ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਵਿਸ਼ੇਸ਼ ਗਹਿਰੀ ਸੁਧਾਈ 2026 ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਬੂਥ ਲੈਵਲ ਅਫ਼ਸਰਾਂ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਦੇ ਮੀਟਿੰਗ ਹਾਲ ਵਿਖੇ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਪ੍ਰਾਪਤ ਹੋਏ ਪ੍ਰਸ਼ੰਸਾ ਪੱਤਰਾਂ ਦੇ ਆਧਾਰ ’ਤੇ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਦੇ ਕੁੱਲ 64 ਬੀਐੱਲਓਜ਼ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਬੀਐੱਲਓਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵੋਟਰ ਸੂਚੀਆਂ ਦੀ ਸ਼ੁੱਧਤਾ, ਘਰ-ਘਰ ਤਸਦੀਕ ਅਤੇ ਸਮਾਂ-ਬੱਧ ਡਾਟਾ ਐਂਟਰੀ ਦੇ ਕੰਮ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰੀ ਅਤੇ ਜਿੰਮੇਵਾਰੀ ਨਾਲ ਡਿਊਟੀ ਨਿਭਾਉਣ ਵਾਲੇ ਬੀਐੱਲਓਜ਼ ਨੂੰ ਸਨਮਾਨਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ 046-ਬੰਗਾ ਵਿਧਾਨ ਸਭਾ ਹਲਕਾ (ਕੁੱਲ 9) ਪਰਮਜੀਤ ਕੌਰ, ਰੇਸ਼ਮ ਕੌਰ, ਹਰਜਿੰਦਰ ਸਿੰਘ, ਸੰਤੋਸ਼ ਰਾਣੀ, ਗੁਰਦੀਪ ਸਿੰਘ, ਰਵਿੰਦਰ ਕੌਰ, ਕੁਲਵਿੰਦਰ ਕੌਰ, ਰਾਜਵਿੰਦਰ ਕੌਰ, ਨਰਿੰਦਰ ਰਾਣੀ ਨੂੰ ਸਨਮਾਨਿਤ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ 047-ਨਵਾਂਸ਼ਹਿਰ ਵਿਧਾਨ ਸਭਾ ਹਲਕੇ ਦੇ ਕੁੱਲ 21 ਬੀਐੱਲਓਜ਼ ਪਰਮਿੰਦਰ ਕੌਰ, ਕਮਲ ਪਾਲ, ਰੇਣੂ ਬਾਲਾ, ਲਖਵਿੰਦਰ ਰਾਮ, ਨਵਦੀਪ ਸਿੰਘ, ਕਿਰਨਜੀਤ ਕੌਰ, ਗੁਰਜੀਤ ਸਿੰਘ, ਅਰਵਿੰਦਰ ਸਿੰਘ, ਸੁਮਿਤ ਸੋਢੀ, ਗੁਰਜੀਤ ਕੌਰ, ਸੰਦੀਪ ਕੁਮਾਰ, ਜਤਿੰਦਰ ਸਿੰਘ, ਸੁਮਨ ਪ੍ਰਿਯਾ, ਅਮਨਦੀਪ ਕੌਰ, ਮਨਦੀਪ ਕੌਰ, ਪ੍ਰਿਯਾ ਡੋਡਾ, ਅਮਰਜੀਤ ਕੌਰ, ਗੁਰਪ੍ਰੀਤ ਕੌਰ, ਦਿਲਬਾਗ ਸਿੰਘ, ਹਰੀ ਦਾਸ, ਗੁਰਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਹੈ। ਇਸੇ ਤਰ੍ਹਾਂ 048-ਬਲਾਚੌਰ ਵਿਧਾਨ ਸਭਾ ਹਲਕੇ ਦੇ ਕੁੱਲ 34 ਬੀਐੱਲਓਜ਼ ਸੁਰਿੰਦਰ ਕੁਮਾਰ, ਸੁਰਿੰਦਰਜੀਤ ਸਿੰਘ, ਹਰਜਿੰਦਰ ਕੁਮਾਰ, ਰਣਬੀਰ ਕੁਮਾਰ, ਨਿਰਮਲ ਸਿੰਘ ਹਕਲਾ, ਅਮਿਤ ਯਗੋਤਾ, ਗੁਰਦਿਆਲ ਸਿੰਘ, ਗੁਰਦੇਵ ਸਿੰਘ, ਅਜੀਤ ਸਿੰਘ, ਰਵਿੰਦਰ ਕੁਮਾਰ, ਬਲਕਾਰ ਰਾਮ, ਕੁਲਵੰਤ ਕੌਰ, ਕੁਲਵਿੰਦਰ ਸਿੰਘ, ਰਮਨ ਕੁਮਾਰ, ਬਲਵੰਤ ਰਾਏ, ਬਲਵਿੰਦਰ ਕੁਮਾਰ, ਅਜੇ ਕੁਮਾਰ ਭੁੰਬਲਾ, ਸਪਨਾ ਚੌਧਰੀ, ਮਨਜੀਤ ਸਿੰਘ ਸ਼ੌਕਰ, ਸੰਦੀਪ ਕੁਮਾਰ, ਕੁਲਵਿੰਦਰ ਕੌਰ, ਸੁਲਿੰਦਰ ਸਿੰਘ, ਸੁਸ਼ਮਾ ਰਾਣੀ, ਜਤਿੰਦਰ ਵਾਲੀਆ, ਰਵਿੰਦਰ ਪਾਲ, ਦਵਿੰਦਰ ਕੁਮਾਰ, ਰਣਵੀਰ ਸਿੰਘ, ਸੁਸ਼ਮਾ ਸ਼ਰਮਾ, ਮਨਪ੍ਰੀਤ, ਕੁਲਦੀਪ ਸਿੰਘ, ਸਵਰਾਜ ਕੁਮਾਰ, ਸੋਮਾ ਦੇਵੀ, ਅਮਨਦੀਪ ਕੌਰ, ਰਵਿੰਦਰ ਕੁਮਾਰ ਭੁੰਬਲਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਚੋਣ ਤਹਿਸੀਲਦਾਰ ਅਮਨਦੀਪ ਸਿੰਘ, ਪੀਏ ਟੂ ਡੀਸੀ ਜਸਬੀਰ ਸਿੰਘ, ਬੀਐੱਲਓਜ਼ ਅਤੇ ਚੋਣ ਦਫ਼ਤਰ ਦਾ ਸਟਾਫ਼ ਵੀ ਹਾਜ਼ਰ ਸਨ।