ਜ਼ਿਲ੍ਹਾ ਪੱਧਰੀ ਖੇਡਾਂ 29 ਸਤੰਬਰ ਤੋਂ 4 ਅਕਤੂਬਰ ਤੱਕ : ਜ਼ਿਲ੍ਹਾ ਖੇਡ ਅਫਸਰ ਜਿਲ੍ਹਾ ਪੱਧਰੀ ਖੇਡਾਂ 29 ਸਤੰਬਰ ਤੋਂ 4 ਅਕਤੂਬਰ 2026 ਤੱਕ-ਜਿਲ੍ਹਾ ਖੇਡ ਅਫਸਰ
Publish Date: Tue, 22 Sep 2026 06:51 PM (IST)
Updated Date: Tue, 22 Sep 2026 06:54 PM (IST)
ਪ੍ਰਦੀਪ ਭਨੋਟ, ਪੰਜਾਬ ਜਾਗਰਣ ਨਵਾਂਸ਼ਹਿਰ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ 2026-27 ਸੀਜਨ-4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ 29 ਸਤੰਬਰ 2026 ਤੋਂ 4 ਅਕਤੂਬਰ 2026 ਤੱਕ ਚੱਲਣਗੀਆਂ। ਇਸ ਸਬੰਧੀ ਵੰਦਨਾ ਚੌਹਾਨ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਇਹ ਜ਼ਿਲ੍ਹਾ ਪੱਧਰੀ ਖੇਡਾਂ ਜ਼ਿਲ੍ਹੇ ਦੇ ਵੱਖ-ਵੱਖ ਖੇਡ ਸਥਾਨਾਂ ਤੇ ਕਰਵਾਈਆਂ ਜਾਣਗੀਆਂ। ਜਿਸ ਤਹਿਤ ਐਥਲੈਟਿਕਸ, ਵਾਲੀਬਾਲ, ਗਤਕਾ, ਖੋ-ਖੋ, ਕਬੱਡੀ (ਸਰਕਲ ਸਟਾਇਲ), ਕਬੱਡੀ (ਨੈਸ਼ਨਲ ਸਟਾਇਲ) ਆਈਟੀਆਈ ਗਰਾਊਂਡ ਨਵਾਂਸ਼ਹਿਰ, ਕ੍ਰਿਕੇਟ, ਟੈਨਿਸ ਬਾਲ ਆਰਕੇ ਆਰੀਆ ਕਾਲਜ, ਫੁੱਟਬਾਲ ਖਾਲਸਾ ਸਕੂਲ ਨਵਾਂਸ਼ਹਿਰ, ਟੇਬਲ ਟੈਨਿਸ, ਜੁੱਡੋ, ਕਿੱਕ ਬਾਕਸਿੰਗ, ਚੈਸ, ਬੈਡਮਿੰਟਨ ਖੇਲੋ ਇੰਡੀਆ ਸੈਂਟਰ ਭੰਗਲ ਕਲਾਂ, ਹੈਂਡਬਾਲ ਬੀਐਲਐਮ ਕਾਲਜ ਨਵਾਂਸ਼ਹਿਰ, ਕੁਸ਼ਤੀ ਗੇਮ ਸ੍ਰੀ ਗੁਰੂ ਹਰਗੋਬਿੰਦ ਕੁਸ਼ਤੀ ਅਖਾੜਾ ਪਿੰਡ ਬਾਹੜੋਵਾਲ, ਵੇਟ ਲਿਫਟਿੰਗ, ਪਾਵਰ ਲਿਫਟਿੰਗ ਰਾਜਾ ਸਾਹਿਬ ਸਪੋਰਟਸ ਕਲੱਬ ਪਿੰਡ ਗੁਣਾਚੌਰ ਅਤੇ ਹਾਕੀ ਗੇਮ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਔੜ ਵਿਖੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਤਹੱਈਆ ਹੈ ਕਿ ਇਨ੍ਹਾਂ ਖੇਡਾਂ ਵਿਚ ਵੱਧ ਤੋਂ ਵੱਧ ਖਿਡਾਰੀਆਂ ਨੂੰ ਭਾਗ ਦਿਵਾਉਣਾ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਇਆ ਜਾ ਸਕੇ ਅਤੇ ਅੱਜ ਦੀ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ।।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਵਿਚ 12000 ਹਜਾਰ ਤੋਂ ਵੱਧ ਖਿਡਾਰੀ ਭਾਗ ਲੈਣਗੇ। ਇਸ ਸਬੰਧੀ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਵਿਭਾਗ ਦੀ ਔਨਲਾਈਨ ਪਾਰਟੀਸਪੇਸ਼ਨ ਪੋਰਟਲ ਦੀ ਵੈਬਸਾਈਟ ਤੇ ਕਰਵਾਈ ਜਾ ਸਕਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਪੱਧਰੀ ਖੇਡਾਂ ਦੇ ਨੋਡਲ ਇੰਚਾਰਜ ਗੁਰਤੇਜ ਸਿੰਘ ਸੁਪਰਵਾਈਜਰ ਤੋਂ ਲਈ ਜਾ ਸਕਦੀ ਹੈ।