ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਥਾਨਕ ਕਮੇਟੀ ਬਾਜ਼ਾਰ ਸਥਿਤ ਸਿੱਧਪੀਠ ਮੰਦਰ ਦੇਵੀ ਦੇਵਾਲਿਆ ਸਨੇਹੀ ਮੰਦਰ ਵਿਖੇ ਨਰਾਤਿਆਂ ਮੌਕੇ ‘ਨੌ ਨਵਰਾਤਰੇ, ਨੌ ਜਾਗਰਣ’ ਪ੍ਰੋਗਰਾਮ ਦੇ ਦੂਜੇ ਦਿਨ ਸਰਬਜੀਤ ਮੱਟੂ ਰੋਪੜ ਨੇ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰ ਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਸਰਾਬੋਰ ਕਰ ਦਿੱਤਾ। ਸਭ ਤੋਂ ਪਹਿਲਾਂ ਪੰਡਤ ਦਿਨੇਸ਼ ਮਿਸ਼ਰਾ ਅਤੇ ਪੰਡਤ ਹਰਸ਼ਵਰਧਨ ਵੱਲੋਂ ਜਜਮਾਨ ਸਤੀਸ਼ ਕੁਮਾਰ, ਸੁਨੀਤਾ ਦੇਵੀ, ਰਾਜੇਸ਼ ਭਾਰਦਵਾਜ, ਰਾਣੀ ਭਾਰਦਵਾਜ ਅਤੇ ਸ਼ਸ਼ੀ ਭਾਰਦਵਾਜ ਦੇ ਪਰਿਵਾਰ ਤੋਂ ਵਿਧੀਵਤ ਪੂਜਾ ਕਰਵਾਈ। ਇਸ ਤੋਂ ਬਾਅਦ ਸਰਬਜੀਤ ਮੱਟੂ ਨੇ ਗਣੇਸ਼ ਵੰਦਨਾ ‘ਗਣਪਤੀ ਜੀ ਗਣੇਸ਼ ਨੂੰ ਮਨਾਈਏ’, ‘ਮੈਂ ਤੇਰੇ ਕੁਰਬਾਨ ਮਾਂ’, ‘ਰਹਿਮਤ ਦਾ ਮੀਂਹ ਵਰਸਾ’, ‘ਮੈਯਾ ਮੋਰੇ ਅੰਗਨਾ ਦਰਸ਼ਨ ਦਿਖਾ’, ‘ਚਲੋ ਚਲੀਏ ਗੁਲਾਬੀ ਰੁੱਤਾਂ ਆਇਆ’, ‘ਮੈਯਾ ਤੇਰੀ ਚੁੰਨੀ ਵਿਚ ਸਿਤਾਰੇ ਲੱਗੇ ਹੋਏ ਨੇ’, ‘ਜੋਗੀਆ ਵੇ ਜੋਗੀਆ, ਮੈਂ ਤੇਰੀ ਜੋਗਣ ਹੋ ਗਿਆ’, ‘ਮੇਰੇ ਜੋਗੀ ਦਾ ਚਿਮਟਾ ਜਿੱਥੇ ਵੱਜਿਆ’, ‘ਕਦੇ ਸਾਡੀ ਵੀ ਗਲੀ ’ਚ ਫੇਰਾ ਪਾ ਜੋਗੀ’, ‘ਜਿਹੜਾ ਸੋਨੇ ਦੀ ਗੁਫਾ ਦੇ ਵਿੱਚ ਰਹਿੰਦਾ ਹੈ’, ‘ਓ ਸਾਂਵਰੇ ਮੈਨੂੰ ਤੇਰੀ ਜ਼ਰੂਰਤ ਹੈ’, ‘ਕਾਲੀ ਕੰਬਲੀ ਵਾਲਾ ਮੇਰਾ ਯਾਰ ਹੈ’, ‘ਕਿਸ਼ੋਰੀ ਕੁਝ ਅਜਿਹਾ ਇੰਤਜ਼ਾਮ ਹੋ ਜਾਵੇ’, ‘ਰਾਧੇ ਰਾਧੇ ਬੋਲ ਸ਼ਿਆਮ ਆਉਣਗੇ’ ਅਤੇ ‘ਰਾਧੇ ਰਾਧੇ ਸ਼ਿਆਮ ਮਿਲਾ ਦੇ’ ਵਰਗੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰ ਦਿੱਤਾ। ਪੂਰੇ ਮੰਦਰ ਕੰਪਲੈਕਸ ਵਿਚ ਭਗਤੀਮਈ ਮਾਹੌਲ ਬਣਿਆ ਰਿਹਾ। ਪ੍ਰੋਗਰਾਮ ਦੀ ਸਮਾਪਤੀ ਮੌਕੇ ਮਾਂ ਦੀ ਆਰਤੀ ਕੀਤੀ ਅਤੇ ਸ਼ਰਧਾਲੂਆਂ ਵਿਚ ਫਲਾਹਾਰ ਲੰਗਰ ਵਰਤਾਇਆ। ਇਸ ਦੌਰਾਨ ਭਾਜਪਾ ਆਗੂ ਕਮਲਜੀਤ ਸਿੰਘ ਰਾਣਾ ਨੇ ਆਪਣੇ ਸਾਥੀਆਂ ਸਮੇਤ ਮੰਦਰ ਵਿਚ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੇ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਸ਼ੋਕ ਪਿੰਕੀ, ਪ੍ਰਦੀਪ ਖੰਨਾ, ਵਿਨੋਦ ਚੋਪੜਾ, ਮੁਕੇਸ਼ ਕੁਮਾਰ, ਮਨਦੀਪਕ ਪਾਠਕ, ਗੌਰਵ ਪੁਰੀ, ਹੇਮੰਤ ਚੋਪੜਾ, ਨਰਿੰਦਰ ਕੁਮਾਰ, ਚਰਨਜੀਤ ਕਾਲਾ, ਰਾਜਨ ਸੋਨੀ, ਰਾਜੇਸ਼ ਭਾਰਦਵਾਜ, ਮੁਕੇਸ਼ ਧੰਮਾ, ਸਤੀਸ਼ ਕੁਮਾਰ, ਵਿਕਲ ਚੋਪੜਾ, ਪ੍ਰਿੰਸ ਸੋਨੀ, ਕਰਨ ਮਾਂਗਟ, ਸ਼ਵੇਤ ਸ਼ਰਮਾ, ਚੇਤਨ ਸ਼ਰਮਾ, ਸੌਰਭ ਧੰਮਾ, ਕਾਰਤਿਕ ਧੰਮਾ, ਕਪਿਲ ਕਿਰਪਾਲ, ਅਸ਼ਵਨੀ ਨਈਅਰ, ਦਵਿੰਦਰ, ਹਰਸ਼ ਜਾਂਗੜਾ, ਰਾਜਾ, ਗੋਰਾ, ਭੁਪਿੰਦਰ, ਫਤਿਹ ਸਿੰਘ, ਰੋਹਨ, ਬਲਵਿੰਦਰ, ਸੁੱਖਾ, ਸੰਜੀਵ ਖੰਨਾ, ਲੋਮਿਸ਼ ਜਗੋਤਾ, ਉੱਤਮ ਰਾਜਪੂਤ, ਸਰੋਜ ਖੰਨਾ, ਮੀਨਾ ਚੋਪੜਾ, ਸੁਮਨ, ਨੀਸ਼ਾ, ਅਮਿਕਸ਼ਾ, ਸੁਨੀਤਾ ਦੇਵੀ, ਰਾਣੀ ਭਾਰਦਵਾਜ, ਸ਼ਸ਼ੀ ਭਾਰਦਵਾਜ, ਤਨੂੰ, ਅੰਜਲੀ, ਪਿੰਕੀ ਧੰਮਾ ਅਤੇ ਰਜਨੀ ਸ਼ਰਮਾ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।