ਸਨੇਹੀ ਮੰਦਰ ’ਚ ਮਾਂ ਦੇ ਭਜਨਾਂ ’ਤੇ ਝੂਮੇ ਸ਼ਰਧਾਲੂ ਸਨੇਹੀ ਮੰਦਰ 'ਚ ਮਾਂ ਦੇ ਭਜਨਾਂ 'ਤੇ ਝੂਮੇ ਸ਼ਰਧਾਲੂ
Publish Date: Wed, 14 Oct 2026 06:43 PM (IST)
Updated Date: Wed, 14 Oct 2026 06:45 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਥਾਨਕ ਕਮੇਟੀ ਬਾਜ਼ਾਰ ਸਥਿਤ ਸਿੱਧਪੀਠ ਮੰਦਰ ਦੇਵੀ ਦੇਵਾਲਿਆ ਸਨੇਹੀ ਮੰਦਰ ਵਿਖੇ ਨਰਾਤਿਆਂ ’ਤੇ ਮਨਾਏ ਜਾ ਰਹੇ ਨੌਂ ਨਵਰਾਤੇ, ਨੌਂ ਜਾਗਰਣ ਪ੍ਰੋਗਰਾਮ ਦੇ ਤੀਜੇ ਦਿਨ ਦੀਪਕ ਰੋਪੜ ਨੇ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰ ਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਸਰਾਬੋਰ ਕਰ ਦਿੱਤਾ। ਭਜਨਾਂ ਦੀਆਂ ਮਧੁਰ ਧੁਨਾਂ ’ਤੇ ਸ਼ਰਧਾਲੂ ਝੂਮਦੇ ਨਜ਼ਰ ਆਏ ਅਤੇ ਪੂਰਾ ਮੰਦਰ ਕੰਪਲੈਕਸ ਭਗਤੀਮਈ ਮਾਹੌਲ ਨਾਲ ਗੂੰਜ ਉੱਠਿਆ। ਸਭ ਤੋਂ ਪਹਿਲਾਂ ਪੰਡਤ ਦਿਨੇਸ਼ ਮਿਸ਼ਰਾ ਅਤੇ ਪੰਡਤ ਹਰਸ਼ਵਰਧਨ ਨੇ ਯਜਮਾਨ ਪ੍ਰਦੀਪ ਖੰਨਾ, ਸਰੋਜ ਖੰਨਾ ਅਤੇ ਸੰਜੀਵ ਖੰਨਾ ਦੇ ਪਰਿਵਾਰ ਵੱਲੋਂ ਵਿਧੀਵਤ ਪੂਜਾ ਕਰਵਾਈ। ਇਸ ਤੋਂ ਬਾਅਦ ਦੀਪਕ ਰੋਪੜ ਨੇ ਗਣੇਸ਼ ਵੰਦਨਾ ਨਾਲ ਭਜਨ ਗਾਇਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ‘ਮਾਂ ਨੂੰ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ’, ‘ਅੱਜ ਮਾਂ ਦਾ ਜਗਰਾਤਾ’, ‘ਨੱਚ ਭਗਤਾ’, ‘ਜਦ ਸਾਹਮਣੇ ਹੋਵੇ ਮਾਂ ਤੇ ਨੱਚਣਾ ਪੈਂਦਾ ਏ’, ‘ਮੈਂ ਲੜ ਮਈਆ ਦਾ ਫੜਿਆ, ਨੱਚਾਂ ਮੈਂ ਸਾਰੀ ਰਾਤ’ ਅਤੇ ‘ਸਾਡੇ ਘਰ ਜਗਰਾਤਾ ਹੋਇਆ, ਸਭ ਦੇਣ ਵਧਾਈਆਂ ਆਣ ਕੇ’ ਵਰਗੇ ਭਜਨਾਂ ਨਾਲ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਇਲਾਵਾ ‘ਤਾਰ ਦੇ ਜੋਗੀ ਤਾਰ ਦੇ, ਮੇਰਾ ਡੁੱਬਿਆ ਬੇੜਾ ਤਾਰ ਦੇ’, ‘ਮੇਰੇ ਜੋਗੀ ਸਿੰਘੀਆਂ ਵਾਲੇ ਦਾ ਦਰਬਾਰ ਬੜਾ ਹੀ ਸੋਹਣਾ ਏ’, ‘ਇਨ੍ਹਾਂ ਜੋਤਾਂ ਨੂੰ ਮੈਂ ਲਾਵਾਂ ਡੋਰੀਆਂ’, ‘ਦੱਸ ਹੋਰ ਕਿਹੜੇ ਰੱਬ ਨੂੰ ਮਨਾਵਾਂ, ਸਾਡਾ ਤਾਂ ਰੱਬ ਤੂੰ ਜੋਗੀਆ’ ਅਤੇ ‘ਧੂਣਾ ਤੇਰੇ ਹੀ ਨਾਮ ਦਾ ਲਾਇਆ, ਐਥੇ ਆਜਾ ਪੌਣਾਹਾਰੀਆ’ ਵਰਗੇ ਭਜਨਾਂ ਨੇ ਮਾਹੌਲ ਨੂੰ ਹੋਰ ਵੀ ਭਾਵੁਕ ਅਤੇ ਭਗਤੀਮਈ ਬਣਾ ਦਿੱਤਾ। ਪ੍ਰੋਗਰਾਮ ਦੇ ਅਖੀਰ ਵਿਚ ਮਾਂ ਭਗਵਤੀ ਦੀ ਆਰਤੀ ਕੀਤੀ ਅਤੇ ਸ਼ਰਧਾਲੂਆਂ ਵਿਚ ਫਲਾਹਾਰ ਲੰਗਰ ਵਰਤਾਇਆ। ਇਸ ਦੌਰਾਨ ਆਪ ਆਗੂ ਦਿਨੇਸ਼ ਸੂਰੀ, ਅਸ਼ੋਕ ਪਿੰਕੀ, ਪ੍ਰਦੀਪ ਖੰਨਾ, ਵਿਨੋਦ ਚੋਪੜਾ, ਮੁਕੇਸ਼ ਕੁਮਾਰ, ਮਨਦੀਪਕ ਪਾਠਕ, ਗੌਰਵ ਪੁਰੀ, ਹੇਮੰਤ ਚੋਪੜਾ, ਨਰਿੰਦਰ ਕੁਮਾਰ, ਚਰਨਜੀਤ ਕਾਲਾ, ਰਾਜਨ ਸੋਨੀ, ਰਾਜੇਸ਼ ਭਾਰਦਵਾਜ, ਮੁਕੇਸ਼ ਧੰਮ, ਸਤੀਸ਼ ਮੁਨੀਮ, ਵਿਕਲ ਚੋਪੜਾ, ਪ੍ਰਿੰਸ ਸੋਨੀ, ਕਰਨ ਮਾਂਗਟ, ਸ਼ਵੇਤ ਸ਼ਰਮਾ, ਚੇਤਨ ਸ਼ਰਮਾ, ਸੌਰਭ ਧੰਮ, ਕਾਰਤਿਕ ਧੰਮ, ਸੰਜੀਵ ਖੰਨਾ, ਲੋਮਿਸ਼ ਜਗੋਤਾ, ਸਰੋਜ ਖੰਨਾ, ਮੀਨਾ ਚੋਪੜਾ, ਸੁਮਨ, ਨੀਸ਼ਾ, ਅਮਿਕਸ਼ਾ, ਨੇਹਾ, ਤਨੂ, ਅੰਜਲੀ, ਪਿੰਕੀ ਧੰਮ ਅਤੇ ਰਜਨੀ ਸ਼ਰਮਾ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।