- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਹਾਥੀ ਰਾਮ ਜੀ ਦੇ ਦਰਬਾਰ ਵਿਖੇ ਦੀਵਾਲੀ ਮੇਲਾ ਭਲਕੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਧੰਨ-ਧੰਨ ਬਾਬਾ ਹਾਥੀ ਰਾਮ ਮਹਾਰਾਜ ਜੀ ਦੇ ਦਰਬਾਰ ਗੁਣਾਚੌਰ ਵਿਖੇ ਦੀਵਾਲੀ ਮੇਲਾ 7 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਹਾਥੀ ਰਾਮ ਦਰਬਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਕੁਲਵੰਤ ਸਿੰਘ ਰਾਮਾ ਨਗਰ ਅਤੇ ਚੇਅਰਮੈਨ ਪਰਮਜੀਤ ਕੁਲਥਮ ਨੇ ਦੱਸਿਆ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀਵਾਲੀ ਮੇਲਾ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਉਣ ਲਈ ਪਹੁੰਚ ਰਹੀਆਂ ਹਨ। ਦੀਵਾਲੀ ਮੇਲੇ ਦੀ ਸ਼ੁਰੂਆਤ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਵੇਗੀ। ਉਪਰੰਤ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਵੱਲੋਂ ਆਪਣੇ ਪਿੱਤਰਾਂ ਦੀ ਪੁਰਾਤਨ ਮਰਿਯਾਦਾ ਅਤੇ ਪਰੰਪਰਾ ਅਨੁਸਾਰ ਪੂਜਾ ਕੀਤੀ ਜਾਵੇਗੀ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਪੰਜਾਬ ਦੇ ਪ੍ਰਸਿੱਧ ਕਲਾਕਾਰ ਜਿਨ੍ਹਾਂ ਵਿਚ ਪੰਮਾ ਡੂਮੇਵਾਲ, ਹਰਦੀਪ ਦੀਪਾ, ਦੀਪ ਸਫੀਪੁਰੀਆ, ਕੌਰ ਸਿਸਟਰਜ਼ ਅਤੇ ਹੋਰ ਕਲਾਕਾਰ ਧਾਰਮਿਕ ਸੱਭਿਆਚਾਰਕ ਗੀਤਾਂ ਨਾਲ ਹਾਜਰੀ ਲਗਾਉਣਗੇ। ਮੇਲੇ ਦੌਰਾਨ ਬਾਜ਼ੀ ਦੇ ਮੁਕਾਬਲੇ ਕਰਵਾਏ ਜਾਣਗੇ ਜੋ ਸੰਗਤਾਂ ਲਈ ਖਿੱਚ ਦਾ ਕੇਂਦਰ ਹੋਣਗੇ। ਮੇਲੇ