ਸਿਹਤ ਮੁਲਾਜ਼ਮਾਂ ਨੇ ਲੋਕਾਂ ਨੂੰ ਡੇਂਗੂ ਬਾਰੇ ਕੀਤਾ ਜਾਗਰੂਕ
ਸਿਹਤ ਮੁਲਾਜ਼ਮਾਂ ਨੇ ਲੋਕਾਂ ਨੂੰ ਡੇਂਗੂ ਬਾਰੇ ਕੀਤਾ ਜਾਗਰੂਕ
Publish Date: Mon, 23 Nov 2026 03:58 PM (IST)
Updated Date: Mon, 23 Nov 2026 04:01 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਡਾ. ਰਾਕੇਸ਼ ਪਾਲ ਜ਼ਿਲ੍ਹਾ ਐਪੀਡੀਮੈਲੋਜਿਸਟ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਿਹਤ ਟੀਮ ਚ ਸ਼ਾਮਲ ਜੋਗਿੰਦਰ ਪਾਲ ਹੈਲਥ ਇੰਸਪੈਕਟਰ, ਬਰੀਡਿੰਗ ਚੈਕਰਾਂ ਵੱਲੋਂ ਅਰਬਨ ਏਰੀਏ ਨਵਾਂਸ਼ਹਿਰ ਵਿਚ ਡੇਂਗੂ ਸਬੰਧੀ ਗਤੀਵਿਧੀਆ ਦੌਰਾਨ ਅੱਜ ਟਾਇਰਾਂ ਦੀਆਂ ਦੁਕਾਨਾਂ, ਰੋਡਵੇਜ਼ ਵਰਕਸ਼ਾਪਾਂ ਅਤੇ ਵਾਹਨਾਂ ਦੇ ਕਬਾੜ ਖਾਨੇ ਵਿਚ ਜਾ ਕੇ ਟਾਇਰਾਂ, ਫਰਿੱਜਾਂ ਦੀਆ ਪਿਛਲੀ ਟਰੇਆਂ, ਕੂਲਰ ਅਤੇ ਕਬਾੜ ਵਾਲੀਆਂ ਬੇਕਾਰ ਚੀਜਾਂ ਚੈੱਕ ਕੀਤੀਆਂ। ਡੇਂਗੂ ਸਬੰਧੀ ਸਿਹਤ ਸਿੱਖਿਆ ਦਿੱਤੀ ਅਤੇ ਨਾਲ ਹੀ ਡੇਂਗੂ ਬੁਖਾਰ ਦੀਆਂ ਨਿਸ਼ਾਨੀਆਂ ਜਿਵੇਂ ਕਿਸੇ ਮਰੀਜ ਨੂੰ ਬੁਖਾਰ, ਜੋੜਾਂ ਵਿਚ ਦਰਦ ਆਦਿ ਮਹਿਸੂਸ ਹੁੰਦਾ ਹੈ। ਤਾਂ ਨੇੜੇ ਦੇ ਹਸਪਤਾਲ ਵਿਚ ਜਾ ਕੇ ਫ੍ਰੀ ਬਲੱਡ ਟੈੱਸਟ ਕਰਵਾਉਣ ਅਤੇ ਫ੍ਰੀ ਇਲਾਜ ਬਾਰੇ ਸਿਹਤ ਸਿੱਖਿਆ ਦਿੱਤੀ। ਲਾਰਵੇ ਤੋਂ ਬਚਾਅ ਸਬੰਧੀ ਦੱਸਿਆ ਕਿ ਹਫਤੇ ਵਿਚ ਦੋ ਵਾਰ ਬਰਤਨਾਂ, ਘਰਾਂ ਵਿਚ ਫਰਿੱਜਾਂ ਦੀਆਂ ਟਰੇਆਂ, ਗਮਲਿਆਂ ਅਤੇ ਪਾਣੀ ਵਾਲੀਆਂ ਟੈਂਕੀਆਂ ਆਦਿ ਦੀ ਜਾਂਚ ਕੀਤੀ ਜਾਵੇ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਨੂੰ ਕਲੋਰੀਨੇਟ ਕਰਨ ਜਾਂ ਉਬਾਲ ਕੇ ਪੀਣ ਦੀ ਸਿਹਤ ਸਿੱਖਿਆ ਦਿੱਤੀ। ਤਾਂ ਜੋ ਪੀਲੀਆ, ਉਲਟੀਆਂ, ਡਾਇਰੀਆ ਅਤੇ ਹੋਰ ਦੀਆਂ ਪੇਟ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।