- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕ੍ਰਿਕੇਟ ਅਤੇ ਫੁੱਟਬਾਲ ਦੇ ਖੇਡ ਟੁਰਨਾਮੈੰਟ ਕਰਵਾਏ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਾਬਕਾ ਵਿਧਾਇਕ ਅੰਗਦ ਸਿੰਘ ਦੀ ਅਗਵਾਈ ਹੇਠ ਦਿਲਬਾਗ ਸਿੰਘ ਮੈਮੋਰੀਅਲ ਵੈਲਫੇਅਰ ਕਲੱਬ ਵੱਲੋਂ ਪਿੰਡ ਭੰਗਲ ਕਲਾਂ ਅਤੇ ਸਹਿਬਾਜਪੁਰ ਵਿਖੇ ਕ੍ਰਿਕੇਟ ਟੂਰਨਾਮੈਂਟ, ਜਦਕਿ ਪਿੰਡ ਕਾਹਮਾ ਅਤੇ ਦੌਲਤਪੁਰ ਵਿਖੇ ਫੁੱਟਬਾਲ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡਾਂ ਨੂੰ ਲੈ ਕੇ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਹਿਬਾਜਪੁਰ ਵਿਖੇ ਹੋਏ ਕ੍ਰਿਕੇਟ ਮੁਕਾਬਲਿਆਂ ਦੌਰਾਨ ਜੇਠੂ ਮਜਾਰਾ ਅਤੇ ਰਾਹੋਂ ਦੀਆਂ ਟੀਮਾਂ ਵਿਚਕਾਰ ਰੋਮਾਂਚਕ ਮੁਕਾਬਲਾ ਹੋਇਆ। ਜਿਸ ਵਿਚ ਜੇਠੂ ਮਜ਼ਾਰਾ ਦੀ ਟੀਮ ਜੇਤੂ ਰਹੀ। ਧੈਂਗੜਪੁਰ ਅਤੇ ਬੁਰਜ ਟਹਿਲ ਦਾਸ ਵਿਚਕਾਰ ਹੋਏ ਮੁਕਾਬਲੇ ਵਿਚ ਬੁਰਜ ਟਹਿਲ ਦਾਸ ਦੀ ਟੀਮ ਨੇ ਜਿੱਤ ਦਰਜ ਕੀਤੀ।।ਕਰੀਮਪੁਰ ਅਤੇ ਬਹਿਲੂਰ ਕਲਾਂ ਵਿਚਕਾਰ ਹੋਏ ਮੁਕਾਬਲੇ ਵਿੱਚ ਕਰੀਮਪੁਰ ਦੀ ਟੀਮ ਨੇ ਜੇਤੂ ਰਹੀ। ਮੁਜ਼ੱਫਰਪੁਰ ਅਤੇ ਸੋਇਤਾ ਵਿਚਕਾਰ ਹੋਏ ਮੁਕਾਬਲੇ ਵਿਚ ਸੋਇਤਾ ਦੀ ਟੀਮ ਜੇਤੂ ਰਹੀ। ਪਿੰਡ ਭੰਗਲ ਕਲਾਂ ਵਿਖੇ ਹੋਏ ਮੈਚਾਂ ਵਿਚ ਕਰੀਹਾ (ਬੀ) ਅਤੇ ਸਲੋਹ (ਬੀ) ਟੀਮ ਵਿਚਕਾਰ ਹੋਏ ਮੈਚ ਵਿਚ ਸਲੋਹ ਟੀਮ ਜੇਤੂ ਰਹੀ। ਕਰੀਹਾ (ਏ) ਅਤੇ ਮੱਲ੍ਹਪੁਰ ਅੜਕਾਂ ਟੀਮ ਵਿਚਕਾਰ ਹੋਏ ਮੈਚ ਵਿਚ ਕਰੀਹਾ (ਬੀ) ਟੀਮ ਜੇਤੂ ਰਹੀ। ਸਲੋਹ (ਏ) ਅਤੇ ਬੇਗਮਪੁਰ (ਬੀ) ਟੀਮ ਵਿਚਕਾਰ ਹੋਏ ਮੈਚ ਵਿਚ ਸਲੋਹ (ਏ) ਟੀਮ ਜੇਤੂ ਰਹੀ। ਅਲਾਚੌਰ ਅਤੇ ਮੁਬਾਰਕਪੁਰ ਟੀਮ ਵਿਚਕਾਰ ਹੋਏ ਮੈਚ ਵਿਚ ਮੁਬਾਰਕਪੁਰ ਟੀਮ ਜੇਤੂ ਰਹੀ।।ਟੂਰਨਾਮੈਂਟ ਦੌਰਾਨ ਖਿਡਾਰੀਆਂ ਵੱਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਦਰਸ਼ਕਾਂ ਨੇ ਵੀ ਖਿਡਾਰੀਆਂ ਦਾ ਹੌਂਸਲਾ ਵਧਾਇਆ।