- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫਾਰੀ ਗੱਡੀ ਅਤੇ ਟਰੈਕਟਰ ਦੀ ਟੱਕਰ 'ਚ ਚਾਲਕ ਗੰਭੀਰ ਜ਼ਖਮੀ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਬੰਗਾ ਗੜ੍ਹਸ਼ੰਕਰ ਰੋਡ ’ਤੇ ਪਿੰਡ ਨੌਰਾ ਨੇੜੇ ਇੱਕ ਸਫਾਰੀ ਗੱਡੀ ਅਤੇ ਟਰੈਕਟਰ ਦੀ ਟੱਕਰ ਵਿਚ ਗੱਡੀ ਚਾਲਕ ਮੰਗਾ ਗੰਭੀਰ ਜ਼ਖ਼ਮੀ ਹੋ ਗਿਆ ਹੈ। ਜਦਕਿ ਗੱਡੀ ਵਿਚ ਸਵਾਰ ਉਸ ਦੀ ਪਤਨੀ ਅਤੇ ਬੇਟੀ ਨੂੰ ਵੀ ਸੱਟਾਂ ਲੱਗਣ ਕਾਰਨ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ। ਹਾਦਸੇ ਉਪਰੰਤ ਮੌਕੇ ਤੋਂ ਟਰੈਕਟਰ ਚਾਲਕ ਗਾਇਬ ਹੋ ਗਿਆ ਹੈ। ਜਾਣਕਾਰੀ ਅਨੁਸਾਰ ਧੰਨ ਧੰਨ ਸ਼੍ਰੀ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਸੰਗਤਾਂ ਨੂੰ ਸਫਾਰੀ ਗੱਡੀ ਨੰਬਰ ਪੀਬੀ41ਬੀ 0092 ਰਾਹੀਂ ਲਿਜਾਉਣ ਦੀ ਸੇਵਾ ਨਿਭਾ ਰਹੇ ਪਿੰਡ ਨੌਰਾ ਦੇ ਗੱਡੀ ਚਾਲਕ ਮੰਗਾਂ ਰਾਜਾ ਸਾਹਿਬ ਦੇ ਦਰਬਾਰ ’ਤੇ ਸੰਗਤਾਂ ਨੂੰ ਛੱਡ ਕੇ ਆਪਣੀ ਪਤਨੀ ਅਤੇ ਬੇਟੀ ਨਾਲ ਵਾਪਸ ਪਿੰਡ ਵੱਲ ਆ ਰਿਹਾ ਸੀ ਕਿ ਇਕ ਫਾਰਮ ਟਰੈਕ 60 ਟਰੈਕਟਰ ਪੀਬੀ08ਸੀਬੀ 6852 ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਮੰਗਾ ਨੌਰਾ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ। ਜਦਕਿ ਗੱਡੀ ਵਿਚ ਸਵਾਰ ਉਸ ਦੀ ਪਤਨੀ ਅਤੇ ਬੇਟੀ ਨੂੰ ਵੀ ਸੱਟਾਂ ਲੱਗਣ ਕਾਰਨ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ। ਉਧਰ ਹਾਦਸੇ ਉਪਰੰਤ ਟਰੈਕਟਰ ਚਾਲਕ ਮੌਕੇ ਤੋਂ ਗਾਇਬ ਹੋ ਗਏ ਹਨ। ਸਥਾਨਕ ਲੋਕਾਂ ਵੱਲੋਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਅਤੇ ਉੱਥੋਂ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿਚ ਟਰੈਕਟਰ ਦਾ ਟਾਇਰ ਅਤੇ ਰਿੰਮ ਵੀ ਨੁਕਸਾਨੇ ਗਏ ਹਨ। ਉਧਰ ਪੁਲਿਸ ਨੇ ਇਸ ਮਾਮਲੇ ਵਿਚ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।