ਸਿਹਤ ਵਿਭਾਗ ਨੇ ਡੇਂਗੂ ਹਾਟ ਸਪਾਟ ਏਰੀਆ ਦੀ ਕੀਤੀ ਚੈਕਿੰਗ ਡੇਂਗੂ ਹਾਟ ਸਪਾਟ ਏਰੀਆ ਦੀ ਕੀਤੀ ਚੈਕਿੰਗ
Publish Date: Tue, 10 Nov 2026 05:36 PM (IST)
Updated Date: Tue, 10 Nov 2026 05:39 PM (IST)
ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਅਤੇ ਸ਼ਿਆਮਾ ਵੇਦਾ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿਹਤ ਟੀਮਾਂ ਵੱਲੋਂ ਅਰਬਨ ਏਰੀਏ ਨਵਾਂਸ਼ਹਿਰ ਵਿਚ ਡੇਂਗੂ ਹਾਟ ਸਪਾਟ ਖੇਤਰ ਪੀਰਾਂ ਵਾਲੀ ਗਲੀ ਗੜ੍ਹਸ਼ੰਕਰ ਰੋਡ ਵਿਚ ਜਾ ਕੇ ਡੇਂਗੂ ਤੋਂ ਬਚਾਅ ਸਬੰਧੀ ਗਤੀਵਿਧੀਆਂ ਕੀਤੀਆਂ ਅਤੇ ਜਿਥੇ ਵੀ ਲਾਰਵਾ ਮਿਲਿਆ ਉਸ ਨੂੰ ਨਸ਼ਟ ਕੀਤਾ। ਡਾ. ਰਾਕੇਸ਼ ਪਾਲ ਨੇ ਲੋਕਾਂ ਨੂੰ ਦੱਸਿਆ ਕਿ ਕਿਸੇ ਵੀ ਮਰੀਜ ਨੂੰ ਬੁਖਾਰ, ਸਿਰ ਦਰਦ, ਉਲਟੀਆਂ ਜਾਂ ਬਲੀਡਿੰਗ ਦੀ ਕੋਈ ਮੁਸ਼ਕਿਲ ਆਉਂਦੀ ਹੋਵੇ ਸਰਕਾਰੀ ਹਸਪਤਾਲਾਂ ਵਿਚ ਜਾ ਕੇ ਫਰੀ ਬਲੱਡ ਟੈਸਟ ਕਰਵਾਕੇ ਮੁਫ਼ਤ ਇਲਾਜ ਕਰਵਾਉਣ ਦੀ ਸਿਹਤ ਸਿਖਿਆ ਦਿੱਤੀ। ਇਸ ਮੌਕੇ ਹੈਲਥ ਇੰਸਪੈਕਟਰ ਜੋਗਿੰਦਰ ਪਾਲ ਸਿੰਘ ਨੇ ਡੇਂਗੂ, ਮਲੇਰੀਆ, ਚਿਕਨਗੁਨੀਆ ਬਾਰੇ ਸਿਹਤ ਸਿਖਿਆ ਦੇ ਨਾਲ ਹੀ ਪੀਣ ਵਾਲੇ ਪਾਣੀ ਨੂੰ ਕਲੋਰੀਨੇਟ ਕਰਕੇ ਜਾਂ ਉਬਾਲ ਕੇ ਪੀਣ ਦੀ ਸਿਹਤ ਸਿੱਖਿਆ ਦਿੱਤੀ। ਤਾਂ ਜੋ ਡਾਇਰੀਆ, ਪੀਲੀਆ, ਹੈਜਾ ਆਦਿ ਤੋਂ ਬਚਾਅ ਹੋ ਸਕੇ।।ਇਸ ਦੇ ਨਾਲ ਹੀ ਉਨ੍ਹਾਂ ਨੇ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਦੇਣ ਲਈ ਦੱਸਿਆ। ਤਾਂ ਜੋ ਅਰਬਨ ਨਵਾਂਸ਼ਹਿਰ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਮੁਕਤ ਕਰ ਸਕੀਏ। ਇਸ ਮੌਕੇ ਇਨਸੈਕਟ ਕੁਲੈਕਟਰ ਮੰਗਪ੍ਰੀਤ ਸਿੰਘ, ਆਸ਼ਾ ਵਰਕਰਾਂ, ਬਰੀਡਿੰਗ ਚੈਕਰਾਂ ਅਤੇ ਹੋਰ ਸਾਰੇ ਸਟਾਫ ਨੇ ਸੰਪੂਰਨ ਸਹਿਯੋਗ ਦਿੱਤਾ।