ਦੁਆ ਹਸਪਤਾਲ ਲੋਕਾਂ ਨੂੰ ਦੇ ਰਿਹਾ ਬਿਹਤਰੀਨ ਸਿਹਤ ਸਹੂਲਤਾਂ : ਡਾ. ਦੁਆ ਦੁਆ ਹਸਪਤਾਲ ਬੰਗਾ ਦੇ ਰਿਹਾ ਲੋਕਾਂ ਨੂੰ ਬੇਹਤਰੀਨ ਸਿਹਤ ਸਹੁਲਤਾਂ -ਡਾ. ਚੇਤਨ ਦੁਆ
Publish Date: Tue, 08 Sep 2026 03:58 PM (IST)
Updated Date: Tue, 08 Sep 2026 04:01 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਦੁਆ ਹਸਪਤਾਲ ਬੰਗਾ ਦੇ ਸੰਚਾਲਕ ਡਾ. ਚੇਤਨ ਦੁਆ ਐੱਮਬੀਬੀਐੱਸ ਐੱਮਐੱਸ ਜਨਰਲ ਸਰਜਰੀ, ਡਾ. ਈਰਾ ਦੁਆ ਐੱਮਬੀਬੀਐੱਸ, ਗਾਇਨੀ ਅਤੇ ਓਬੀਐੱਸ ਨੇ ਇਲਾਕੇ ਦੇ ਲੋਕਾਂ ਨੂੰ ਅਤਿ ਆਧੁਨਿਕ ਸਿਹਤ ਸਹੁਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਦੱਸਿਆ ਕਿ ਇੱਥੇ ਕਿਡਨੀ ਸਟੋਨ, ਅਪੈਂਡਿਕਸ, ਡਾਇਲਸਿਸ, ਪ੍ਰੋਸਟੇਟ ਤੋਂ ਪੀੜਤ ਮਰੀਜ਼ ਦਾ ਇਲਾਜ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਰਾਹੀਂ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਜਨਰਲ ਸਰਜਰੀ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਹੁਣ ਲੋਕਾਂ ਨੂੰ ਵੱਡੇ ਅਤੇ ਛੋਟੇ ਆਪ੍ਰੇਸ਼ਨ ਕਰਵਾਉਣ ਲਈ ਵੱਡੇ ਸ਼ਹਿਰਾਂ ਵਿਚ ਜਾਣ ਦੀ ਲੋੜ ਨਹੀਂ ਹੈ। ਬੰਗਾ ਦੇ ਦੁਆ ਹਸਪਤਾਲ ਵਿਖੇ ਹੀ ਹਰ ਤਰ੍ਹਾਂ ਦੇ ਆਪ੍ਰੇਸ਼ਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਮੇਤ ਹੋਰਨਾਂ ਹੈਲਥ ਇੰਸ਼ੋਰੈਂਸ ਤਹਿਤ ਕੈਸ਼ ਲੈਸ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਆਦਿਤਿਆ ਬਿਰਲਾ ਹੈਲਥ ਇੰਸ਼ੋਰੈਂਸ ਅਤੇ ਸਟਾਰ ਹੈਲਥ ਇੰਸ਼ੋਰੈਂਸ ਤਹਿਤ ਕੈਸ਼ਲੈਸ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਹਸਪਤਾਲ ਵਿਖੇ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਡਾਇਲਸਿਸ ਦਾ ਵੀ ਖਾਸ ਪ੍ਰਬੰਧ ਹੈ। ਡਾ. ਈਰਾ ਦੁਆ ਐੱਮਬੀਬੀਐੱਸ, ਗਾਇਨੀ ਅਤੇ ਓਬੀਐੱਸ ਨੇ ਮਰੀਜ਼ਾਂ ਨੂੰ ਇਨ੍ਹਾਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਸਮੂਹ ਡਾਕਟਰਸ, ਨਰਸਿੰਗ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।