- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਾਲੀ ਦੀਆਂ ਟਰਾਲੀਆਂ ਦਾ ਲਾਂਘਾ ਨਿਯਮਬੱਧ ਤੇ ਸੁਰੱਖਿਅਤ ਕਰਨ ਦੀ ਮੰਗ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਤਿਉਹਾਰਾਂ ਦੇ ਦਿਨਾਂ ਵਿਚ ਪਰਾਲੀ ਦੀਆਂ ਭਰੀਆਂ ਟਰਾਲੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਪਾਬੰਦ ਕਰਨ ਅਤੇ ਸੁਰੱਖਿਆ ਪ੍ਰਤੀ ਗੰਭੀਰਤਾ ਅਪਨਾਉਣ ਲਈ ਉਚਿੱਤ ਕਾਰਵਾਈ ਕਰਨ ਦੀ ਲੋੜ ਹੈ। ਪਰਾਲੀ ਨਾਲ ਭਰੀਆਂ ਟਰਾਲੀਆਂ ਨੂੰ ਸ਼ਹਿਰ ਵਿਚੋਂ ਲੰਘਾਉਣ ਦੀ ਵਜਾਏ ਬਾਹਰੋ-ਬਾਹਰ ਲੰਘਾਉਣ ਲਈ ਕਾਰਵਾਈ ਕੀਤੀ ਜਾਵੇ।। ਪਰਾਲੀ ਦੀਆਂ ਟਰਾਲੀਆਂ ਦੇ ਸਾਈਜ਼ ਅਤੇ ਭਾਰ ਨੂੰ ਵੀ ਨਿਯਮਬੱਧ ਕਰਨ ਦੀ ਲੋੜ ਹੈ।। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰੋਡ ਸੇਫਟੀ ਅਵੇਰਨੈਸ ਸੁਸਾਇਟੀ ਵੱਲੋਂ ਜ਼ਿਲ੍ਹੇ ਦੇ ਐੱਸਐੱਸਪੀ ਨੂੰ ਪੱਤਰ ਲਿਖ ਕੇ ਕੀਤਾ। ਸੁਸਾਇਟੀ ਦੇ ਅਹੁੱਦੇਦਾਰਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਤਿਓਹਾਰਾਂ ਦੇ ਦਿਨਾਂ ਵਿਚ ਪਟਾਕਿਆਂ ਤੇ ਆਤਸ਼ਬਾਜੀ ਕਰਕੇ ਪਰਾਲੀ ਭਰੀਆਂ ਟਰਾਲੀਆਂ ਖਤਰਨਾਕ ਹੋ ਸਕਦੀਆਂ ਹਨ। ਸੁਸਾਇਟੀ ਦੇ ਪ੍ਰਧਾਨ ਜੀਐੱਸ ਤੂਰ, ਮੀਤ ਪ੍ਰਧਾਨ ਹਰਪ੍ਰਭਮਹਿਲ ਸਿੰਘ, ਸਕੱਤਰ ਜੇਐੱਸ ਗਿੱਦਾ, ਵਿੱਤ ਸਕੱਤਰ ਨਰਿੰਦਰ ਪਾਲ ਤੂਰ, ਸਲਾਹਕਾਰ ਮੈਂਬਰਾਂ ਡਾ. ਅਜੇ ਬੱਗਾ, ਦਿਲਬਾਗ ਸਿੰਘ ਰਿਟਾ. ਡੀਈਓ, ਪ੍ਰਿੰ. ਬਿਕਰਮਜੀਤ ਸਿੰਘ, ਮਹਿੰਦਰ ਸਿੰਘ ਦੁਆਬਾ, ਮੈਨੇਜਰ ਮਨਮੀਤ ਸਿੰਘ ਵੱਲੋਂ ਮੰਗ ਕੀਤੀ ਕਿ ਪਰਾਲੀ ਦੀਆਂ ਭਰੀਆਂ ਟਰਾਲੀਆਂ ਨੂੰ ਨਿਯਮਾਂ ਅਧੀਨ ਸੁਰੱਖਿਅਤ ਲਾਂਘਾ ਦਿੱਤਾ ਜਾਵੇ।