- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਸੈਵੀ ਰਾਜਦੇਵ ਈਐਨਟੀ ਸਰਜਨ ਨਿਯੁਕਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨੱਕ, ਕੰਨ ਅਤੇ ਗਲਾ (ਈਐਨਟੀ) ਵਿਭਾਗ ਵਿਚ ਡਾ. ਸੈਵੀ ਰਾਜਦੇਵ ਐਮਬੀਬੀਐਸ, ਐਮਐੱਸ, ਡੀਐਨਬੀ (ਈਐਨਟੀ), ਏਏਐਸਸੀ ਨੂੰ ਈਐਨਟੀ ਸਰਜਨ ਨਿਯੁਕਤ ਕੀਤਾ ਗਿਆ ਹੈ। ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਡਾ. ਸੈਵੀ ਰਾਜਦੇਵ ਨੇ ਐਮਬੀਬੀਐੱਸ ਦੀ ਡਿਗਰੀ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਤੋਂ ਅਤੇ ਐਮਐਸ (ਈਐਨਟੀ) ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਪ੍ਰਾਪਤ ਕੀਤੀ ਹੈ। ਉਹ ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦੇ ਜਰਨਲ ਅਪਰੇਸ਼ਨ ਕਰਨ ਤੋਂ ਇਲਾਵਾ ਆਧੁਨਿਕ ਡਿਜੀਟਲ ਤੇ ਲੇਜ਼ਰ ਤਕਨੀਕ ਨਾਲ ਵੀ ਅਪਰੇਸ਼ਨ ਤੇ ਇਲਾਜ ਕਰਨ ਦੇ ਮਾਹਿਰ ਡਾਕਟਰ ਹਨ। ਉਹ ਸਾਬਕਾ ਸੀਨੀਅਰ ਰੈਜ਼ੀਡੈਂਟ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੀਜੀਆਈਐਮਈਆਰ ਚੰਡੀਗੜ੍ਹ ਅਤੇ ਇੰਡਸ ਹਸਪਤਾਲ ਮੋਹਾਲੀ ਦਾ ਤਜਰਬਾ ਹੈ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਸੈਵੀ ਰਾਜਦੇਵ ਰੋਜ਼ਾਨਾ ਸਵੇਰੇ 9 ਵਜੇ ਤੋਂ 3 ਵਜੇ ਤੱਕ ਮਰੀਜ਼ਾਂ ਦੀ ਜਾਂਚ ਕਰਨਗੇ। ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਅਤੇ ਡਾ. ਸੈਵੀ ਰਾਜਦੇਵ ਹਾਜ਼ਰ ਸਨ।