ਜ਼ਿਲ੍ਹਾ ਪੱਧਰੀ ਨੈਸ਼ਨਲ ਸਾਇੰਸ ਡਰਾਮਾ ਕਰਵਾਇਆ ਜ਼ਿਲ੍ਹਾ ਪੱਧਰੀ ਨੈਸ਼ਨਲ ਸਾਇੰਸ ਡਰਾਮਾ ਕਰਵਾਇਆ
Publish Date: Fri, 30 Oct 2026 04:51 PM (IST)
Updated Date: Fri, 30 Oct 2026 04:52 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨੈਸ਼ਨਲ ਸਾਇੰਸ ਸੈਂਟਰ ਭਾਰਤ ਸਰਕਾਰ ਨਵੀ ਦਿੱਲੀ ਦੇ ਹੁਕਮਾਂ ਅਨੁਸਾਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਅੱਠਵੀਂ ਤੋਂ ਦਸਵੀਂ ਜਮਾਤ ਵਿਚ ਪੜ੍ਹ ਰਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸਮਾਜ ਅਤੇ ਵਿਗਿਆਨ ਵਿਸ਼ੇ ਤੇ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜਰ ਸਤਨਾਮ ਸਿੰਘ ਅਤੇ ਸਕੂਲ ਇੰਚਾਰਜ ਰਵਿਤਾ ਢਿੱਲੋਂ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੌਰਾ ਵਿਖੇ ਜ਼ਿਲ੍ਹਾ ਪੱਧਰੀ ਨੈਸ਼ਨਲ ਸਾਇੰਸ ਡਰਾਮਾ ਕਰਵਾਇਆ। ਸਕੂਲ ਇੰਚਾਰਜ ਰਵਿਤਾ ਢਿੱਲੋਂ ਨੇ ਇਸ ਮੁਕਾਬਲੇ ਦਾ ਹਿੱਸਾ ਬਣਨ ਲਈ ਆਏ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਆਖਿਆ।।ਇਸ ਮੁਕਾਬਲੇ ਵਿਚ ਜ਼ਿਲ੍ਹਾ ਪੱਧਰ ਵੱਖ-ਵੱਖ 18 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਨੇ ਦੱਸਿਆ ਕਿ ਸਮਾਜ ਅਤੇ ਵਿਗਿਆਨ ਵਿਸ਼ੇ ਅਧੀਨ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਦੇ ਸਬ ਥੀਮ ਕਰਿਤਰਿਮ ਬੁੱਧੀਮਤਾ: ਮਿੱਤਰ, ਸਾਧਨ ਜਾਂ ਖਤਰਾ, ਬਿਜਲਈ ਵਾਹਨ: ਅੱਗੇ ਵਧਣ ਦਾ ਰਾਹ, ਅੰਤਰ ਤਾਰਕੀ ਆਵਾਸ ਅਤੇ ਸਮੁੰਦਰਾਂ ਦੀ ਬਹਾਲੀ: ਆਉਣ ਵਾਲੀਆਂ ਪੀੜੀਆਂ ਦੀ ਸੰਭਾਲ ਸਨ। ਸਾਰੀਆਂ ਟੀਮਾਂ ਨੇ ਬਾਖੂਬੀ ਵੱਖ-ਵੱਖ ਵਿਸ਼ਿਆਂ ਦੇ ਨਾਲ ਕਲਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਸਸਸ ਸਕੂਲ ਰਟੈਂਡਾ ਨੇ ਪਹਿਲਾ, ਸਸਸ ਸਕੂਲ ਫਰਾਲਾ ਨੇ ਦੂਜਾ ਅਤੇ ਸਸਸ ਸਕੂਲ ਸੂਰਾਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਲੈਕ. ਇੰਦਰਜੀਤ ਪਾਲ ਸਸਸ ਸਕੂਲ ਮੁਕੰਦਪੁਰ ਨੇ ਬੈਸਟ ਡਾਇਰੈਕਟਰ, ਸ਼ਿਖਾ ਸਹਸ ਚੰਨਿਆਣੀ ਖੁਰਦ ਨੇ ਬੈਸਟ ਸਕ੍ਰਿਪਟ, ਪ੍ਰਭਲੀਨ ਮਡਾਰ ਸਸਸਸ ਸੂਰਾਪੁਰ ਨੇ ਬੈਸਟ ਐਕਟਰ ਅਤੇ ਵੈਸ਼ਾਲੀ ਪੀਐਮ ਸ੍ਰੀ ਸਸਸ ਰੱਤੇਵਾਲ ਨੇ ਬੈਸਟ ਐਕਟਰਸ ਦਾ ਸਥਾਨ ਹਾਸਲ ਕੀਤਾ। ਇਸ ਮੌਕੇ ਸੁਭਾਸ਼ ਸੱਲਵੀ ਲੈਕ. ਪੰਜਾਬੀ ਸਸਸਸ ਗੋਬਿੰਦਪੁਰ, ਅਨੀਤਾ ਭਾਰਤੀ ਸਸਸਸ ਚੱਕ ਬਿਲਗਾ ਅਤੇ ਸੁਰਜੀਤ ਸਿੰਘ ਸਾਇੰਸ ਅਧਿਆਪਕ ਸਸਸਸ ਨੂਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਬਤੌਰ ਜੱਜਮੈਂਟ ਭੂਮਿਕਾ ਨਿਭਾਈ। ਇਸ ਮੌਕੇ ਇੰਚਾਰਜ ਰੇਖਾ, ਪ੍ਰਿੰ. ਰਜਨੀਸ਼ ਕੁਮਾਰ, ਰਮਨ ਰਾਣੀ, ਜਸਪ੍ਰੀਤ ਕੌਰ, ਜਸਵੀਰ ਚੰਦ, ਕਮਲਦੀਪ ਸੱਲਣ, ਸੰਦੀਪ ਕੁਮਾਰ, ਗੁਰਜੀਤ ਸਿੰਘ, ਪ੍ਰਵੀਨ ਕੌਰ, ਸੁਨੰਦਾ ਸ਼ਰਮਾ ਆਦਿ ਹਾਜ਼ਰ ਸਨ।