ਬੰਗਾ ’ਚ ਦਵਿੰਦਰ ਬੇਗ਼ਮਪੁਰੀ ਦਾ ਵਤਨ ਪਰਤਣ ’ਤੇ ਨਿੱਘਾ ਸਵਾਗਤ ਬੰਗਾ 'ਚ ਦਵਿੰਦਰ ਬੇਗ਼ਮਪੁਰੀ ਦਾ ਵਤਨ ਪਰਤਣ 'ਤੇ ਨਿੱਘਾ ਸਵਾਗਤ
Publish Date: Sun, 11 Oct 2026 03:57 PM (IST)
Updated Date: Sun, 11 Oct 2026 03:59 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਨਵਜੋਤ ਸਾਹਿਤ ਸੰਸਥਾ ਔੜ ਦੇ ਸੀਨੀਅਰ ਮੈਂਬਰ ਦਵਿੰਦਰ ਬੇਗ਼ਮਪੁਰੀ ਅਤੇ ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਦਾ ਵਤਨ ਪਰਤਣ ’ਤੇ ਬੰਗਾ ਵਿਖੇ ਨਿੱਘਾ ਸਵਾਗਤ ਕੀਤਾ। ਉਹ ਆਸਟ੍ਰੇਲੀਆ ਵਿਖੇ ਸਤ ਮਹੀਨੇ ਗੁਜ਼ਾਰਨ ਤੋਂ ਬਾਅਦ ਆਪਣੇ ਜੱਦੀ ਘਰ ਪਰਤੇ ਹਨ। ਸੰਸਥਾ ਦੇ ਮੈਂਬਰਾਂ ਵੱਲੋਂ ਹਾਰ ਪਹਿਨਾਏ ਗਏ ਅਤੇ ਫੁੱਲਾਂ ਦਾ ਗੁਲਤਸਤਾ ਦੇ ਕੇ ਜੀ ਆਇਆਂ ਆਖਿਆ। ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਦੀ ਅਗਵਾਈ ਵਿਚ ਜੁੜੇ ਸਮੂਹ ਮੈਂਬਰਾਂ ਨੇ ਉਕਤ ਦੰਪਤੀ ਦੀ ਤੰਦਰੁਸਤੀ ਲਈ ਦੁਆ ਕੀਤੀ ਅਤੇ ਬਹੁਪੱਖੀ ਸਰਗਰਮੀਆਂ ਵਿਚ ਬੀਤੇ ਵਾਂਗ ਭਰਵਾਂ ਯੋਗਦਾਨ ਪਾਉਣ ਦੀ ਆਸ ਪ੍ਰਗਟਾਈ। ਸੰਸਥਾ ਦੇ ਸਕੱਤਰ ਡਾ. ਕੇਵਲ ਰਾਮ ਨਵਾਂਸ਼ਹਿਰ ਤੇ ਰਵਿੰਦਰ ਸਿੰਘ ਮੱਲਾਬੇਦੀਆਂ ਦਾ ਕਹਿਣ ਸੀ ਕਿ ਦਵਿੰਦਰ ਬੇਗ਼ਮਪੁਰੀ ਬੀਤੇ ਲੰਬੇ ਅਰਸੇ ਤੋਂ ਸਮਾਜਿਕ ਅਤੇ ਸਾਹਿਤਕ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਨ ਅਤੇ ਵਿਦੇਸ਼ ਚ ਜਾ ਕੇ ਵੀ ਉਨ੍ਹਾਂ ਦਾ ਦਿਲ ਆਪਣੇ ਵਤਨ ਚ ਧੜਕਦਾ ਰਹਿੰਦਾ ਹੈ। ਸੰਸਥਾ ਦੇ ਸਾਬਕਾ ਪ੍ਰਧਾਨ ਰਜਨੀ ਸ਼ਰਮਾ ਤੇ ਸੁਰਜੀਤ ਮਜਾਰੀ ਨੇ ਵੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਆਪੋ ਆਪਣੇ ਕਾਰਜਕਾਲ ਦੌਰਾਨ ਸੇਵਾਵਾਂ ਪੱਖੋਂ ਦਵਿੰਦਰ ਬੇਗ਼ਮਪੁਰੀ ਦੀ ਮੋਹਰੀ ਭੂਮਿਕਾ ਰਹੀ ਹੈ। ਦਵਿੰਦਰ ਬੇਗ਼ਮਪੁਰੀ ਨੇ ਸੰਸਥਾ ਵੱਲੋਂ ਮਿਲੇ ਮਾਣ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੰਸਥਾ ਨਾਲ ਜੁੜਣ ਸਮੇਂ ਤੋਂ ਹੀ ਵਧੀਆ ਮਹਿਸੂਸ ਹੋ ਰਿਹਾ ਹੈ ਅਤੇ ਉਹ ਭਵਿੱਖ ਵਿਚ ਵੀ ਸੰਸਥਾ ਦੀਆਂ ਬਹੁਪੱਖੀ ਸੇਵਾਵਾਂ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਰਹਿਣਗੇ। ਉਨ੍ਹਾਂ ਪ੍ਰਵਾਸ ਨਾਲ ਜੁੜੇ ਆਪਣੇ ਅਨੁਭਵ ਵੀ ਸਾਂਝੇ ਕੀਤੇ। ਇਸ ਮੌਕੇ ਜੁੜੀ ਕਾਵਿ ਮਹਿਫ਼ਲ ਚ ਹਰੀ ਕ੍ਰਿਸ਼ਨ ਪਟਵਾਰੀ, ਹਰਮਿੰਦਰ ਹੈਰੀ, ਰਾਜਿੰਦਰ ਜੱਸਲ, ਦੇਸ ਰਾਜ ਬਾਲੀ, ਰਾਮ ਨਾਥ ਕਟਾਰੀਆ ਆਦਿ ਨੇ ਕਵਿਤਾਵਾਂ, ਗੀਤਾਂ ਤੇ ਗ਼ਜ਼ਲਾਂ ਰਾਹੀਂ ਖੂਬਸੂਰਤ ਹਾਜ਼ਰੀ ਭਰੀ।