ਸਨੇਹੀ ਮੰਦਰ ’ਚ ਓਹਰੀ ਸਾਬ ਕਰਤਾਰਪੁਰ ਦੇ ਭਜਨਾਂ ਦੇ ਝੂੰਮੇ ਸ਼ਰਧਾਲੂ ਸਨੇਹੀ ਮੰਦਰ 'ਚ ਓਹਰੀ ਸਾਬ ਕਰਤਾਰਪੁਰ ਦੇ ਭਜਨਾਂ ਦੇ ਝੂੰਮੇ ਸ਼ਰਧਾਲੂ
Publish Date: Thu, 15 Oct 2026 05:13 PM (IST)
Updated Date: Thu, 15 Oct 2026 05:15 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਥਾਨਕ ਕਮੇਟੀ ਬਾਜ਼ਾਰ ਸਥਿਤ ਸਿੱਧਪੀਠ ਮੰਦਰ ਦੇਵੀ ਦੇਵਾਲਿਆ ਸਨੇਹੀ ਮੰਦਰ ਵਿਖੇ ਨਰਾਤਿਆਂ ਦੇ ਸੰਬੰਧ ਵਿਚ ਕਰਵਾਏ ਜਾ ਰਹੇ ਨੌ ਨਰਾਤੇ, ਨੌ ਜਾਗਰਣ ਪ੍ਰੋਗਰਾਮ ਦੇ ਚੌਥੇ ਦਿਨ ਓਹਰੀ ਸਾਬ ਕਰਤਾਰਪੁਰ ਨੇ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਰੰਗ ਦਿੱਤਾ। ਭਜਨਾਂ ਦੀਆਂ ਮਧੁਰ ਧੁਨਾਂ ਤੇ ਸ਼ਰਧਾਲੂ ਝੂਮੇ। ਪੰਡਿਤ ਦਿਨੇਸ਼ ਮਿਸ਼ਰਾ ਅਤੇ ਪੰਡਿਤ ਹਰਸ਼ਵਰਧਨ ਵੱਲੋਂ ਯਜਮਾਨ ਉਮੇਸ਼ ਸਰੀਨ ਪਰਿਵਾਰ ਤੋਂ ਵਿਧੀਵਤ ਪੂਜਾ ਕਰਵਾਈ। ਇਸ ਤੋਂ ਬਾਅਦ ਓਹਰੀ ਸਾਬ ਕਰਤਾਰਪੁਰ ਨੇ ਗਣੇਸ਼ ਵੰਦਨਾ ਮਾਂ ਗੋਰਾ ਦੇ ਲਾਲ ਤੇਰੀ ਜੈ ਹੋਵੇ ਨਾਲ ਭਜਨ ਸੰਧਿਆ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਮਾਂ ਚਾਹੀ ਦੀਸੀ ਮੈਨੂੰ ਮਾਂ ਮਿਲ ਗਈ , ਜੈ ਜੈ ਜੈ ਬਜਰੰਗਬਲੀ , ਮੈਂ ਜਾਂਦਾ ਪਿਆ ਸੀ ਦਰਬਾਰ ਰਸਤੇ ਚ ਮਾਂ ਮਿਲ ਗਈ , ਰਤਨੋ ਨੀ ਸੁਣ ਰਤਨੋ ਤੇਰੀਆਂ ਗੱਲਾਂ ਦਾ ਮਾਰਿਆ ਪੌਣਾਹਾਰੀ ਜੋਗੀ ਹੋ ਗਿਆ , ਤੇਰਾ ਗਲ ਵਿੱਚ ਲਾਕਟ ਪਾਇਆ ਮੈਂ ਚਿੰਤਪੁਰਨੀ ਮਾਂ , ਤੂੰ ਮੈਨੂੰ ਬੁਲਾਇਆ ਸ਼ੇਰਾਂਵਾਲੀਏ, ਮੈਂ ਆਇਆ ਮੈਂ ਆਇਆ ਸ਼ੇਰਾਂਵਾਲੀ , ਤਰ ਗਈ ਵੇ ਮੈਂ ਤਰ ਗਈ ਲੋਕੋ ਅਤੇ ਹੋਰ ਕਈ ਭਜਨ ਸੁਣਾ ਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ। ਅਸ਼ੋਕ ਪਿੰਕੀ ਨੇ ਮੇਰੇ ਨੈਣਾ ਵਿਚ ਮਾਂ ਦੀ ਤਸਵੀਰ ਬਸ ਗਈ ਭਜਨ ਸੁਣਾਇਆ। ਪ੍ਰੋਗਰਾਮ ਦੀ ਸਮਾਪਤੀ ਮੌਕੇ ਮਾਂ ਭਗਵਤੀ ਦੀ ਆਰਤੀ ਕੀਤੀ ਅਤੇ ਸ਼ਰਧਾਲੂਆਂ ਵਿਚ ਫਲਾਹਾਰ ਲੰਗਰ ਵਰਤਾਇਆ। ਇਸ ਦੌਰਾਨ ਸਾਬਕਾ ਵਿਧਾਇਕ ਅੰਗਦ ਸਿੰਘ ਨੇ ਆਪਣੇ ਸਾਥੀਆਂ, ਵਪਾਰ ਮੰਡਲ ਦੇ ਪ੍ਰਧਾਨ ਚਿੰਟੂ ਅਰੋੜਾ, ਰਮਨ ਮਾਨ, ਰਮਨ ਖੋਸਲਾ ਅਤੇ ਪ੍ਰਵੀਨ ਭਾਟੀਆ ਸਮੇਤ ਮੰਦਰ ਵਿਚ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਕਮੇਟੀ ਵੱਲੋਂ ਅੰਗਦ ਸਿੰਘ ਅਤੇ ਉਨ੍ਹਾਂ ਦੇ ਨਾਲ ਆਏ ਸਾਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅਸ਼ੋਕ ਪਿੰਕੀ, ਪ੍ਰਦੀਪ ਖੰਨਾ, ਵਿਨੋਦ ਚੋਪੜਾ, ਮੁਕੇਸ਼ ਕੁਮਾਰ, ਮਨਦੀਪਕ ਪਾਠਕ, ਗੌਰਵ ਪੁਰੀ, ਹੇਮੰਤ ਚੋਪੜਾ, ਨਰਿੰਦਰ ਕੁਮਾਰ, ਚਰਨਜੀਤ ਕਾਲਾ, ਰਾਜਨ ਸੋਨੀ, ਰਾਜੇਸ਼ ਭਾਰਦਵਾਜ, ਮੁਕੇਸ਼ ਧੰਮ, ਸਤੀਸ਼ ਮੁਨੀਮ, ਪ੍ਰਿੰਸ ਸੋਨੀ, ਕਰਨ ਮਾਂਗਟ, ਸ਼ਵੇਤ ਸ਼ਰਮਾ, ਚੇਤਨ ਸ਼ਰਮਾ, ਸੌਰਭ ਧੰਮ, ਕਾਰਤਿਕ ਧੰਮ, ਸੰਜੀਵ ਖੰਨਾ, ਸੁਰੇਸ਼ ਗੌਤਮ, ਲੋਮਿਸ਼ ਜਗੋਤਾ, ਸਰੋਜ ਖੰਨਾ, ਮੀਨਾ ਚੋਪੜਾ, ਸੁਮਨ, ਨੀਸ਼ਾ, ਅਮਿਕਸ਼ਾ, ਨੇਹਾ, ਤਨੂ, ਅੰਜਲੀ, ਪਿੰਕੀ ਧੰਮ, ਰਜਨੀ ਸ਼ਰਮਾ ਅਤੇ ਸ਼ਾਂਤਾ ਗੌਤਮ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।