ਚੌਧਰੀ ਓਮ ਪ੍ਰਕਾਸ਼ ਬਾਂਠ ਦੀ ਬਰਸੀ ਮਨਾਈ
ਚੌਧਰੀ ਓਮ ਪ੍ਰਕਾਸ਼ ਬਾਂਠ ਦੀ ਬਰਸੀ ਮਨਾਈ
Publish Date: Thu, 02 Apr 2026 04:03 PM (IST)
Updated Date: Fri, 03 Apr 2026 04:04 AM (IST)

ਪਿੰਡ ਰੱਤੇਵਾਲ ਵਿਖੇ ਮੈਡੀਕਲ, ਡੈਂਟਲ, ਖੂਨਦਾਨ ਅਤੇ ਅੱਖਾਂ ਦਾ ਚੈੱਕਅਪ ਕੈਂਪ ਲਾਇਆ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਸਵ: ਓਮ ਪ੍ਰਕਾਸ਼ ਬਾਂਠ ਦੀ ਯਾਦ ਵਿਚ ਉਨ੍ਹਾਂ ਦੇ ਪੁੱਤਰ ਬਿੰਦਰ ਬਾਂਠ ਵੱਲੋਂ ਪੰਜਵਾਂ ਫਰੀ ਮੈਡੀਕਲ, ਡੈਂਟਲ, ਖੂਨਦਾਨ, ਅਤੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਬਿੰਦਰ ਬਾਂਠ ਨੇ ਦੱਸਿਆ ਕਿ ਇਸ ਦਾ ਰਸਮੀ ਉਦਘਾਟਨ ਅਜੇ ਮੰਗੂਪੁਰ, ਸਤਨਾਮ ਜਲਾਲਪੁਰ, ਕਰਨਵੀਰ ਕਟਾਰੀਆ, ਅਸ਼ੋਕ ਬਾਂਠ, ਸੋਨੂੰ ਆਦੋਆਣਾ, ਵਿੱਕੀ ਕਾਠਗੜ੍ਹ ਨੇ ਸਾਂਝੇ ਤੌਰ ’ਤੇ ਕੀਤਾ। ਕੈਂਪ ਵਿਚ ਐੱਸਪੀਆਈ ਕੇਅਰ ਸੈਂਟਰ ਗੜਸ਼ੰਕਰ ਦੀ ਟੀਮ ਨੇ ਅੱਖਾਂ ਦਾ ਚੈੱਕਅਪ ਕੀਤਾ। ਮਨਪ੍ਰੀਤ ਸਿੰਘ ਬੀਡੀਐੱਸ ਨੇ ਦੰਦਾਂ ਦਾ ਚੈੱਕਅਪ ਕੀਤਾ। ਜੇਪੀ ਹਸਪਤਾਲ ਬਲਾਚੌਰ ਤੋਂ ਜਤਿੰਦਰ ਬੈਂਸ ਨੇ ਮੈਡੀਕਲ ਚੈੱਕਅਪ ਕੀਤਾ। ਇਹ ਕੈਂਪ ਬਲੱਡ ਬੈਂਕ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਲਗਾਇਆ ਗਿਆ ਹੈ। ਜਿਸ ਵਿਚ 200 ਤੋਂ ਵੱਧ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ ਅਤੇ ਇਸ ਮੌਕੇ 40 ਯੂਨਿਟ ਬਲੱਡ ਇਕੱਤਰ ਹੋਇਆ। ਬਿੰਦਰ ਬਾਂਠ ਨੇ ਦੱਸਿਆ ਕਿ ਇਸ ਕੈਂਪ ਨੂੰ ਕਾਮਯਾਬ ਕਰਨ ਵਿਚ ਅਰੋੜਾ ਪੀਪੀ ਗੁਰਪ੍ਰੀਤ ਉਧਨਵਾਲ ਅਤੇ ਤਰਨਵੀਰ ਸਿੰਘ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਕੈਂਪ ’ਚ ਜ਼ਰੂਰਤਮੰਦਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਮਲਕੀਤ ਸੋਭੂਵਾਲ, ਬਲਦੇਵ ਰਾਜ, ਕਮਲ ਚੌਧਰੀ, ਸ਼ਾਮ ਲਾਲ, ਪ੍ਰੀਤ ਬਾਂਠ, ਰਣਵੀਰ ਚੌਧਰੀ ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।