34 ਸਾਲ ਦੀ ਸੇਵਾ ਤੋਂ ਬਾਅਦ ਡੀਈਓ ਨੂੰ ਕੀਤਾ ਸਨਮਾਨਿਤ 34 ਸਾਲ ਦੀ ਸੇਵਾ ਤੋਂ ਬਾਅਦ ਡੀਈਓ ਸੁਰਿੰਦਰ ਕੁਮਾਰ ਬੂਥਗੜ੍ਹ ਨੂੰ ਸੇਵਾਮੁਕਤੀ 'ਤੇ ਕੀਤਾ ਸਨਮਾਨਿਤ
Publish Date: Thu, 01 Oct 2026 07:13 PM (IST)
Updated Date: Thu, 01 Oct 2026 07:16 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਈਪੀਐੱਫਓ ਵਿਭਾਗ ਲੁਧਿਆਣਾ ਵਿਚ ਡੀਈਓ ਦੇ ਅਹੁਦੇ ਤੇ ਸੇਵਾਵਾਂ ਨਿਭਾਉਂਦੇ ਰਹੇ ਸੁਰਿੰਦਰ ਕੁਮਾਰ ਅੱਜ ਸੇਵਾਮੁਕਤ ਹੋ ਗਏ। ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੇ ਆਸ਼ੀਰਵਾਦ ਸਦਕਾ ਉਨ੍ਹਾਂ ਦੀ ਸੇਵਾਮੁਕਤੀ ਮੌਕੇ ਵਿਭਾਗ ਵੱਲੋਂ ਵਿਸ਼ੇਸ਼ ਵਿਦਾਇਗੀ ਸਮਾਗਮ ਕਰਵਾਇਆ। ਇਸ ਮੌਕੇ ਕਮਿਸ਼ਨਰ ਅਤੇ ਜੁਆਇੰਟ ਕਮਿਸ਼ਨਰ ਵੱਲੋਂ ਸੁਰਿੰਦਰ ਕੁਮਾਰ ਨੂੰ ਮੈਮੈਂਟੋ ਅਤੇ ਸ਼ਾਲ ਭੇਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਸੁਰਿੰਦਰ ਕੁਮਾਰ ਨੇ 10 ਜੂਨ 1992 ਨੂੰ ਸਰਕਾਰੀ ਸੇਵਾ ਜੁਆਇਨ ਕੀਤੀ ਸੀ ਅਤੇ ਲਗਭਗ 34 ਸਾਲ ਤੱਕ ਇੱਕੋ ਹੀ ਦਫ਼ਤਰ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਲੰਬੇ ਸੇਵਾ ਕਾਲ ਦੌਰਾਨ ਉਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਮਿਹਨਤ, ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਈਆਂ। ਉਨ੍ਹਾਂ ਨੇ ਦਸਵੀਂ ਦੀ ਪੜ੍ਹਾਈ ਸਰਕਾਰੀ ਸਕੂਲ ਮਾਲੇਵਾਲ ਤੋਂ ਕਰਨ ਉਪਰੰਤ ਨਵਾਂਸ਼ਹਿਰ ਤੋਂ ਆਈਟੀਆਈ ਕੀਤੀ ਅਤੇ ਸਟੈਨੋ ਦਾ ਕੋਰਸ ਕੀਤਾ। ਉਨ੍ਹਾਂ ਦਾ ਵਿਆਹ ਕਮਲਜੀਤ ਕੌਰ ਨਾਲ ਹੋਇਆ। ਉਨ੍ਹਾਂ ਦਾ ਬੇਟਾ ਮਨਿੰਦਰ ਨਿਊਜ਼ੀਲੈਂਡ ਵਿੱਚ ਪੱਕੇ ਤੌਰ ਤੇ ਵੱਸਿਆ ਹੋਇਆ ਹੈ, ਜਦਕਿ ਬੇਟੀਆਂ ਨੇਹਾ ਅਤੇ ਨਿਧੀ ਕੈਨੇਡਾ ਵਿੱਚ ਪੱਕੀਆਂ ਵਸਨੀਕ ਹਨ। ਵਿਦਾਇਗੀ ਸਮਾਗਮ ਦੌਰਾਨ ਵਿਭਾਗ ਵੱਲੋਂ ਸੁਰਿੰਦਰ ਕੁਮਾਰ ਦੀ ਮਾਤਾ ਜੀ ਅਤੇ ਉਨ੍ਹਾਂ ਦੇ ਵੱਡੇ ਭਰਾ ਡਾ. ਯਸ਼ਪਾਲ ਬੂਥਗੜ੍ਹ, ਸੇਵਾਮੁਕਤ ਵੈਟਰਨਰੀ ਇੰਸਪੈਕਟਰ, ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਮੈਮੈਂਟੋ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਭਾਗੀ ਅਧਿਕਾਰੀਆਂ ਅਤੇ ਸਹਿਕਰਮੀਆਂ ਨੇ ਸੁਰਿੰਦਰ ਕੁਮਾਰ ਦੀਆਂ 34 ਸਾਲਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਸੇਵਾਮੁਕਤ ਜੀਵਨ ਲਈ ਸੁਖ, ਤੰਦਰੁਸਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਸੁਰਿੰਦਰ ਕੁਮਾਰ ਨੂੰ ਵਧਾਈ ਦੇਣ ਵਾਲਿਆਂ ਵਿਚ ਭੂਸ਼ਨ ਕੁਮਾਰ ਜੀਤਪੁਰ, ਗੌਰਵ ਜੀਤਪੁਰ, ਮਾਸਟਰ ਅਸ਼ਵਨੀ ਕੁਮਾਰ ਨਵਾਂਗਰਾਂ, ਡਾ. ਬਲਰਾਜ ਚੌਧਰੀ, ਮੇਹਰਦਾਸ ਨਾਨੋਵਾਲ, ਮਾ. ਆਦੀਸ਼ ਕੁਮਾਰ ਕੈਨੇਡਾ, ਡਾ. ਰਾਕੇਸ਼ ਚੌਧਰੀ ਕੈਨੇਡਾ, ਹਰਨੇਕ ਸਿੰਘ ਮੱਖੂਪੁਰ, ਮਨੋਜ ਕੁਮਾਰ ਬਲਾਚੌਰ, ਸ਼ੁਭਮ ਕੈਨੇਡਾ, ਗੌਰਵ ਕੈਨੇਡਾ, ਤੁਸ਼ਾਰ ਭੂੰਬਲਾ ਕੈਨੇਡਾ, ਗੁਰਪ੍ਰੀਤ ਲੁਧਿਆਣਾ, ਕਰਨ ਲੁਧਿਆਣਾ, ਵਿਜੇ ਕੁਮਾਰ ਲੁਧਿਆਣਾ, ਸੁਰਿੰਦਰ ਲੁਧਿਆਣਾ ਰਿਟਾਇਰ ਐਕਸੀਅਨ, ਨਰਿੰਦਰ ਭੂੰਬਲਾ ਸਬ ਇੰਸਪੈਕਟਰ, ਅਮਨਦੀਪ ਟਕਾਰਲਾ, ਹੇਮੰਤ ਸਾਬਕਾ ਸੰਮਤੀ ਮੈਂਬਰ, ਧਰਮਪਾਲ, ਗੁਰਚਰਨ ਦਾਸ, ਰੋਸ਼ਨ ਲਾਲ ਦੇਦੜ, ਚੌਧਰੀ ਸੁਰਿੰਦਰਪਾਲ ਬੰਬਈ, ਰਾਜ ਕੁਮਾਰ ਥਾਣੇਦਾਰ, ਰਾਕੇਸ਼ ਭੂੰਬਲਾ, ਸੋਨੂੰ ਪ੍ਰਧਾਨ, ਮਾਸਟਰ ਰਾਮ ਕਿਸ਼ਨ, ਮਾਸਟਰ ਰਘਵੀਰ ਕਟਾਰੀਆ, ਪ੍ਰਿੰਸੀਪਲ ਵਿਜੇ ਕੁਮਾਰ, ਭਗਤ ਰੌਸ਼ਨ ਲਾਲ ਨਿੱਕੂ, ਭਗਤ ਰਾਮ ਕਾਲਾ, ਪਰਮਜੀਤ ਭੂੰਬਲਾ, ਸਤਵੀਰ ਹੈਪੀ, ਗੁਰਪ੍ਰੀਤ ਹੁਸਨ, ਅਸ਼ੋਕ ਕੁਮਾਰ ਜਲੰਧਰ, ਚਰਨਜੀਤ ਦੇਦੜ, ਡਾ. ਸੁਰਜੀਤ ਸਿੰਘ, ਅਮਰਜੀਤ ਸੇਠੀ, ਜਸਪਾਲ ਜੱਸੀ ਅਤੇ ਜਤਿੰਦਰ ਚੌਧਰੀ ਆਦਿ ਸ਼ਾਮਲ ਸਨ।