- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ਕਿਨਾਰੇ ਖੜ੍ਹੇ ਸੁੱਕੇ ਦਰੱਖਤ ਬਣ ਰਹੇ ਰਾਹਗੀਰਾਂ ਦੀ ਜਾਨਾਂ ਦਾ ਖੌਅ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸੜਕਾਂ ਕਿਨਾਰੇ ਲੰਬੇ ਸਮੇਂ ਤੋਂ ਖੜ੍ਹੇ ਸੁੱਕੇ ਦਰੱਖਤ ਗਲ-ਸੜ ਕੇ ਅਚਾਨਕ ਡਿੱਗ ਰਹੇ ਹਨ। ਜਿਸ ਨਾਲ ਕਈ ਵਾਰ ਰਾਹਗੀਰਾਂ ਦੀ ਜਾਨ ਜਾਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਇਹੋ ਜਿਹਾ ਹਾਦਸਾ ਸਮਾਜ ਸੇਵੀ ਅਤੇ ਵਾਤਾਵਰਣ ਸੰਭਾਲ ਸੁਸਾਇਟੀ ਨਵਾਂਸ਼ਹਿਰ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨਾਲ ਵਾਪਰਿਆ। ਉਨ੍ਹਾਂ ਦੱਸਿਆ ਕਿ ਉਹ ਬੀਤੀ ਸ਼ਾਮ ਨੂੰ ਐਕਟਿਵਾ ’ਤੇ ਬੇਗਮਪੁਰ ਪਿੰਡ ਤੋਂ ਨਹਿਰ ਵਾਲੀ ਸੜਕ ’ਤੇ ਹਿਆਲੇ ਵੱਲ ਜਾ ਰਹੇ ਸਨ ਕਿ ਅਚਾਨਕ ਇਕ ਸੁੱਕਾ ਰੁੱਖ ਉਨ੍ਹਾਂ ਦੀ ਐਕਟਿਵਾ ਦੇ ਹੈਂਡਲ ਉੱਪਰ ਆ ਡਿੱਗਿਆ ਤੇ ਉਹ ਸਮੇਤ ਐਕਟਿਵਾ ਉਸ ਭਾਰੀ ਦਰੱਖਤ ਥੱਲੇ ਦੱਬ ਗਏ ਪਰ ਸ਼ੁਕਰ ਹੈ ਰੱਬ ਦਾ ਕਿ ਉਹ ਵਾਲ-ਵਾਲ ਬਚ ਗਏ। ਰਾਹਗੀਰਾਂ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ਦਰੱਖਤ ਹੇਠੋਂ ਕੱਢਿਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਬੰਧਿਤ ਵਿਭਾਗ ਨੂੰ ਹਦਾਇਤਾਂ ਜਾਰੀ ਕਰੇ ਤਾਂ ਕਿ ਜ਼ਿਲ੍ਹੇ ਦੀਆਂ ਸਾਰੀਆਂ ਸੜਕਾਂ ’ਤੇ ਸੁੱਕੇ ਹੋਏ ਖੜ੍ਹੇ ਅਤੇ ਡਿੱਗ ਚੁੱਕੇ ਦਰੱਖਤਾਂ ਨੂੰ ਸੰਭਾਲਣ ਤਾਂ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ।