸਾ ਸਰਬ ਸੰਮਤੀ ਨਾਲ ਚੁਣੇ ਗਏ। ਇਸ ਮੌਕੇ ਸਾਰੇ ਅਹੁਦੇਦਾਰਾਂ ਨੇ ਤਨੋ-ਮਨੋ ਸੇਵਾ ਕਰਨ ਦਾ ਸੰਕਲਪ ਲਿਆ ਅਤੇ ਜਦੋਂ ਵੀ ਪੰਜਾਬ ਜਾਂ ਦੇਸ਼ ਭਰ ਦੇ ਕਿਸਾਨ, ਮਜਦੂਰਾਂ ਨਾਲ ਕੋਈ ਜ਼ਿਆਦਤੀ ਹੁੰਦੀ ਹੋਵੇ ਤਾਂ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਕਜੁੱਟ ਹੋ ਕੇ ਉਸ ਆਫਤ ਨੂੰ ਨਜਿਠਣ ਲਈ ਤਿਆਰ ਰਹਿਣ ਲਈ ਵੀ ਵਚਨਬੱਧਤਾ ਦੁਹਰਾਈ।।ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਨੇ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਕੀਤਾ ਅਤੇ ਬਹੁਤ ਜਲਦੀ ਆਉਣ ਵਾਲੇ ਸਮੇਂ