ਨਵਾਂਸ਼ਹਿਰ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜਨ-4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਸ਼ੁਰੂ ਨਵਾਂਸ਼ਹਿਰ 'ਚ ਖੇਡਾਂ ਵਤਨ ਪੰਜਾਬ ਦੀਆਂ ਸੀਜਨ-4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਸ਼ੁਰੂ
Publish Date: Tue, 29 Sep 2026 04:58 PM (IST)
Updated Date: Tue, 29 Sep 2026 05:00 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ 2026-27 ਸੀਜਨ-4 ਦੇ ਜ਼ਿਲ੍ਹਾ ਪੱਧਰੀ ਖੇਡਾਂ ਦਾ ਉਦਘਾਟਨ ਸਹਾਇਕ ਕਮਿਸ਼ਨਰ ਰਮਨਜੀਤ ਵੱਲੋਂ ਕੀਤਾ। ਵੰਦਨਾ ਚੌਹਾਨ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਇਸ ਖੇਡਾਂ ਵਤਨ ਪੰਜਾਬ ਦੀਆਂ 2026 ਦੇ ਜ਼ਿਲ੍ਹਾ ਪੱਧਰੀ ਖੇਡਾਂ ਦੇ ਉਦਘਾਟਨ ਸਮਾਰੋਹ ਦੇ ਮੌਕੇ ਤੇ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੋਬੀ ਕੰਗ, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ, ਪ੍ਰਿੰ. ਸੋਨੀਆ ਵਾਲੀਆ ਕੈਂਬਰਿਜ ਇੰਟਰਨੈਸ਼ਨਲ ਸਕੂਲ ਕਰੀਹਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਦਘਾਟਨ ਮੌਕੇ ਵੱਖ-ਵੱਖ ਵਿਸ਼ੇਸ਼ ਮਹਿਮਾਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜਨ 4 ਦੀ ਭਰਪੂਰ ਸ਼ਲਾਘਾ ਕਰਦਿਆਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਧ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਰਾਟੇ ਅਕੈਡਮੀ ਬੰਗਾ, ਸਸਸ ਸਕੂਲ ਗਰਲੇ ਢਾਹਾਂ, ਜੁਡੇ-ਕਰਾਟੇ ਟਰੇਨਿੰਗ ਸੈਂਟਰ ਨਵਾਂਸ਼ਹਿਰ ਦੇ ਬੱਚਿਆਂ ਵੱਲੋਂ ਸਭਿਆਚਾਰ ਪ੍ਰੋਗਰਾਮ ਅਤੇ ਗੇਮ ਨਾਲ ਸਬੰਧਤ ਪੇਸ਼ਕਾਰੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਇਹ ਜ਼ਿਲ੍ਹਾ ਪੱਧਰੀ ਖੇਡਾਂ ਦੇ ਵੱਖ-ਵੱਖ ਖੇਡ ਸਥਾਨਾਂ ਤੇ 29 ਸਤੰਬਰ 2026 ਤੋਂ 4 ਅਕਤੂਬਰ 2026 ਤੱਕ ਚਲਣਗੀਆਂ। ਜਿਸ ਵਿਚ ਐਥਲੈਟਿਕਸ, ਕਬੱਡੀ (ਸਰਕਲ ਸਟਾਈਲ), ਵਾਲੀਬਾਲ ਦੇ ਮੁਕਾਬਲੇ ਆਈਟੀਆਈ ਗਰਾਉਂਡ ਅਤੇ ਖੋ-ਖੋ, ਫੁੱਟਬਾਲ ਦੇ ਮੁਕਾਬਲੇ ਜੇਐੱਸਐਫਐੱਚ ਖ਼ਾਲਸਾ ਸਕੂਲ ਵਿਖੇ ਕਰਵਾਏ ਜਾਣਗੇ। ਬੈਡਮਿੰਟਨ ਅਤੇ ਕਬੱਡੀ (ਨੈਸ਼ਨਲ) ਦੇ ਮੁਕਾਬਲੇ ਇੰਡੋਰ ਸਟੇਡੀਅਮ ਭੰਗਲ ਕਲਾਂ ਵਿਖੇ ਕਰਵਾਏ ਜਾਣਗੇ। ਅੱਜ ਦੇ ਖੇਡ ਮੁਕਾਬਲਿਆਂ ਦੌਰਾਨ ਅੰਡਰ 14 (ਲੜਕੀਆਂ) 600 ਮੀਟਰ ਦੇ ਮੁਕਾਬਲਿਆਂ ਵਿਚ ਬਾਣੀ ਈਸ਼ਵਰੀ ਨੇ ਪਹਿਲਾ, ਬਲਵਿੰਦਰ ਕੌਰ ਨੇ ਦੂਜਾ ਅਤੇ ਮਾਨਵੀ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 14 (ਲੜਕੇ) 600 ਮੀਟਰ ਮੁਕਾਬਲਿਆਂ ਵਿਚ ਹਰਕੀਰਤ ਕੁਮਾਰ ਨੇ ਪਹਿਲਾ, ਹਿਮਾਂਸੂ ਨੇ ਦੂਜਾ ਅਤੇ ਹਰਸ਼ਿਤ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ (ਸਰਕਲ ਸਟਾਇਲ) ਮੁਕਾਬਲਿਆਂ ਵਿਚ ਅੰਡਰ 17 ਵਿਚ ਮਾਈ ਭਾਗੋ ਜਗਤਪੁਰ ਨੇ ਪਹਿਲਾ, ਬਾਬਾ ਸਖੀ ਰਾਮ ਅਖਾੜਾ ਕਾਠਗੜ ਨੇ ਦੂਜਾ ਅਤੇ ਮਹਿਮੂਦਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਮਲਕੀਤ ਸਿੰਘ, ਅਨਾਮਿਕਾ, ਮਨਜਿੰਦਰ ਸਿੰਘ ਸਾਰੇ ਐਥਲੈਟਿਕ ਕੋਚ, ਨਵੀਨ ਕੁਮਾਰ, ਮਨਪ੍ਰੀਤ ਸਿੰਘ (ਵਾਲੀਬਾਲ ਕੋਚ), ਜਸਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੰਗਲ ਜੱਟਾਂ ਫੁਟਬਾਲ ਕੋਚ, ਨਵੀਨ ਕੁਮਾਰ, ਕੁਲਜੀਤ ਸਿੰਘ ਹਾਕੀ ਕੋਚ, ਰਮਨਦੀਪ ਸਿੰਘ ਬੈਡਮਿੰਟਨ ਕੋਚ, ਗੁਰਤੇਜ ਸਿੰਘ ਸੁਪਰਵਾਈਜਰ, ਕਸ਼ਮੀਰ ਸਿੰਘ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਅਤੇ ਬੱਚੇ ਹਾਜ਼ਰ ਸਨ। ਸਟੇਜ ਸੰਚਾਲਕੀ ਦੀ ਭੂਮਿਕਾ ਬਲਵੀਰ ਕੁਮਾਰ ਕਲਰਕ ਵੱਲੋਂ ਬਾਖੂਬੀ ਨਿਭਾਈ।