ਦਿਵਿਆਂਗ ਵਿਦਿਆਰਥੀਆਂ ਲਈ ਡਾਂਸ ਤੇ ਪੇਂਟਿੰਗ ਮੁਕਾਬਲਾ ਕਰਵਾਇਆ ਦਿਵਿਆਂਗ ਵਿਦਿਆਰਥੀਆਂ ਲਈ ਡਾਂਸ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ
Publish Date: Sun, 20 Sep 2026 07:22 PM (IST)
Updated Date: Sun, 20 Sep 2026 07:23 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹੇ ਦੇ ਦਿਵਿਆਂਗ ਵਿਦਿਆਰਥੀਆਂ ਲਈ ਡਾਂਸ ਅਤੇ ਪੇਂਟਿੰਗ ਮੁਕਾਬਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡਿਸੇਬਲਡ ਪਰਸਨਜ਼ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਸਕੱਤਰ ਰਾਜ ਕੁਮਾਰ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਨਾਲ ਅਤੇ ਬੀਐੱਲਐੱਮ ਗਰਲਜ਼ ਕਾਲਜ ਦੇ ਰੈੱਡ ਰਿਬਨ ਕਲੱਬ ਦੀ ਇੰਚਾਰਜ ਡਾ. ਗੌਰੀ ਅਤੇ ਕੋਆਰਡੀਨੇਟਰ ਓਂਕਾਰ ਸਿੰਘ ਦੇ ਸਹਿਯੋਗ ਨਾਲ ਕਰਵਾਇਆ। ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਿੰਮੀ ਜੈਨ ਅਤੇ ਕਾਲਜ ਮੈਨੇਜਿੰਗ ਕਮੇਟੀ ਦੇ ਸਕੱਤਰ ਵਿਨੋਦ ਭਾਰਦਵਾਜ ਸਨ। ਵਿਸ਼ੇਸ਼ ਮਹਿਮਾਨਾਂ ਵਿਚ ਸਹਿਜਪਾਲ, ਪ੍ਰਿੰ. ਰਜਿੰਦਰ ਸਿੰਘ ਗਿੱਲ, ਜੀਐੱਸ ਤੂਰ ਪ੍ਰਧਾਨ ਬਲੱਡ ਡੋਨਰ ਕੌਂਸਲ, ਸ਼੍ਰੀ ਗੌਤਮ, ਜਸਵਿੰਦਰ ਸਿੰਘ ਪ੍ਰਧਾਨ ਡਿਸੇਬਲਡ ਪਰਸਨਜ਼ ਵੈੱਲਫੇਅਰ ਸੁਸਾਇਟੀ ਗੜ੍ਹਸ਼ੰਕਰ ਅਤੇ ਮੈਂਬਰ ਰੋਸ਼ਨ ਲਾਲ, ਗੁਰਪ੍ਰੀਤ ਸਿੰਘ ਅਤੇ ਕੁਲਜੀਤ ਬੰਗੜ ਹਾਜ਼ਰ ਸਨ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਕੇਵਲ ਤੱਖੀ ਵੱਲੋਂ ਕੀਤਾ। ਮੁਕਾਬਲੇ ਦੀ ਸ਼ੁਰੂਆਤ ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਵੱਲੋਂ ਸਵਾਗਤੀ ਭਾਸ਼ਣ ਨਾਲ ਕੀਤੀ। ਉਨ੍ਹਾਂ ਨੇ ਸਮੂਹ ਮਹਿਮਾਨਾਂ, ਮੁਕਾਬਲੇਬਾਜ਼ਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਤਾਰਾ ਸਿੰਘ ਕਾਹਮਾ ਰੈੱਡ ਕਰਾਸ ਸਪੈਸ਼ਲ ਸਕੂਲ ਦੇ 52 ਦਿਵਿਆਂਗ ਵਿਦਿਆਰਥੀਆਂ ਨੇ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਗਰੁੱਪ ਡਾਂਸ, ਸੋਲੋ ਡਾਂਸ ਅਤੇ ਪੇਂਟਿੰਗ ਵਿੱਚ ਆਪਣੀ ਕਲਾ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੰਝ ਰਹੇ ਗਰੁੱਪ ਡਾਂਸ ਮੁਕਾਬਲੇ ਦੇ ਨਤੀਜੇ : ਇਸ ਮੌਕੇ ਪਹਿਲਾ ਇਨਾਮ ਚੰਦਨ, ਨਵਜੋਤ ਅਤੇ ਰਣਵੀਰ ਨੇ ਹਾਸਲ ਕੀਤਾ। ਜਦਕਿ ਦੂਜਾ ਇਨਾਮ ਅਮ੍ਰਿਤਾ, ਖੁਸ਼ਵਿੰਦਰ, ਹਰ ਸਿਮਰਨ, ਸਹਿਜਵੀਰ ਅਤੇ ਅਲੀਸ਼ਾ ਨੇ ਪ੍ਰਾਪਤ ਕੀਤਾ। ਜਦਕਿ ਤੀਜਾ ਇਨਾਮ ਮਾਨਸੀ, ਦਿਲਨੀਤ, ਐਲੇਕਸੀਆ ਅਤੇ ਤਾਨੀਆ ਨੇ ਹਾਸਲ ਕੀਤਾ। ਇਸੇ ਤਰ੍ਹਾਂ ਹੌਸਲਾ ਅਫ਼ਜ਼ਾਈ ਇਨਾਮ ਹਰਪ੍ਰੀਤ ਅਤੇ ਪਰਮਿੰਦਰ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਸੋਲੋ ਡਾਂਸ ਮੁਕਾਬਲੇ ਵਿਚ ਪਹਿਲਾ ਇਨਾਮ ਸਚਿਨ ਰਾਏ, ਦੂਜਾ ਇਨਾਮ ਰਿਤਿਕਾ, ਤੀਜਾ ਇਨਾਮ ਚਾਹਤਦੀਪ ਅਤੇ ਹੌਸਲਾ ਅਫ਼ਜ਼ਾਈ ਇਨਾਮ ਹਰਸ਼ਦੀਪ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਪੇਂਟਿੰਗ ਮੁਕਾਬਲੇ ਵਿਚ ਪਹਿਲਾ ਇਨਾਮ ਮੀਨਾਕਸ਼ੀ ਬੰਗਾ ਬਲਾਕ, ਦੂਜਾ ਇਨਾਮ ਸੰਜਨਾ ਬਲਾਚੌਰ ਬਲਾਕ, ਤੀਜਾ ਇਨਾਮ ਅਮ੍ਰਿਤਾ ਕੁਮਾਰੀ ਕਾਹਮਾ ਬਲਾਕ ਅਤੇ ਹੌਸਲਾ ਅਫ਼ਜ਼ਾਈ ਇਨਾਮ ਰਮਨ ਕੁਮਾਰ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਗਰੁੱਪ ਡਾਂਸ ਅਤੇ ਸੋਲੋ ਡਾਂਸ ਮੁਕਾਬਲਿਆਂ ਦੇ ਜੱਜ ਵੱਜੋਂ ਸੁਰਿੰਦਰ ਕੌਰ, ਡਾ. ਅਰੁਣਾ ਪਾਠਕ ਅਤੇ ਸ਼ਿਵਾਨੀ ਸੇਵਾਵਾਂ ਦਿੱਤੀਆਂ। ਜਦਕਿ ਪੇਂਟਿੰਗ ਮੁਕਾਬਲੇ ਦੇ ਜੱਜ ਡਾ. ਗੌਰੀ, ਮੀਨਾਕਸ਼ੀ ਅਤੇ ਡਾ. ਹਰਦੀਪ ਸਨ। ਪ੍ਰੋਗਰਾਮ ਦੇ ਅਖੀਰ ਵਿਚ ਵਿਨੋਦ ਭਾਰਦਵਾਜ, ਜੀਐੱਸ ਤੂਰ ਅਤੇ ਸਿੰਮੀ ਜੈਨ ਨੇ ਦਿਵਿਆਂਗ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਆਤਮ-ਵਿਸ਼ਵਾਸ, ਮਿਹਨਤ ਅਤੇ ਲਗਨ ਨਾਲ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਬੰਧਕਾਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਡਾਂਸ ਅਤੇ ਪੇਂਟਿੰਗ ਰਾਹੀਂ ਤੁਸੀਂ ਆਪਣੀਆਂ ਭਾਵਨਾਵਾਂ ਅਤੇ ਕਲਾ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ। ਕਿਸੇ ਵੀ ਮੁਕਾਬਲੇ ਵਿਚ ਹਿੱਸਾ ਲੈਣਾ ਆਪਣੇ ਆਪ ਵਿਚ ਇੱਕ ਵੱਡੀ ਪ੍ਰਾਪਤੀ ਹੈ ਅਤੇ ਹਰ ਇੱਕ ਭਾਗੀਦਾਰ ਸ਼ਲਾਘਾ ਦਾ ਹੱਕਦਾਰ ਹੈ। ਅਸੀਂ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹਾਂ ਕਿ ਉਹ ਆਪਣਾ ਆਤਮ-ਵਿਸ਼ਵਾਸ ਬਣਾਈ ਰੱਖਣ, ਆਪਣੀ ਪ੍ਰਤਿਭਾ ਨੂੰ ਲਗਾਤਾਰ ਨਿਖਾਰਦੇ ਰਹਿਣ ਅਤੇ ਜੀਵਨ ਦੀ ਕਿਸੇ ਵੀ ਚੁਣੌਤੀ ਤੋਂ ਕਦੇ ਨਿਰਾਸ਼ ਨਾ ਹੋਣ। ਤੁਸੀਂ ਸਾਡੇ ਸਾਰਿਆਂ ਲਈ ਪ੍ਰੇਰਣਾ ਹੋ। ਅਸੀਂ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਸਮੂਹ ਦਿਵਿਆਂਗ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦੇ ਹਾਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦੇ ਹਾਂ। ਇਹ ਪ੍ਰੋਗਰਾਮ ਦਿਵਿਆਂਗ ਵਿਦਿਆਰਥੀਆਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਇੱਕ ਸਾਰਥਕ ਮੰਚ ਪ੍ਰਦਾਨ ਕਰਨ ਵਾਲਾ ਰਿਹਾ। ਪ੍ਰੋਗਰਾਮ ਦੇ ਅਖੀਰ ਵਿਚ ਡਿਸੇਬਲਡ ਪਰਸਨਜ਼ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਪ੍ਰਧਾਨ ਸੰਦੀਪ ਸ਼ਰਮਾ ਨੇ ਧੰਨਵਾਦ ਮਤਾ ਪੇਸ਼ ਕੀਤਾ। ਉਨ੍ਹਾਂ ਨੇ ਦਿਵਿਆਂਗ ਵਿਦਿਆਰਥੀਆਂ ਵੱਲੋਂ ਦਿਖਾਈ ਗਈ ਪ੍ਰਤਿਭਾ ਅਤੇ ਆਤਮ-ਵਿਸ਼ਵਾਸ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਇਸ ਮੌਕੇ ਬੀਐੱਲਐੱਮ ਗਰਲਜ਼ ਕਾਲਜ ਨਵਾਂਸ਼ਹਿਰ ਦਾ ਸਮੂਹ ਅਧਿਆਪਕ ਅਤੇ ਗੈਰ-ਅਧਿਆਪਕ ਸਟਾਫ ਵੀ ਹਾਜ਼ਰ ਸਨ।