ਛੇਵੀਂ ਵਾਰ ਬਲਾਕ ਸੰਮਤੀ ਚੇਅਰਪਰਸਨ ਦੀ ਚੋਣ ਕੀਤੀ ਮੁਲਤਵੀ
ਛੇਵੀਂ ਵਾਰ ਬਲਾਕ ਸੰਮਤੀ ਚੇਅਰਪਰਸਨ ਦੀ ਚੋਣ ਕੀਤੀ ਮੁਲਤਵੀ
Publish Date: Tue, 31 Mar 2026 03:56 PM (IST)
Updated Date: Wed, 01 Apr 2026 04:01 AM (IST)

ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ ਅੱਜ ਬਲਾਕ ਸੜੋਆ ਵਿਖੇ ਬਲਾਕ ਸੰਮਤੀ ਚੇਅਰਪਰਸਨ ਅਤੇ ਉਪ ਚੇਅਰਮੈਨ ਦੀ ਚੋਣ ਮੈਂਬਰਾਂ ਦੀ ਗਿਣਤੀ ਘੱਟ ਹੋਣ ਕਰਕੇ ਛੇਵੀਂ ਵਾਰ ਮੁਲਤਵੀ ਹੋ ਗਈ। ਬਲਾਕ ਸੰਮਤੀ ਸੜੋਆ ਦੀ ਚੇਅਰਪਰਸਨ ਅਤੇ ਉਪ-ਚੇਅਰਮੈਨ ਦੀ ਚੋਣ ਪ੍ਰਕਿਰਿਆ ਲਈ ਕਰੀਬ 2 ਵਜੇ ਬੀਡੀਪੀਓ ਦਫ਼ਤਰ ਸੜੋਆ ਵਿਖੇ ਚੋਣ ਅਧਿਕਾਰੀ ਕੰਮ ਐਸਡੀਐਮ ਸੁਨੀਲ ਫੁਗਾਟ ਪਹੁੰਚੇ। ਇਸ ਸਮੇਂ ਤੋਂ ਪਹਿਲਾਂ 11 ਮੈਂਬਰ ਸੰਮਤੀ ਦੇ ਪਹੁੰਚ ਚੁੱਕੇ ਸਨ, ਜਿਸ ਵਿਚ 7 ਹਾਜ਼ਰ ਮੈਂਬਰ ਕਾਂਗਰਸ ਦੇ ਸ਼ਾਮ ਲਾਲ ਚੌਧਰੀ, ਬਿਮਲਾ ਦੇਵੀ, ਸੁਖਵਿੰਦਰ ਕੌਰ, ਮੋਹਣ ਕੌਰ, ਕਿਰਨਦੀਪ ਕੌਰ, ਬਲਵੀਰ ਸਿੰਘਪੁਰ, ਜਤਿੰਦਰ ਸਿੰਘ ਲਾਡੀ ਚੋਣ ਪ੍ਰਕਿਰਿਆ ਵਿਚ ਸ਼ਾਮਲ ਹੋਏ। ਇਨ੍ਹਾਂ ਨਾਲ ਇਕ ਬਸਪਾ ਦੀ ਮੈਂਬਰ ਵੀ ਹਾਜ਼ਰ ਸੀ। ਇਸ ਮੌਕੇ 15 ਮੈਂਬਰਾਂ ਵਿਚੋਂ 11 ਮੈਂਬਰ ਹਾਜ਼ਰ ਸਨ> ਜਿਨ੍ਹਾਂ ਵਿਚ 4 ਮੈਂਬਰ ਆਮ ਆਦਮੀ ਪਾਰਟੀ ਦੇ ਸਮੇਂ ਸਿਰ ਮੌਜੂਦ ਸਨ ਪਰ ਇਕ ਮੈਂਬਰ ਜਿਸ ਕਰਕੇ ਚੋਣ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ। ਰਿਟਰਨਿੰਗ ਅਫਸਰ ਐੱਸਡੀਐਮ ਸੁਨੀਲ ਫੁਗਾਟ ਨੇ ਕਿਹਾ ਕਿ ਕੋਰਮ ਅਨੁਸਾਰ 13 ਮੈਂਬਰਾਂ ਦਾ ਹਾਜ਼ਰ ਹੋਣਾ ਜ਼ਰੂਰੀ ਸੀ ਪਰ ਦੋ ਮੈਂਬਰਾਂ ਦੀ ਗਿਣਤੀ ਘੱਟ ਹੋਣ ਕਰਕੇ ਚੋਣ ਮੁਲਤਵੀ ਕੀਤੀ ਗਈ। ਪਹਿਲਾਂ ਪੰਜ ਵਾਰ ਚੋਣਾਂ ਮੁਲਤਵੀ ਹੋਣ ਕਰਕੇ ਅੱਜ ਕਾਂਗਰਸ ਦੇ ਪ੍ਰਧਾਨ ਅਜੇ ਮੰਗੂਪੁਰ ਸਾਥੀਆਂ ਸਮੇਤ ਭਾਰੀ ਗਿਣਤੀ ਵਿਚ ਬੀਡੀਪੀਓ ਦਫਤਰ ਬਾਹਰ ਖੜ੍ਹੇ ਰਹੇ ਪਰ ਜਿਵੇਂ ਹੀ ਚੋਣ ਪ੍ਰਕਿਰਿਆ ਮੁਲਤਵੀ ਹੋਈ ਤਾਂ ਕਾਂਗਰਸੀਆਂ ਨੇ ਹਾਕਮ ਪਾਰਟੀ ਦਾ ਖੂਬ ਪਿੱਟ-ਸਿਆਪਾ ਕੀਤਾ। ਮੌਕੇ ਤੇ ਹਾਜ਼ਰ ਕਾਂਗਰਸੀਆਂ ਤਿਲਕ ਰਾਜ ਸੂਦ, ਸੁਰਿੰਦਰ ਛਿੰਦਾ, ਤਰਸੇਮ ਚੰਣਿਆਣੀ, ਬਿੱਲਾ ਸਰਪੰਚ, ਕਾਕੂ ਠੇਕੇਦਾਰ, ਧਰਮਪਾਲ, ਹਰਜੀਤ ਜਾਡਲੀ ਚੇਅਰਮੈਨ ਨੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਇਕ ਸਮੇਂ ਆਮ ਆਦਮੀ ਪਾਰਟੀ ਦੇ ਹਮਾਇਤੀਆਂ ਅਤੇ ਕਾਂਗਰਸੀਆਂ ਵਿਚਕਾਰ ਤੂੰ-ਤੂੰ, ਮੈਂ-ਮੈਂ ਤੇ ਲੜਾਈ ਵਾਲਾ ਮਾਹੌਲ ਪੈਦਾ ਹੋਇਆ ਪਰ ਮੌਕੇ ਉਤੇ ਮੌਜੂਦ ਐੱਸਪੀ ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਹੇਮੰਤ ਮਲੋਹਤਰਾ, ਐੱਸਐੱਚਓ ਬਿਕਰਮਜੀਤ ਸਿੰਘ ਬਲਾਚੌਰ, ਐੱਸਐੱਚਓ ਰਾਜ ਪਰਵਿੰਦਰ ਕੌਰ ਪੋਜੇਵਾਲ ਆਦਿ ਨੇ ਸਥਿਤੀ ਨੂੰ ਕਾਬੂ ਕੀਤਾ। ਜ਼ਿਲ੍ਹਾ ਪ੍ਰਧਾਨ ਕਾਂਗਰਸ ਅਜੇ ਮੰਗੂਪੁਰ ਨੇ ਕਿਹਾ ਕਿ ਉਹ ਹਾਈਕੋਰਟ ਦਾ ਰੁਖ ਅਖਤਿਆਰ ਕਰਨਗੇ। ਕਿਉਂਕਿ ਆਮ ਆਦਮੀ ਪਾਰਟੀ ਨੇ ਲੋਕਤੰਤਰ ਨੂੰ ਧੱਕਾਤੰਤਰ ਬਣਾ ਦਿੱਤਾ ਹੈ।