- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਥਾਨਕ ਇੰਨਡੋਰ ਬੈਡਮਿੰਟਨ ਸਟੇਡੀਅਮ ਵਿਖੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਸ਼ੁੱਭਆਰੰਭ ਵਿਨੋਦ ਭਾਰਦਵਾਜ ਅਤੇ ਲਲਿਤ ਮੋਹਨ ਪਾਠਕ ਉਰਫ਼ ਬੱਲੂ ਵੱਲੋਂ ਕੀਤਾ ਗਿਆ। ਉਨ੍ਹਾਂ ਨੂੰ ਜਨਰਲ ਸਕੱਤਰ ਪ੍ਰਿੰ. ਰਜਿੰਦਰ ਸਿੰਘ ਗਿੱਲ ਨੇ ਜੀ ਆਇਆਂ ਕਿਹਾ। ਪ੍ਰਿੰ. ਗਿੱਲ ਨੇ ਦੱਸਿਆ ਕਿ ਇਸ ਜੂਨੀਅਰ ਚੈਂਪੀਅਨਸ਼ਿਪ ਵਿਚ ਅੰਡਰ-11, 13, 15, 17, 19 ਮੁੰਡੇ ਅਤੇ ਕੁੜੀਆਂ ਹਿੱਸਾ ਲੈ ਰਹੇ ਹਨ। ਇਸ ਟੂਰਨਾਮੈਂਟ ਵਿਚ ਜਿੱਤਣ ਵਾਲੇ ਖਿਡਾਰੀਆਂ ਨੂੰ ਅੱਗੇ ਪੰਜਾਬ ਪੱਧਰ ਤੱਕ ਭੇਜਿਆ ਜਾਵੇਗਾ। ਲਲਿਤ ਮੋਹਨ ਪਾਠਕ ਬੱਲੂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਖਿਡਾਰੀਆਂ ਨੂੰ ਜਿਸ ਤਰ੍ਹਾਂ ਦੀ ਵੀ ਮੱਦਦ ਦੀ ਲੋੜ ਹੈ ਸਾਡੀ ਪਾਰਟੀ ਹਮੇਸ਼ਾ ਤਿਆਰ ਹੈ। ਵਿਨੋਦ ਭਾਰਦਵਾਜ ਨੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਸਪਾਂਸਰ ਕੀਤੀ। ਇਸ ਉਪਰੰਤ ਕਮਲਜੀਤ ਸਿੰਘ ਰਾਣਾ ਜੋ ਵਿਸ਼ੇਸ਼ ਮਹਿਮਾਨ ਸਨ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ ਤੇ ਖੇਡਾਂ ਲਈ ਪ੍ਰੇਰਿਤ ਕੀਤਾ। ਅੰਡਰ-11 ਵਿਚ ਰਣਫਤੇਹ ਪੱਤੋ ਨੇ ਸੋਹਣ ਲਾਲ ਨੂੰ, ਅੰਡਰ-17 ਵਿਚ ਨਿਧੀ ਨੇ ਪਰਮਜੀਤ ਨੂੰ, ਹਰਲੀਨ ਨੇ ਰਾਣੀ ਨੂੰ ਹਰਾਇਆ। ਇਸੇ ਤਰ੍ਹਾਂ ਅੰਡਰ-17 ਵਿਚ ਦਕਸ਼ ਨੇ ਮੀਰਾਜ ਨੂੰ ਸਿੱਧੇ ਸਿੱਟਾਂ ਵਿਚ ਹਰਾਇਆ। ਇਸ ਸਮੇਂ ਗਗਨ ਅਗਨੀਹੋਤਰੀ, ਮਿਊਂਸੀਪਲ ਕਮੇਟੀ ਦੇ ਪ੍ਰਧਾਨ, ਐੱਮਸੀ ਦਵਿੰਦਰ, ਐੱਮਸੀ ਸ਼ਿਵ ਰਾਮ, ਰਮਨ, ਪ੍ਰੋ. ਇਕਬਾਲ ਸਿੰਘ ਚੀਮਾ, ਜੀਆ ਲਾਲ ਸ਼ਰਮਾ, ਕਨਵੀਨਰ ਗੁਰਪ੍ਰੀਤ, ਵਾਈਸ ਪ੍ਰਿੰ. ਇੰਦਰਜੀਤ ਕੌਰ, ਕੈਸ਼ੀਅਰ ਕੁਲਵੰਤ ਰਾਏ, ਬਖਸ਼ੀਸ਼ ਸੈਂਡੀ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਅਖੀਰ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਕੰਡਾ ਨੇ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।