ਦੋਆਬਾ ਗਰੁੱਪ ਆਫ਼ ਕਾਲਜਿਜ਼ ਨੇ ਐਥਲੈਟਿਕ ਮੀਟ ਕਰਵਾਈ
ਦੋਆਬਾ ਗਰੁੱਪ ਆਫ਼ ਕਾਲਜਿਜ਼ ਨੇ ਐਥਲੈਟਿਕ ਮੀਟ ਕਰਵਾਈ
Publish Date: Fri, 20 Feb 2026 04:50 PM (IST)
Updated Date: Sat, 21 Feb 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਹੋਂ ਦੋਆਬਾ ਗਰੁੱਪ ਆਫ਼ ਕਾਲਜਿਜ਼ ਰਾਹੋਂ ਵੱਲੋਂ 13ਵੀਂ ਸਾਲਾਨਾ ਇਕ ਰੋਜ਼ਾ ਐਥਲੈਟਿਕ ਮੀਟ ਆਯੋਜਿਤ ਕੀਤੀ, ਜਿਸ ਦਾ ਉਦਘਾਟਨ ਐੱਮਐੱਸ ਬਾਠ ਚੇਅਰਮੈਨ ਨੇ ਖੇਡਾਂ ਦੀ ਮਸ਼ਾਲ ਜਲਾ ਕੇ ਅਤੇ ਮੈਦਾਨ ਵਿਚ ਜੋਤੀ ਪ੍ਰਜਵਲਿਤ ਕਰਕੇ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਖੇਡਾਂ ਹਰੇਕ ਵਿਅਕਤੀ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਖੇਡਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ। ਐਥਲੈਟਿਕ ਮੀਟ ਵਿਚ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਤੇ ਜੋਸ਼ ਨਾਲ ਹਿੱਸਾ ਲਿਆ।।ਸਮਾਰੋਹ ਦੀ ਸ਼ੁਰੂਆਤ ਝੰਡਾ ਫਹਿਰਾਉਣ ਅਤੇ ਰੰਗ-ਬਿਰੰਗੇ ਗੁਬਾਰੇ ਛੱਡਣ ਨਾਲ ਹੋਈ। ਐਥਲੈਟਿਕ ਮੀਟ ਦੌਰਾਨ ਵੱਖ-ਵੱਖ ਹਾਊਸਾਂ, ਜਿਨ੍ਹਾਂ ’ਚ ਦੋਆਬਾ ਵਾਰਿਅਰਜ਼, ਦੋਆਬਾ ਸੀ-ਹਾਕਸ, ਦੋਆਬਾ ਚਾਰਜਰਜ਼, ਦੋਆਬਾ ਚੈਲੇਂਜਰਜ਼ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ। ਆਪਣੇ-ਆਪਣੇ ਹਾਊਸ ਲੀਡਰਾਂ ਦੀ ਅਗਵਾਈ ਹੇਠ ਖੇਡਾਂ ਦੀ ਸਹੁੰ ਚੁੱਕੀ। ਹਾਊਸਾਂ ਦੇ ਲੰਬੀ ਛਾਲ, ਭਾਲਾ ਫੇਂਕ, ਸ਼ਾਟ ਪੁੱਟ, 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ ਅਤੇ ਮਨੋਰੰਜਕ ਖੇਡਾਂ ਚਮਚ ਦੌੜ, ਵਾਲੀਬਾਲ, ਕ੍ਰਿਕਟ, ਥ੍ਰੀ ਲੈਗ ਰੇਸ, ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਸਾਰੇ ਮੈਨੇਜਮੈਂਟ ਮੈਂਬਰਾਂ, ਡਾ. ਰਾਜੇਸ਼ਵਰ ਸਿੰਘ ਡਾਇਰੈਕਟਰ ਤੇ ਪ੍ਰਿੰ. ਡਾ. ਖੁਸ਼ਨੀਤ ਕੌਰ ਬਾਠ ਨਾਲ ਮਿਲ ਕੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਵਧਾਈ ਦਿੱਤੀ। ਸ਼ਕਤੀ ਬੀਸੀਏ ਦੂਜਾ ਸਾਲ ਨੂੰ ਬੈਸਟ ਮੇਲ ਐਥਲੀਟ ਟਰਾਫੀ ਤੇ ਜੋਤੀ ਕੁਮਾਰੀ ਬੀਕਾਮ ਦੂਜਾ ਸਾਲ ਨੂੰ ਬੈਸਟ ਫੀਮੇਲ ਐਥਲੀਟ ਟਰਾਫੀ ਪ੍ਰਦਾਨ ਕੀਤੀ।।ਦੋਆਬਾ ਵਾਰਿਅਰਜ਼ ਹਾਊਸ ਨੂੰ ਮਾਰਚ ਪਾਸਟ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ।। ਇਸ ਮੌਕੇ ਨਵਪ੍ਰੀਤ ਸਿੰਘ ਸੰਘਾ ਟਰਸਟੀ, ਗੁਰਪ੍ਰੀਤ ਸਿੰਘ ਬਾਠ ਟਰਸਟੀ, ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ। ਅੰਤ ਵਿਚ ਸਮਾਗਮ ਰਾਸ਼ਟਰੀ ਗੀਤ ਨਾਲ ਸਮਾਪਤ ਹੋਇਆ ਤੇ ਡਾ. ਰਾਜੇਸ਼ਵਰ ਸਿੰਘ ਡਾਇਰੈਕਟਰ ਨੇ ਸਾਰਿਆਂ ਦਾ ਧੰਨਵਾਦ ਕੀਤਾ।