ਅਮਰਦੀਪ ਕਾਲਜ ਵਿਖੇ ਦੀਵਾਲੀ ਮੇਲਾ ਮਨਾਇਆ ਅਮਰਦੀਪ ਕਾਲਜ ਵਿਖੇ ਦੀਵਾਲੀ ਮੇਲਾ ਮਨਾਇਆ
Publish Date: Mon, 09 Nov 2026 04:03 PM (IST)
Updated Date: Tue, 10 Nov 2026 04:03 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਕਾਮਰਸ ਅਤੇ ਬਿਜਨੈੱਸ ਮੈਨੇਜ਼ਮੈਂਟ ਵਿਭਾਗ ਵੱਲੋਂ ਦੀਵਾਲੀ ਮੇਲਾ ਮਨਾਇਆ। ਜਿਸ ਦੌਰਾਨ ਐੱਮਬੀਏ, ਐੱਮਕਾਮ ਅਤੇ ਬੀ ਕਾਮ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਸਟਾਲ ਲਗਾਏ। ਜਿਸ ਵਿਚ ਵਿਦਿਆਰਥੀਆਂ ਵੱਲੋਂ ਆਪ ਤਿਆਰ ਕਰ ਕੇ ਸੈਂਡਵਿਚ, ਕੁਲਚੇ, ਕੁਰਕੁਰੇ-ਚਾਟ, ਫਰੂਟ ਕਸਟਰਡ, ਮੋਜੀਟੋ, ਸਮੋਸੇ, ਭੇਲ-ਪੂਰੀ, ਓਰੀਓ-ਬਾਲ ਅਤੇ ਹੋਰ ਕਈ ਤਰ੍ਹਾਂ ਦੇ ਸਨੈਕ ਵੇਚ ਕੇ ਉੱਦਮੀ ਹੁਨਰ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥਣਾਂ ਵੱਲੋਂ ਜਿਊਲਰੀ, ਕਾਸਮੈਟਿਕ, ਦੀਵੇ, ਕਰੋਸ਼ੀਏ ਦੇ ਹੱਥੀਂ ਬਣਾਏ ਸਮਾਨ ਦੇ ਸਟਾਲ ਵੀ ਲਾਏ। ਮੁੱਖ ਮਹਿਮਾਨ ਕਸ਼ਮੀਰ ਕੌਰ ਸੰਘੇੜਾ ਤੇ ਡਾ. ਜੁਗਜੀਤ ਸਿੰਘ ਸੰਘੇੜਾ ਯੂਕੇ ਨੇ ਵੱਖ-ਵੱਖ ਸਟਾਲਾਂ ਤੋਂ ਖਰੀਦਦਾਰੀ ਕੀਤੀ ਅਤੇ ਵਿਦਿਆਰਥੀਆਂ ਦੇ ਹੁਨਰ ਦੀ ਪ੍ਰਸ਼ੰਸਾ ਕੀਤੀ। ਵਿਦਿਆਰਥਣਾਂ ਵੱਲੋਂ ਗਰੀਨ ਦੀਵਾਲੀ ਨੂੰ ਦਰਸ਼ਾਉਂਦੀ ਰੰਗੋਲੀ ਬਣਾਈ ਅਤੇ ਵਿਭਾਗ ਦੀ ਸਜਾਵਟ ਕੀਤੀ। ਇਸ ਮੌਕੇ ਪੀਟੀਏ ਚੇਅਰਮੈਨ ਗੁਰਚਰਨ ਸਿੰਘ ਸ਼ੇਰਗਿੱਲ ਤੇ ਵਾਈਸ-ਚੇਅਰਮੈਨ ਸੁਰਿੰਦਰ ਸਿੰਘ ਢੀਂਡਸਾ ਵੀ ਪ੍ਰੋਗਰਾਮ ਵਿਚ ਸ਼ਾਮਲ ਹੋਏ। ਅੰਤ ਵਿਚ ਪ੍ਰਿੰ. ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ ਡਾ. ਕਰਮਜੀਤ ਕੌਰ ਮੁਖੀ ਵਿਭਾਗ, ਡਾ. ਮੇਘਨਾ ਅਗਰਵਾਲ, ਹਰਦੀਪ ਕੌਰ, ਦੀਪਤੀ ਲਾਖਾ ਅਤੇ ਅਮਨਦੀਪ ਕੌਰ ਨੇ ਕੀਤਾ।