- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਕੇ ਆਰੀਆ ਕਾਲਜ ਵਿਖੇ ਕਰਵਾਏ ਕ੍ਰਿਕੇਟ ਮੁਕਾਬਲੇ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜਨ-4 ਦੇ ਬਲਾਕ ਪੱਧਰੀ ਖੇਡਾਂ ਕ੍ਰਿਕਟ ਖੇਡ ਦੇ ਮੁਕਾਬਲੇ ਆਰ ਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਕਰਵਾਏ ਗਏ। ਇਸ ਸਬੰਧੀ ਵੰਦਨਾ ਚੌਹਾਨ ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਇਨ੍ਹਾਂ ਕ੍ਰਿਕੇਟ ਖੇਡ ਮੁਕਾਬਲਿਆਂ ਵਿਚ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਵਿਨੋਦ ਕੁਮਾਰ ਪ੍ਰਧਾਨ ਆਰੀਆ ਸਮਾਜ, ਕ੍ਰਿਕੇਟ ਐਸੋਸੀਏਸ਼ਨ ਦੇ ਸਕੱਤਰ ਪਰਵੀਨ ਸਰੀਨ, ਅਕਸ਼ੇ ਤੇਜਪਾਲ ਸਿੰਘ ਜੁਆਂਇੰਟ ਸਕੱਤਰ ਵਿਸ਼ੇਸ਼ ਤੌਰ ਪੰਹੁਚੇ ਅਤੇ ਵੱਖ-ਵੱਖ ਉਮਰ ਵਰਗ ਕ੍ਰਿਕਟ ਮੁਕਾਬਲਿਆਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਅੰਪਾਇਰਾਂ ਦੀ ਭੂਮਿਕਾ ਜਤਿਨ, ਸ਼ਲਿੰਦਰ, ਆਦਰਸ਼ ਅਤੇ ਮੋਹਿਤ ਕੁਮਾਰ ਨੇ ਬਾਖੂਭੀ ਨਿਭਾਈ। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਅਤੇ ਜ਼ਿਲ੍ਹਾ ਖੇਡ ਅਫਸਰ ਵੱਲੋਂ ਬਲਾਕ ਪੱਧਰੀ ਕ੍ਰਿਕੇਟ ਮੁਕਾਬਲੇ ਕਰਵਾਉਣ ਲਈ ਆਰ ਕੇ ਆਰੀਆ ਕਾਲਜ ਨਵਾਂਸ਼ਹਿਰ ਦੀ ਪੂਰੀ ਮੈਨੇਜਮੈਂਟ ਕਮੇਟੀ ਦਾ, ਪ੍ਰਬੰਧਕੀ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ। ਜਿਨ੍ਹਾਂ ਨੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਨ ਵਿਚ ਪੂਰਾ ਸਹਿਯੋਗ ਦਿੱਤਾ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਵੱਡੀ ਗਿਣਤੀ ਵਿਚ ਖਿਡਾਰੀ/ਬੱਚੇ ਹਾਜਰ ਸਨ।