ਮਾਲੇਵਾਲ ’ਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਮਾਲੇਵਾਲ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ
Publish Date: Sat, 03 Oct 2026 04:58 PM (IST)
Updated Date: Sat, 03 Oct 2026 05:01 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਗ੍ਰਾਮ ਪੰਚਾਇਤ ਪਿੰਡ ਮਾਲੇਵਾਲ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ। ਜਿਸ ਵਿਚ ਸਮਾਜ ਸੇਵੀ ਅਤੇ ਟਰਾਂਸਪੋਰਟਰ ਦੀਪਕ ਰਾਣਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਟੂਰਨਾਮੈਂਟ ਵਿਚ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦਾ ਫਾਈਨਲ ਮੈਚ ਕਟਵਾਰਾ ਪਿੰਡ ਦੀ ਟੀਮ ਨੇ ਜਿੱਤ ਕੇ 3100 ਰੁਪਏ ਦਾ ਨਗਦ ਇਨਾਮ ਅਤੇ ਟ੍ਰਾਫੀ ਦਿੱਤੀ। ਦੂਜੇ ਨੰਬਰ ਤੇ ਪਿੰਡ ਮੰਗੂਪੁਰ ਦੀ ਟੀਮ ਰਹੀ। ਜਿਸ ਨੂੰ 2100 ਰੁਪਏ ਦਾ ਨਗਦ ਇਨਾਮ ਅਤੇ ਟ੍ਰਾਫੀ ਦਿੱਤੀ। ਇਸ ਦੇ ਨਾਲ ਬੈਸਟ ਬੌਲਰ ਅਤੇ ਬੈਸਟ ਬੈਟਸਮੈਨ ਨੂੰ ਵੀ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਰਾਮ ਸਰੂਪ ਨੇ ਕਿਹਾ ਕੇ ਉਹ ਹਮੇਸ਼ਾ ਆਪਣੇ ਪਿੰਡ ਮਾਲੇਵਾਲ ਵਿਚ ਇਹੋ ਜਿਹੇ ਟੂਰਨਾਮੈਂਟ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਿਲ ਕੇ ਕਰਵਾਉਂਦੇ ਰਹਿੰਦੇ ਹਨ। ਤਾਂ ਜੋ ਬੱਚਿਆਂ ਦਾ ਹੌਂਸਲਾ ਬਣਿਆ ਰਹੇ ਅਤੇ ਬੱਚੇ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ। ਟੂਰਨਾਮੈਂਟ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸਮਾਜਸੇਵੀ ਦੀਪਕ ਰਾਣਾ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਂਦੀਆ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਦਲਦਲ ਵਿਚ ਡੁੱਬਦੀ ਜਾ ਰਹੀ ਹੈ, ਅਗਰ ਪੰਜਾਬ ਨੂੰ ਬਚਾਉਣਾ ਹੈ ਤਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜਰੂਰੀ ਹੈ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਤੰਦਰੁਸਤ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਸਾਰੀ ਪੰਚਾਇਤ ਅਤੇ ਪਿੰਡ ਦਾ ਧੰਨਵਾਦ ਕੀਤਾ। ਇਸ ਮੌਕੇ ਭਗਤ ਰੋਸ਼ਨ ਲਾਲ ਨਿੱਕੂ, ਸਰਪੰਚ ਰਾਮ ਸਰੂਪ ਭੂੰਬਲਾ, ਸੰਜੀਵ ਪਿੰਟੂ, ਸਤਵੀਰ ਹੈਪੀ, ਹੈਪੀ ਚੰਡੀਗੜ੍ਹ, ਲਾਡੀ, ਜਸਪਾਲ ਚੌਧਰੀ, ਜਿੰਦੂ, ਬੰਟੀ, ਗੁਰਦਾਸ ਰਾਮ, ਬਿੰਦਰ, ਸੌਰਵ, ਤਨਵੀਰ, ਹਰਮਨ, ਗੈਰੀ, ਜੱਸੀ, ਵਿੰਦਰ, ਨਵੀਨ, ਕਾਕੂ, ਅਸ਼ੋਕ ਕੁਮਾਰ, ਸ਼ਾਮਾ, ਕੁਲਵਿੰਦਰ ਸਿੰਘ ਅਤੇ ਇਲਾਕਾ ਵਾਸੀ ਹਾਜ਼ਰ ਸਨ।